Saturday, April 20, 2024

9ਵਾਂ ਸਮਰ ਆਰਟ ਫੈਸਟੀਵਲ 2022 ਸੰਪਨ- ਨਾਟਕ ‘ਪਰਸਾਈ ਜੀ ਕੇ ਰੰਗ’ ਕ੍ਰਿਸ਼ਨ ਚੰਦਰਾ ਕੇ ਸੰਗ’ ਮੰਚਿਤ

ਅੰਮ੍ਰਿਤਸਰ, 3 ਜੁਲਾਈ (ਜਗਦੀਪ ਸਿੰਘ ਸੱਗੂ) – ਸਥਾਨਕ ਮਦਨ ਮੋਹਨ ਮਾਲਵੀਆ ਰੋਡ ਸਥਿਤ ਇੰਡੀਅਨ ਅਕੈਡਮੀ ਆਫ ਫਾਈਨ ਆਰਟਸ ਵਿਖੇ 9ਵਾਂ ਸਮਰ ਆਰਟ ਫੈਸਟੀਵਲ 2022 ਆਪਣੇ ਆਖਰੀ ਪੜਾਅ ‘ਚ ਪਹੁੰਚ ਗਿਆ ਹੈ।ਆਰਟ ਗੈਲਰੀ ਦੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਦੱਸਿਆ ਕਿ ਅੱਜ ਇਹ ਨਾਟਕ ‘ਪਰਸਾਈ ਜੀ ਕੇ ਰੰਗ’ ਕ੍ਰਿਸ਼ਨ ਚੰਦਰਾ ਕੇ ਸੰਗ’ 9ਵੇਂ ਸਮਰ ਆਰਟ ਫੈਸਟੀਵਲ 2022 ਦੀ ਆਖਰੀ ਪੇਸ਼ਕਾਰੀ ਹੈ, ਜੋ ਦੋ ਕਹਾਣੀਆਂ ਦਾ ਸੁਮੇਲ ਹੈ।ਇਸ ਨਾਟਕ ਦੇ ਨਿਰਦੇਸ਼ਕ ਵਿਸ਼ਾਲ ਸ਼ਰਮਾ ਅਤੇ ਲੇਖਕ ਹਰਿਸ਼ੰਕਰ ਪਰਸਾਈ ਅਤੇ ਕ੍ਰਿਸ਼ਨ ਚੰਦਰਾ ਹਨ।ਨਾਟਕ ਦਾ ਮੰਚਨ ਕਰਨ ਵਾਲੇ ਕਲਾਕਾਰ ਥੀਏਟਰ ਕਲਾਸ ਦੇ ਸਿਖਿਆਰਥੀ ਰਵੀ ਸ਼ਰਮਾ, ਇਕਵਾਲ ਸਿੰਘ, ਅਨੂਪ੍ਰੀਤ ਕੌਰ, ਸਕਸ਼ਮ, ਮਨਉਤਸਵ ਸਿੰਘ, ਰੋਬਿਨ ਸ਼ੇਰਗਿੱਲ, ਰੋਹਨ ਕੰਬੋਜ਼, ਸਿਵਮ ਸੇਠ, ਰੇਖਾ ਕਸ਼ਅਪ, ਅਲੰਕਾਰ, ਸੁਖਮਨ ਕੌਰ, ਰੋਹਨ, ਗੁਨਪ੍ਰਤਾਪ ਕੌਰ, ਸਾਕਸ਼ੀ ਅਤੇ ਗਾਇਤਰੀ ਆਦਿ ਹਨ ।
                 ਇਸ 9ਵੇਂ ਸਮਰ ਆਰਟ ਫੈਸਟੀਵਲ 2022 ਦੇ ਕੋਆਰਡੀਨੇਟਰ ਨਰਿੰਦਰ ਸਿੰਘ ਬੁੱਤ ਤਰਾਸ਼ ਸਨ।ਇਸ ਨਾਟਕ ਦੀ ਪਹਿਲੀ ਕਹਾਣੀ ਇਕ ਤਰਫ਼ਾ ਪਿਆਰ ਅਤੇ ਪਰਿਵਾਰ ਵਿੱਚ ਗ਼ਰੀਬੀ ਦੀ ਮਜ਼ਬੂਰੀ ਨੂੰ ਦਰਸਾਉਂਦੀ ਹੈ।ਇਸ ਵਿੱਚ ਇਕ ਯਾਤਰੀ ਕਸ਼ਮੀਰ ਘੁੰਮਣ ਲਈ ਜਾਂਦਾ ਹੈ।ਉਥੋਂ ਦੀ ਇਕ ਲੜਕੀ, ਜੋ ਉਸ ਨੂੰ ਕਿਸ਼ਤੀ ਰਾਹੀਂ ਜੇਹਲਮ ਨਦੀ ਵਿੱਚ ਘੁਮਾੳਂੁਦੀ ਹੈ, ਉਸ ਨਾਲ ਉਹ ਪਿਆਰ ਕਰਨ ਲੱਗ ਜਾਂਦਾ ਹੈ, ਪਰ ਲੜਕੀ ਸ਼ਾਦੀ-ਸ਼ੁਦਾ ਹੋਣ ਕਰਕੇ ਪਿਆਰ ਤੋਂ ਇਨਕਾਰ ਕਰ ਦਿੰਦੀ ਹੈ।ਕਿਉਂਕਿ ਉਸ ਦਾ ਪਤੀ ਪੈਸੇ ਕਮਾਉਣ ਲਈ ਘਰ ਤੋਂ ਬਾਹਰ ਦੂਰ ਗਿਆ ਹੋਇਆ ਹੈ।ਅੰਤ ਵਿਚ ਲੜਕੀ ਨੂੰ ਘਰ ਦੀ ਗ਼ਰੀਬੀ ਤੋਂ ਮਜ਼ਬੂਰ ਹੋ ਕੇ ਪੈਸਿਆਂ ਦੀ ਜਰੂਰਤ ਕਰਕੇ ਯਾਤਰੀ ਲੜਕੇ ਦੇ ਪਿਆਰ ਨੂੰ ਸਵੀਕਾਰ ਕਰਨਾ ਪੈਂਦਾ ਹੈ ਅਤੇ ਲੜਕੀ ਆਪਣੇ ਆਪ ਨੂੰ ਲੜਕੇ ਦੇ ਸਮਰਪਿਤ ਕਰ ਦਿੰਦੀ ਹੈ।
                 ਇਸ ਨਾਟਕ ਦੀ ਦੂਸਰੀ ਕਹਾਣੀ ਇਕ ਲੜਕੇ ਦੀ ਹੈ, ਜੋ ਹਰ ਕਿਸੇ ਲੜਕੀ ਨੂੰ ਪਿਆਰ ਵਿੱਚ ਫਸਾਉਂਦਾ ਹੈ।ਉਸ ਨਾਲ ਝੂਠੇ ਵਾਅਦੇ ਕਰਦਾ ਹੈ ਅਤੇ ਫਿਰ ਛੱਡ ਦਿੰਦਾ ਹੈ।ਪਰ ਇਸ ਵਾਰ ਲੜਕੀ ਉਸ ਨਾਲ ਸ਼ਾਦੀ ਕਰਨ ਦੀ ਜ਼ਿਦ ਕਰਦੀ ਹੈ ਅਤੇ ਉਹ ਫਸ ਜਾਂਦਾ ਹੈ।ਅੰਤ ‘ਚ ਉਹ ਲੜਕੀ ਨੂੰ ਕਹਿੰਦਾ ਹੈ ਕਿ ਉਸ ਦਾ ਪਿਆਰ ਸ਼ਾਦੀ ਬੰਧਨਾਂ ਅਤੇ ਰੀਤੀ ਰਿਵਾਜ਼ਾਂ ਤੋਂ ਮੁਕਤ ਹੈ ਅਤੇ ਉਹ ਉਸ ਨਾਲ ਭੈਣ ਦੀ ਨਜ਼ਰ ਨਾਲ ਪਿਆਰ ਕਰਦਾ ਹੈ।ਇਹ ਕਹਿ ਕਿ ਉਹ ਆਪਣੀ ਜਾਨ ਬਚਾਉਂਦਾ ਹੈ।
            ਆਰਟ ਗੈਲਰੀ ਦੇ ਪ੍ਰਧਾਨ, ਮੈਂਬਰਾਂ ਅਤੇ ਸ਼ਹਿਰ ਦੇ ਪਤਵੰਤਿਆਂ ਨੇ ਨਾਟਕ ਵਿੱਚ ਕੰਮ ਕਰਨ ਵਾਲੇ ਕਲਾਕਾਰਾਂ ਦੇ ਬਿਹਤਰੀਨ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਨਾਟਕ ਦਾ ਆਨੰਦ ਮਾਣਿਆ।

Check Also

ਯੂਨੀਵਰਸਿਟੀ `ਚ ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਰੋਬੋਟਿਕਸ ਪ੍ਰਯੋਗਸ਼ਾਲਾ ਸਥਾਪਿਤ

ਅੰਮ੍ਰਿਤਸਰ, 19 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. …