Tuesday, July 29, 2025
Breaking News

ਬੀ.ਕੇ.ਯੂ (ਰਾਜੇਵਾਲ) ਵਲੋਂ ਪੰਜਾਬ ਵਿੱਚ 10 ਜੁਲਾਈ ਤੋਂ ਬੂਟੇ ਲਾਉਣ ਦੀ ਮੁਹਿੰਮ ਸਬੰਧੀ ਕੀਤੀ ਚਰਚਾ

ਮੁਖਤਿਆਰ ਸਿੰਘ ਸਰਵਰਪੁਰ ਜਿਲਾ ਸੀਨੀ: ਮੀਤ ਪ੍ਰਧਾਨ ਤੇ ਕਸ਼ਮੀਰਾ ਸਿੰਘ ਬਲਾਕ ਦੇ ਸੀਨੀ: ਮੀਤ ਪ੍ਰਧਾਨ ਚੁਣੇ

ਸਮਰਾਲਾ, 7 ਜੁਲਾਈ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਸਮਰਾਲਾ ਦੇ ਅਹੁੱਦੇਦਾਰਾਂ ਦੀ ਮੀਟਿੰਗ ਸੁਖਵਿੰਦਰ ਸਿੰਘ ਭੱਟੀਆਂ ਮੀਤ ਪ੍ਰਧਾਨ ਪੰਜਾਬ ਅਤੇ ਮੁਖਤਿਆਰ ਸਿੰਘ ਸਰਵਰਪੁਰ ਸਰਪ੍ਰਸਤ ਬਲਾਕ ਸਮਰਾਲਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਵਲੋਂ ਪੂਰੇ ਪੰਜਾਬ ਨੂੰ ਹਰਿਆ ਭਰਿਆ ਬਣਾਉਣ ਲਈ 10 ਜੁਲਾਈ ਤੋਂ ਬੂਟੇ ਲਗਾਉਣ ਦੀ ਅਰੰਭੀ ਜਾ ਰਹੀ ਮੁਹਿੰਮ ਸਬੰਧੀ ਚਰਚਾ ਕੀਤੀ ਗਈ।ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ।ਵਣ ਰੇਂਜ਼ ਅਫਸਰ ਸਮਰਾਲਾ ਤੋਂ ਇਸ ਮੁਹਿੰਮ ਵਿੱਚ ਸਹਿਯੋਗ ਦੀ ਮੰਗ ਕਰਨ ‘ਤੇ ਸਬੰਧੀ ਵਣ ਰੇਂਜ਼ ਦਫਤਰ ਸਮਰਾਲਾ ਦੇ ਸਮੂਹ ਕਰਮਚਾਰੀਆਂ ਨੇ ਪੂਰਨ ਸਹਿਯੋਗ ਦੀ ਹਾਮੀ ਭਰੀ ਗਈ।
                ਮੀਟਿੰਗ ਦੌਰਾਨ ਯੂਨੀਅਨ ਪ੍ਰਤੀ ਪੂਰੀ ਤਨਦੇਹੀ ਨਾਲ ਕੰਮ ਕਰਨ ਵਾਲੇ ਕਸ਼ਮੀਰਾ ਸਿੰਘ ਉਰਫ ਸੁੱਖਾ ਬਾਬਾ ਨੂੰ ਬਲਾਕ ਸਮਰਾਲਾ ਦਾ ਸੀਨੀਅਰ ਮੀਤ ਪ੍ਰਧਾਨ ਨਿਯੁੱਕਤ ਕੀਤਾ ਗਿਆ ਅਤੇ ਬਲਾਕ ਸਮਰਾਲਾ ਦੇ ਸਰਪ੍ਰਸਤ ਮੁਖਤਿਆਰ ਸਿੰਘ ਸਰਵਰਪੁਰ ਨੂੰ ਲੁਧਿਆਣਾ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਥਾਪਿਆ ਗਿਆ।ਨਵੇਂ ਚੁਣੇ ਅਹੁਦੇਦਾਰਾਂ ਨੇ ਯੂਨੀਅਨ ਦਾ ਧੰਨਵਾਦ ਕੀਤਾ।
                 ਮੀਟਿੰਗ ਵਿੱਚ ਗੁਰਨਾਮ ਸਿੰਘ ਸੀਨੀ: ਮੀਤ ਪ੍ਰਧਾਨ ਲੁਧਿਆਣਾ, ਜਗਦੇਵ ਸਿੰਘ ਮੁਤਿਓਂ, ਕੁਲਵਿੰਦਰ ਸਿੰਘ ਪੂਰਬਾ ਬਲਾਕ ਪ੍ਰਧਾਨ ਸਮਰਾਲਾ, ਚਰਨ ਸਿੰਘ ਬਰਮਾ, ਜਗਮੇਲ ਸਿੰਘ ਨਾਗਰਾ, ਗੁਰਚਰਨ ਸਿੰਘ ਪੂਰਬਾ ਆਦਿ ਹਾਜ਼ਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …