ਅੰਮ੍ਰਿਤਸਰ, 27 ਮਈ (ਸੁਖਬੀਰ ਸਿੰੰਘ) – 1 ਪੰਜਾਬ ਐਨ.ਸੀ.ਸੀ ਦੇ ਕਮਾਂਡਿੰਗ ਅਫਸਰ ਕਰਨਲ ਵੀ.ਕੇ ਪੁੰਡੀਰ ਸੈਨਾ ਮੈਡਲ ਨੇ ਸੀਨੀਅਰ ਸਟੱਡੀ-99 ਅੰਮ੍ਰਿਤਸਰ ਦਾ ਦੌਰਾ ਕੀਤਾ।ਕਰਨਲ ਸੈਨਾ ਮੈਡਲ ਨੇ ਕੈਡਿਟਾਂ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਨਿਊ ਜਨਰੇਸ਼ਨ ਨੂੰ ਆਰਮੀ ਵੱਲ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਉਨਾਂ ਨੂੰ ਦੇਸ਼ ਦੀ ਸੁਰੱਖਿਆ ਕਰਨ ਦਾ ਮੌਕਾ ਮਿਲ ਸਕੇ।ਕਰਨਲ ਪੁੰਡੀਰ ਨੇ ਕਿਹਾ ਕਿ ਐਨ.ਸੀ.ਸੀ ਆਰਮੀ ਵਿੱਚ ਭਾਰਤੀ ਹੋਣ ਲਈ ਸੁਨਹਿਰਾ ਮੌਕਾ ਹੈ।ਕੈਡਿਟਾਂ ਨੂੰ ਇਸ ਤੋਂ ਲਾਭ ਲੈਣਾ ਚਾਹੀਦਾ ਹੈ।ਇਸ ਮੌਕੇ ਸੂਬੇਦਾਰ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਉਪਾਸਨਾ ਮੇਹਰਾ, ਡਾਇਰੈਕਟਰ ਵਿਜੈ ਮੇਹਰਾ, ਐਮ.ਡੀ ਮੁਹੰਮਦ ਨਾਸਿਰ ਅਤੇ ਸਕੂਲ ਸਟਾਫ ਮੈਂਬਰ ਹਾਜ਼ਰ ਸਨ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …