
ਅੰਮ੍ਰਿਤਸਰ, 2 ਦਸੰਬਰ (ਰੋਮਿਤ ਸ਼ਰਮਾ) ਸਥਾਨਕ ਸਰਸਵਤੀ (ਡੀ.ਏ.ਵੀ.) ਸੀਨੀ: ਸੈਕੰਡਰੀ ਸਕੂਲ (ਲੜਕੀਆਂ) ਵਿਖੇ ਗੀਤਾ ਜਯੰਤੀ ਦੇ ਸਬੰਧ ਵਿੱਚ ਪ੍ਰਿੰਸੀਪਲ ਸ੍ਰੀਮਤੀ ਨੀਰਾ ਸ਼ਰਮਾ ਦੀ ਅਗਵਾਈ ਵਿੱਚ ਨਿੰਪਾ ਸੰਸਥਾ ਦੁਆਰਾ ਸ੍ਰੀ ਗੀਤਾ ਗਿਆਨ ਪ੍ਰਤੀਯੋਗਤਾ ਕਰਵਾਈ ਗਈ।ਜਿਸ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਨਿੰਪਾ ਸੰਸਥਾ ਦੇ ਪ੍ਰਧਾਨ ਸz: ਗੁਰਸ਼ਰਨ ਸਿੰਘ ਬੱਬਰ ਵਲੋਂ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਪ੍ਰਿੰਸੀਪਲ ਨੀਰਾ ਸ਼ਰਮਾ ਨੇ ਬੱਚਿਆਂ ਨੂੰ ਗੀਤਾ ਜਯੰਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੀਤਾ ਗਿਆਨ ਬਹੁਤ ਜਰੂਰੀ ਹੈ, ਜਿਸ ਨਾਲ ਮਨੋਬਲ ਵੱਧਦਾ ਹੈ ਅਤੇ ਅਜਿਹੇ ਪ੍ਰੋਗਰਾਮ ਹਰ ਸਕੂਲ ਵਿੱਚ ਕਰਵਾਏ ਜਾਣ ਤਾਂ ਕਿ ਜਿਆਦਾ ਤੋਂ ਜਿਆਦਾ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਵੇ। ਇਸ ਮੌਕੇ ਤੇ ਸ੍ਰੀਮਤੀ ਨੀਲਮ, ਸ੍ਰੀਮਤੀ ਅਰੁਣਾ, ਅਜੇ ਕੁਮਾਰ ਸਤੀ, ਚੰਚਲ ਕੁਮਾਰ ਜੀਤ, ਸੋਨੂੰ ਆਦਿ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media