Tuesday, July 29, 2025
Breaking News

ਖੇਡ ਵਿਭਾਗ ਦੇ ਸਪੋਰਟਸ ਵਿੰਗ ਟਰਾਇਲਾਂ ਲਈ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵਲੋੋਂ 2022-2023 ਦੇ ਸ਼ੈਸਨ ਲਈ ਸਪੋਰਟਸ ਵਿੰਗ ਸਕੂਲਜ਼ (ਡੇਅ ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ।27 ਮਈ ਨੂੰ ਟਰਾਇਲਾਂ ਦੇ ਪਹਿਲੇ ਦਿਨ ਵੱਖ-ਵੱਖ ਖੇਡਾਂ ਦੇ ਵੱਖ-ਵੱਖ ਥਾਵਾਂ ‘ਤੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ ਲਏ ਗਏ।ਜਿਨਾਂ ਵਿੱਚ ਜਿਲ੍ਹੇ ਦੇ ਬੱਚਿਆਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।
              ਜਿਲ੍ਹਾ ਖੇਡ ਅਫ਼ਸਰ ਇੰਦਰਬੀਰ ਸਿੰਘ ਨੇ ਦੱਸਿਆ ਕਿ ਖਾਲਸਾ ਕਾਲਜੀਏਟ ਸੀ: ਸੈਕ: ਸਕੂਲ ਵਿਖੇ ਫੁੱਟਬਾਲ, ਹੈਂਡਬਾਲ, ਐਥਲੈਟਿਕਸ, ਹਾਕੀ, ਵਾਲੀਬਾਲ, ਜੂਡੋ, ਤੈਰਾਕੀ ਦੇ ਟਰਾਇਲ ਲਏ ਗਏ।ਫੁੱਟਬਾਲ ਦੇ ਟਰਾਇਲ ਦਲਜੀਤ ਸਿੰਘ ਫੁੱਟਬਾਲ ਕੋਚ ਵਲੋਂ ਲਏ ਗਏ।ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਫੁੱਟਬਾਲ ਦੇ ਟਰਾਇਲਾਂ ਵਿੱਚ 153 ਲੜਕੇ ਅਤੇ 28 ਲੜਕੀਆਂ ਕੁੱਲ 181 ਖਿਡਾਰੀ ਅਤੇ ਖਿਡਾਰਨਾਂ ਨੇ ਭਾਗ ਲਿਆ।ਇਸੇ ਤਰ੍ਹਾਂ ਹੈਂਡਬਾਲ ਦੇ ਟਰਾਇਲ ਹੈਂਡਬਾਲ ਕੋਚ ਜਸਵੰਤ ਸਿੰਘ ਨੇ ਗਏ।ਜਿਸ ਵਿੱਚ 29 ਲੜਕੇ 34 ਲੜਕੀਆਂ ਨੇ ਭਾਗ ਲਿਆ।ਹਾਕੀ ਦੇ ਟਰਾਇਲ ਪਲਵਿੰਦਰ ਸਿੰਘ ਪੁਲਿਸ ਕੋਚ (ਏ.ਐਸ.ਆਈ) ਵਲੋਂ ਲਏ ਗਏ।ਜਿਸ ਵਿੱਚ 30 ਲੜਕੇ 30 ਲੜਕੀਆਂ ਨੇ ਭਾਗ ਲਿਆ।ਵਾਲੀਬਾਲ ਦੇ ਟਰਾਇਲ ਮਿਸ ਰਾਜਵਿੰਦਰ ਕੌਰ ਵਾਲੀਬਾਲ ਕੋਚ ਨੇ ਲਏ।ਜਿਸ ਵਿੱਚ 68 ਲੜਕੇ 35 ਲੜਕੀਆਂ ਨੇ ਭਾਗ ਲਿਆ। ਐਥਲੈਟਿਕਸ ਦੇ ਟਰਾਇਲ ਐਥਲੈਟਿਕਸ ਕੋਚ ਰਣਕੀਰਤ ਸਿੰਘ ਨੇ ਲਏ, ਜਿਸ ਵਿੱਚ 124 ਖਿਡਾਰੀਆਂ ਅਤੇ 85 ਖਿਡਾਰਨਾਂ ਨੇ ਭਾਗ ਲਿਆ।ਜੂਡੋ ਗੇਮ ਦੇ ਟਰਾਇਲ ਜੂਡੋ ਕੋਚ ਕਰਮਜੀਤ ਸਿੰਘ ਨੇ ਲਏ।ਜਿਸ ਵਿੱਚ 33 ਲੜਕੇ ਅਤੇ 16 ਲੜਕੀਆਂ ਨੇ ਭਾਗ ਲਿਆ।ਕਬੱਡੀ ਦੇ ਟਰਾਇਲ ਸ੍ਰੀਮਤੀ ਕੁਲਦੀਪ ਕੌਰ ਕਬੱਡੀ ਕੋਚ ਵਲੋਂ ਲਏ ਗਏ।ਜਿਸ ਵਿੱਚ 35 ਲੜਕੀਆਂ ਨੇ ਭਾਗ ਲਿਆ।ਕੁਸ਼ਤੀ ਦੇ ਟਰਾਇਲ ਗੋਲਬਾਗ ਕੁਸ਼ਤੀ ਸਟੇਡੀਅਮ ਵਿਖੇ ਕੁਸ਼ਤੀ ਕੋਚ ਕਰਨ ਸ਼ਰਮਾ, ਪਦਾਰਥ ਸਿੰਘ ਅਤੇ ਕੁਸ਼ਤੀ ਕੋਚ ਸਾਹਿਲ ਹੰਸ ਵਲੋ ਲਏ ਗਏ, ਜਿਸ ਵਿੱਚ ਪਹਿਲੇ ਦਿਨ ਕੁੱਲ 30 ਲੜਕਿਆਂ ਨੇ ਭਾਗ ਲਿਆ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …