ਅੰਮ੍ਰਿਤਸਰ, 26 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਘਰ-ਘਰ ਰੋਜਗਾਰ ਮਿਸ਼ਨ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅੰਮ੍ਰਿਤਸਰ ਵਲੋਂ 01-06-2022 ਨੂੰ ਕੈਰੀਅਰ ਨਾਲ ਸਬੰਧਤ ਜਾਣਕਾਰੀ ਦੇਣ ਲਈ ਫੇਸਬੁੱਕ ‘ਤੇ ਲਾਈਵ ਵੈਬੀਨਾਰ ਲਗਾਇਆ ਜਾ ਰਿਹਾ ਹੈ।ਜਿਸ ਵਿਚ ਕਾਲ ਸੈਂਟਰਾਂ ਅਤੇ ਬੀ.ਪੀ.ਓ ਉਦਯੋਗ ਵਿੱਚ ਕੈਰੀਅਰ ਨਾਲ ਸਬੰਧਤ ਕੈਰੀਅਰ ਟਾਕ ਮੁੱਖ ਬੁਲਾਰਾ ਰਾਜਵਿੰਦਰ ਐਸ ਬੋਪਾਰਾਏ ਪ੍ਰਧਾਨ, ਬੈਸਟ ਬੇ ਟਰਕਿੰਗ ਅਤੇ ਬੈਸਟ ਬੇ ਲੋਜਿਸਟਿਕਸ ਅਤੇ ਐਸ.ਆਰ.ਪੀ ਡਿਜੀਟਲ ਸੇਵਾਵਾਂ ਅਤੇ ਐਸ.ਆਰ.ਪੀ ਯੁ.ਐਸ ਲੋਜਿਸਟਿਕਸ ਪ੍ਰਾਈਵੇਟ ਲਿਮ ਵਲੋਂ ਕੀਤੀ ਜਾਵੇਗੀ।ਇਹ ਵੈਬੀਨਾਰ ਰੋਜਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ, ਪੰਜਾਬ ਦੇ ਫੇਸਬੁੱਕ ਪੇਜ਼ ਤੋਂ ਠੀਕ ਸਵੇਰੇ 11.00 ਵਜੇ ਲਾਈਵ ਦਿਖਾਇਆ ਜਾਵੇਗਾ।ਚਾਹਵਾਣ ਪ੍ਰਾਰਥੀ ਇਸ ਵੈਬੀਨਾਰ ਨਾਲ ਜੁੜਨ ਲਈ ਫੇਸਬੁੱਕ ‘ਤੇ ਇਸ ਲਿੰਕ <https://facebook.com/events/s/career-in-call-centresbpo-indu/436156921666360/> `ਤੇ ਕਲਿਕ ਕਰ ਕੇ ਜਾਂ ਜਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਕਾਨਫਰੰਸ ਰੂਮ ਵਿੱਚ ਆ ਕੇ ਲਾਈਵ ਵੈਬੀਨਾਰ ਵਿੱਚ ਸ਼ਾਮਲ ਹੋ ਸਕਦੇ ਹਨ।ਵਧੇਰੇ ਜਾਣਕਾਰੀ ਲਈ ਬਿਊਰੋ ਦੇ ਹੈਲਪਲਾਈਨ ਨੰਬਰ 9915789068 ‘ਤੇ ਸੰਪਰਕ ਕੀਤਾ ਜਾਵੇ।
Check Also
ਖਾਲਸਾ ਕਾਲਜ ਵੂਮੈਨ ਅਤੇ ਲੌਰੇਂਸ਼ੀਅਨ ਯੂਨੀਵਰਸਿਟੀ ਦਰਮਿਆਨ ਹੋਇਆ ਸਮਝੌਤਾ
ਅੰਮ੍ਰਿਤਸਰ, 6 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਅਕਾਦਮਿਕ ਸਹਿਯੋਗ ਨੂੰ ਵਧਾਉਣ ਅਤੇ ਵਿਦਿਆਰਥੀਆਂ ਲਈ ਬਿਹਤਰ …