ਜੌੜੇਪੁਲ ਜਰਗ, 20 ਮਈ (ਨਰਪਿੰਦਰ ਬੈਨੀਪਾਲ) – ਪੁਲੀਸ ਚੌਂਕੀ ਰੌਣੀ ਦੇ ਇੰਚਾਰਜ਼ ਹਰਦਮ ਸਿੰਘ ਦਾ ਤਬਾਦਲਾ ਪੁਲਿਸ ਥਾਣਾ ਸਮਰਾਲਾ ਹੋਣ ਤੋਂ ਬਾਅਦ ਨਵੇਂ ਇੰਚਾਰਜ਼ ਵਜੋਂ ਥਾਣੇਦਾਰ ਪ੍ਰਗਟ ਸਿੰਘ ਏ.ਐਸ.ਆਈ ਸਹਿਜੋਮਾਜਰਾ ਨੇ ਆਪਣਾ ਚਾਰਜ਼ ਸੰਭਾਲ ਲਿਆ ਹੈ।ਅਹੁੱਦਾ ਸੰਭਾਲਣ ਉਪਰੰਤ ਥਾਣੇਦਾਰ ਪ੍ਰਗਟ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ‘ਚ ਅਮਨਸ਼ਾਂਤੀ ਕਾਇਮ ਰੱਖਣਾ ਉਨਾਂ ਦਾ ਮੁੱਢਲਾ ਫਰਜ਼ ਹੈ।ਇਲਾਕੇ ਵਿਚ ਕਿਸੇ ਵੀ ਕਿਸਮ ਦੀ ਨਸ਼ਾ ਤਸਕਰੀ, ਗੁੰਡਾਗਰਦੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਉਨ੍ਹਾਂ ਮਾੜੇ ਅਨਸਰਾਂ ਨੂੰ ਤਾੜਨਾਂ ਕਰਦਿਆਂ ਕਿਹਾ ਕਿ ਉਹ ਆਪਣੇ ਧੰਦੇ ਤੁਰੰਤ ਬੰਦ ਕਰ ਦੇਣ।ਉਨਾਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਲਈ ਪੁਲੀਸ ਹਰ ਹਾਜ਼ਰ ਹੈ।ਜਿਕਰਯੋਗ ਹੈ ਕਿ ਥਾਣੇਦਾਰ ਪ੍ਰਗਟ ਸਿੰਘ ਪਹਿਲਾਂ ਵੀ ਪੁਲਿਸ ਚੋਂਕੀ ਰੌਣੀ ਵਿਖੇ ਇੰਚਾਰਜ਼ ਵਜੋਂ ਸੇਵਾ ਨਿਭਾਅ ਚੁੱਕੇ ਹਨ ਤੇ ਹੁਣ ਉਹ ਦੂਜੀ ਵਾਰ ਚੋਂਕੀ ਇੰਚਾਰਜ ਵਜੋਂ ਤਾਇਨਾਤ ਹੋਏ ਹਨ।
ਇਸ ਮੌਕੇ ਏ.ਐਸ.ਆਈ ਹਰਮੀਤ ਸਿੰਘ, ਹੌਲਦਾਰ ਪਰਮਜੀਤ ਸਿੰਘ ਪੰਮੀ ਸਮੇਤ ਸਮੂਹ ਸਟਾਫ ਹਾਜ਼ਰ ਸੀ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …