Thursday, September 28, 2023

ਡੇਂਗੂ ਵਿਰੋਧੀ ਸਿਹਤ ਜਾਗਰੂਕਤਾ ਕੈਂਪ ਲਗਾਇਆ

ਸਮਰਾਲਾ, 1 ਜੁਲਾਈ (ਇੰਦਰਜੀਤ ਸਿੰਘ ਕੰਗ) – ਸਿਹਤ ਕੇਂਦਰ ਘਰਖਣਾ ਵਲੋਂ ਡਾ. ਰਵੀ ਦੱਤ ਐਸ.ਐਮ.ਓ ਮਾਨੂੰਪੁਰ ਦੀ ਯੋਗ ਅਗਵਾਈ ਅਤੇ ਸਿਵਲ ਸਰਜਨ ਲੁਧਿਆਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਮਿਡਲ ਸਕੂਲ ਘਰਖਣਾ ਅਤੇ ਪਿੰਡ ਗੋਸਲਾਂ ਵਿਖੇ ਡੇਂਗੂ ਵਿਰੋਧੀ ਸਿਹਤ ਜਾਗਰੂਕਤਾ ਕੈਂਪ ਗਿਆ।ਸਿਹਤ ਇੰਸਪੈਕਟਰ ਮੋਹਨ ਸਿੰਘ ਨੇ ਦੱਸਿਆ ਕਿ ਇਹ ਬੁਖਾਰ ਮਾਦਾ ਏਡੀਜ਼ ਮੱਛਰ ਦੇ ਕੱਟਣ ਨਾਲ ਫੈਲਦਾ ਹੈ, ਜੋ ਸਾਫ ਖੜੇ੍ਹ ਪਾਣੀ ਵਿੱਚ ਪੈਦਾ ਹੁੰਦੇ ਹਨ ਅਤੇ ਸਵੇਰ ਤੇ ਸ਼ਾਮ ਨੂੰ ਕੱਟਦੇ ਹਨ।ਜਿਸ ਕਾਰਨ ਮਰੀਜ਼ ਨੂੰ ਤੇਜ਼ ਬੁਖਾਰ, ਸਿਰ ਦਰਦ, ਉਲਟੀ ਆਉਣਾ, ਅੱਖਾਂ ਦੇ ਪਿੱਛੇ ਦਰਦ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ।ਜਿਆਦਾ ਗਭੀਰ ਹੋਣ ‘ਤੇ ਨੱਕ ਅਤੇ ਮਸੂੜਿਆਂ ਵਿੱਚੋਂ ਖੂਨ ਦਾ ਰਿਸਾਅ ਹੋ ਸਕਦਾ ਹੈ।ਡੇਂਗੂ ਬੁਖਾਰ ਤੋਂ ਬਚਣ ਲਈ ਆਪਣੇ ਆਲੇ ਦੁਆਲੇ ਪਾਣੀ ਖੜ੍ਹਾ ਨਾ ਹੋਣ ਦਿਉ ਕੂਲਰਾਂ, ਫਰਿਜ਼ਾਂ ਨੂੰ ਹਫ਼ਤੇ ਵਿੱਚ ਇੱਕ ਵਾਰ ਜਰੂਰ ਸਾਫ਼ ਕਰੋ, ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ, ਮੱਛਰਦਾਨੀਆ ਅਤੇ ਮੱਛਰ ਭਜਾਊ ਕਰੀਮਾਂ ਦਾ ਇਸਤੇਮਾਲ ਕਰੋ।ਬੁਖਾਰ ਹੋਣ ‘ਤੇ ਨੇੜੇ ਦੇ ਸਿਹਤ ਕੇਂਦਰ ਵਿੱਚ ਆਪਣੀ ਜਾਂਚ ਕਰਵਾਓ।ਸਾਰੇ ਸਰਕਾਰੀ ਹਸਪਤਾਲਾਂ ਵਿੱਚ ਇਸ ਦਾ ਇਲਾਜ਼ ਮੁਫ਼ਤ ਕੀਤਾ ਜਾਂਦਾ ਹੈ।
                 ਇਸ ਮੌਕੇ ਸੀ.ਐਚ.ਓ ਮੈਡਮ ਨਰਿੰਦਰਪਾਲ ਕੌਰ, ਜਗਤਾਰ ਸਿੰਘ ਸਿਹਤ ਕਰਮੀ, ਰੁਪਿੰਦਰ ਕੌਰ ਸਿਹਤ ਕਰਮੀ ਅਤੇ ਸਮੂਹ ਅਧਿਆਪਕ ਤੇ ਵਿਦਿਆਰਥੀ ਮੌਜ਼ੂਦ ਸਨ।

Check Also

ਗਾਂਧੀ ਜਯੰਤੀ ਨੂੰ ‘ਇਕ ਤਾਰੀਖ, ਇਕ ਘੰਟਾ, ਇਕ ਸਾਥ’ ਸਫਾਈ ਮੁਹਿੰਮ

ਸਮੂਹ ਨਾਗਰਿਕਾਂ ਅਤੇ ਸੰਸਥਾਵਾਂ ਨੂੰ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਦੀ ਅਪੀਲ ਅੰਮ੍ਰਿਤਸਰ, 27 …