ਸਮਰਾਲਾ, 15 ਜੁਲਾਈ (ਇੰਦਰਜੀਤ ਸਿੰਘ ਕੰਗ) – ਬਾਗ਼ਬਾਨੀ ਵਿਭਾਗ ਬਲਾਕ-ਸਮਰਾਲਾ ਨੇ ਡਾਇਰੈਕਟਰ ਬਾਗ਼ਬਾਨੀ ਵਿਭਾਗ ਪੰਜਾਬ ਸੈਲਿੰਦਰ ਕੌਰ ਆਈ.ਐਫ਼.ਐਸ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਨਰਿੰਦਰਪਾਲ ਡਿਪਟੀ ਡਾਇਰੈਕਟਰ ਬਾਗ਼ਬਾਨੀ ਲੁਧਿਆਣਾ ਦੀ ਅਗਵਾਈ ਹੇਠ ਅੱਜ ਫ਼ਲਦਾਰ ਬੂਟੇ ਲਗਾਉਣ ਦੀ ਮੁਹਿੰਮ ਚਲਾਈ ਗਈ।ਇਸ ਮੁਹਿੰਮ ਦੌਰਾਨ ਤਹਿਸੀਲ ਸਮਰਾਲਾ ਦੇ ਵੱਖ-ਵੱਖ ਪਿੰਡਾਂ ਦੇ ਸਕੂਲਾਂ ਵਿੱਚ ਫ਼ਲਦਾਰ ਬੂਟੇ ਲਗਾਏ ਗਏ।ਸ.ਸੀ.ਸੈ. ਸਕੂਲ ਰਾਜੇਵਾਲ-ਕੁੱਲੇਵਾਲ ਵਿਖੇ ਨਵਜੋਤ ਕੌਰ ਬਾਗ਼ਬਾਨੀ ਵਿਕਾਸ ਅਫ਼ਸਰ ਸਮਰਾਲਾ ਦੀ ਅਗਵਾਈ ਹੇਠ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਉਹਨਾਂ ਰੁੱਖਾਂ ਦੀ ਮਹੱਤਤਾ ਬਾਰੇ ਬੋਲਦੇ ਹੋਏ ਕਿਹਾ ਕਿ ਵਾਯੂ ਮੰਡਲੀ ਤਪਸ਼ ਵਧਣ ਕਾਰਨ ਬਾਰਿਸ਼ ਅਤੇ ਹੜ੍ਹ ਆ ਰਹੇ ਹਨ।ਇਸ ਤਪਸ਼ ਨੂੰ ਘੱਟ ਕਰਨ ਲਈ ਰੁੱਖਾਂ ਦਾ ਅਹਿਮ ਰੋਲ ਹੈ।ਉਨ੍ਹਾਂ ਕਿਹਾ ਕਿ ਸਾਨੂੰ ਲੋੜ ਹੈ ਕਿ ਵੱਧ ਤੋਂ ਵੱਧ ਫ਼ਲਦਾਰ ਬੂਟੇ ਲਗਾਈਏ ਅਤੇ ਬੱਚਿਆਂ ਨੂੰ ਫ਼ਲਦਾਰ ਬੂਟਿਆਂ ਦੀ ਮਹੱਤਤਾ ਬਾਰੇ ਦੱਸੀਏ। ਉਹਨਾਂ ਸਕੂਲ ਦੇ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਫ਼ਲਦਾਰ ਬੂਟੇ ਲਗਾਉਣ ਅਤੇ ਉਹਨਾਂ ਦੀ ਦੇਖਭਾਲ ਕਰਨ ਲਈ ਪ੍ਰੇਰਿਤ ਕੀਤਾ।ਸਨਦੀਪ ਸਿੰਘ ਖੇਤੀਬਾੜੀ ਸਾਹਿਬਾਨ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਗਗਨਦੀਪ ਵੈਦ ਉਪ ਨਿਰੀਖਕ ਸਮਰਾਲਾ, ਰੌਸ਼ਨ ਲਾਲ ਬੇਲਦਾਰ, ਸਕੂਲ ਪ੍ਰਿੰਸੀਪਲ ਮੁਨੀਸ਼ ਮਹਿਤਾ, ਜਸਵੰਤ ਸਿੰਘ (ਅਧਿਆਪਕ), ਸੁਖਪਾਲ ਸਿੰਘ, ਸਰਪੰਚ ਰਾਜੇਵਾਲ ਜਗਤਾਰ ਸਿੰਘ ਸਰਪੰਚ ਕੁੱਲੇਵਾਲ, ਰਿਟਾ: ਕੈਪਟਨ ਦੀਦਾਰ ਸਿੰਘ ਜੀ.ਓ.ਜੀ ਰਾਜੇਵਾਲ, ਬਲਦੇਵ ਸਿੰਘ (ਕਿਸਾਨ), ਸੁਖਪ੍ਰੀਤ ਸਿੰਘ (ਕਿਸਾਨ) ਅਤੇ ਸਕੂਲ ਸਟਾਫ ਮੈਂਬਰ ਤੇ ਵਿਦਿਆਰਥੀ ਹਾਜ਼ਰ ਸਨ।
Check Also
Guru Nanak Dev University ‘B’ Zone Zonal Youth Festival concluded
Amritsar, October 1 (Punjab Post Bureau) – Zonal Youth Festival of Zone ‘B’ of the Guru …