ਐਸ.ਐਮ.ਐਸ.ਪ੍ਰੋਜੈਕਟ ਤੁੰਰਤ ਰੱਦ ਕੀਤਾ ਜਾਵੇ
ਬਟਾਲਾ, 2 ਦਸੰਬਰ (ਨਰਿੰਦਰ ਬਰਨਾਲ) – ਅਧਿਆਪਕ ਦਲ ਪੰਜਾਬ ਦੀ ਸੂਬਾਈ ਮੀਟਿੰਗ ਜੱਥੇਬੰਦੀ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ ਅਤੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਅਤੇ ਸਕੱਤਰ ਜਨਰਲ ਈਸ਼ਰ ਸਿੰਘ ਮੰਝ ਪੁਰ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਕਾਰਵਾਈ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਜਿਲ੍ਹਾ ਜਨਰਲ ਸਕੱਤਰ ਰਵਿੰਦਰਜੀਤ ਸਿੰਘ ਪੰਨੂੰ ਤੇ ਪ੍ਰਧਾਨ ਬਾਬਾ ਤਾਰਾ ਸਿੰਘ ਨੇ ਦੱਸਿਆ ਕਿ ਮੀਟਿੰਗ ਵਿਚ ਪ੍ਰੋਸੋਨਲ ਵਿਭਾਗ ਵਲੋਂ ਕੈਟਾਗਿਰੀਆਂ ਸੰਬੰਧੀ ਜਾਰੀ ਨਵਾਂ ਪੱਤਰ ਰੱਦ ਕਰਵਾਉਣ, ਮੋਬਾਇਲ ਸ਼ੰਦੇਸ਼ ਹਾਜ਼ਰੀ ਨੂੰ ਬੰਦ ਕਰਨ ਸੰਬੰਧੀ ਕਾਰਵਾਈ, ਮਾਸਟਰ ਕਾਡਰ ਤੋਂ ਮੁੱਖ ਅਧਿਆਪਕਾਂ ਦੀਆਂ ਤਰੱਕੀਆਂ ਸੰਬੰਧੀ ਤੁਰੰਤ ਹੁਕਮ ਜਾਰੀ ਕਰਨੇ, ਵੱਖ-ਵੱਖ ਕਾਡਰਾਂ ਦੀ ਤਰੱਕੀਆਂ ਸੰਬੰਧੀ ਸਮਾਂ-ਬੱਧ ਕਾਰਵਾਈ ਕਰਨਾ, 70,000 ਅਸਾਮੀਆਂ ਨੂੰ ਨਾਨ-ਪਲਾਨ (ਪਰਮਾਨੈਂਟ) ਵਿਚ ਤਬਦੀਲੀ ਸੰਬੰਧੀ ਹੁਕਮ ਜਾਰੀ ਕਰਨੇ, ਅਧਿਆਪਕਾਂ ਤੋਂ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਗੈਰ-ਵਿੱਦਿਅਕ ਕੰਮ ਲੈਣੇ ਬੰਦ ਕਰਨਾ, ਸਕੂਲਾਂ ਦਾ ਸਰਦੀਆਂ ਦਾ ਸਮਾਂ 9.00 ਤੋਂ 3.00 ਕਰਨਾ, ਸਕੂਲ ਪ੍ਰਸ਼ਾਸ਼ਨ ਹਿੱਤ ਦਰਜਾ ਚਾਰ ਦੀਆਂ ਖਾਲੀ ਆਸਾਮੀਆਂ ਤੁਰੰਤ ਭਰਨ ਸੰਬੰਧੀ ਕਾਰਵਾਈ ਕਰਨਾ, ਫੁਟਕਲ ਖਰਚਿਆਂ ਅਤੇ ਬਿਜਲੀ ਬਿੱਲਾਂ ਦੀ ਅਦਾਇਗੀ ਸੰਬੰਧੀ ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਤੱਕ ਵਿਸ਼ੇਸ਼ ਫੰਡ ਜਾਰੀ ਕਰਨਾ ਆਦਿ ਮੰਗਾਂ ਤੇ ਮਸਲਿਆਂ ਨੂੰ ਤੁਰੰਤ ਹੱਲ ਕਰਵਾਉਣ ਬਾਰੇ ਮੁੱਖ ਮੰਤਰੀ ਪੰਜਾਬ ਅਤੇ ਸਿੱਖਿਆ ਮੰਤਰੀ ਪੰਜਾਬ ਦੇ ਧਿਆਨ ਵਿਚ ਲਿਆ ਕੇ ਸਮਾਂ-ਬੱਧ ਕਾਰਵਾਈ ਤਹਿਤ ਹੱਲ ਕਰਵਾਇਆ ਜਾਵੇਗਾ।
ਇਸ ਸਮੇਂ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ ਵੱਲੋਂ ਜਥੇਬੰਦੀ ਦੀ ਬੇਹਤਰੀ ਹਿੱਤ ਹਰ ਸਮੇਂ ਤੱਤਪਰ ਰਹਿਣ ਲਈ ਸਮੂਹ ਅਹੁਦੇਦਾਰ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਭਵਿੱਖ ਵਿਚ ਅਧਿਆਪਕ ਕੰਮਾਂ ਨੂੰ ਪਹਿਲ ਦੇ ਆਧਾਰ ਤੇ ਕਰਨ ਦੀ ਆਪਣੀ ਵਚਨ ਬੱਧਤਾ ਵੀ ਪ੍ਰਗਟਾਈ। ਇਸ ਸਮੇਂ ਅਧਿਆਪਕ ਦਲ ਦੇ ਸਰਪ੍ਰਸਤ ਹਰਦੇਵ ਸਿੰਘ ਜਵੰਧਾ, ਸੂਬਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਹਰਪਾਲ ਸਿੰਘ ਤੇਜਾ, ਸਕੱਤਰ ਜਨਰਲ ਈਸ਼ਰ ਸਿੰਘ ਮੰਝਪੁਰ, ਹਰਮੇਸ਼ ਸਿੰਘ ਚਿੱਟੀ, ਸਰਦੂਲ ਸਿੰਘ ਜਰਖੜ, ਜਸਵਿੰਦਰ ਸਿੰਘ ਅੋਲਖ, ਰਾਕੇਸ਼ ਭਾਸ਼ਕਰ, ਰਵਿੰਦਰ ਗਿੱਲ, ਰਾਜੇਸ ਜੋਸ਼ੀ, ਰਵਿੰਦਰ ਸਿੰਘ ਦੁੱਗਰੀ, ਹਰਪ੍ਰੀਤ ਸਿੰਘ ਖਾਨਪੁਰ, ਅਮਰੀਕ ਸਿੰਘ ਹਥਨ, ਰਵਿੰਦਰ ਸਿੰਘ ਪੰਨੂੰ ਗੁਰਦਾਸਪੁਰ, ਬਲਰਾਜ ਸਿੰਘ ਸੋਹਲ ਤਰਨਤਰਨ ਤੋਂ ਇਲਾਵਾ ਸੂਬਾਈ ਅਹੁਦੇਦਾਰ, ਜਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਹਾਜ਼ਰ ਸਨ।