ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ) -ਸਥਾਨਕ ਜਿਲ੍ਹਾ ਕਚਿਹਰੀਆਂ ਵਿਖੇ ਸੁਰਜੀਤ ਸਿੰਘ ਰੰਧਾਵਾ ਸਟੇਟ ਕੋ-ਕਨਵੀਨਰ ਭਾਜਪਾ ਪੰਜਾਬ ਲੀਗਲ ਟੀਮ ਭਾਜਪਾ, ਸਤੰਵਤ ਸਿੰਘ ਪੂਨੀਆ ਕੌਮੀ ਕਿਸਾਨ ਨੇਤਾ ਆਗੂ ਭਾਜਪਾ ਨੇ ਸ਼੍ਰੀਮਤੀ ਦਰੋਪਦੀ ਮੁਰਮੂ ਨੂੰ ਭਾਰਤ ਦੀ ਪਹਿਲੀ ਆਦੀਵਾਸੀ ਮਹਿਲਾ ਨੂੰ ਦੇਸ਼ ਦੀ 15ਵੀਂ ਰਾਸ਼ਟਰਪਤੀ ਚੁਣੇ ਜਾਣ ਦੀ ਖੁਸ਼ੀ ਵਿੱਚ ਲੱਡੂ ਵੰਡੇ।ਰੰਧਾਵਾ ਅਤੇ ਪੂਨੀਆ ਨੇ ਸ਼੍ਰੀਮਤੀ ਮੁਰਮਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਲੋਕ ਸਭਾ ਚੋਣਾ ਵਿੱਚ ਭਾਜਪਾ ਹੋਰ ਵੱਡੀ ਸ਼ਕਤੀ ਬਣ ਕੇ ਉਭਰੇਗੀ।
ਇਸ ਮੌਕੇ ਵਨੀਤ ਦੁੱਗਲ ਪ੍ਰਧਾਨ ਜਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ, ਤਰੁਣ ਕੁਮਾਰ ਸੈਕਟਰੀ ਜਿਲ੍ਹਾ ਬਾਰ ਐਸੋਸੀਏਸ਼ਨ ਸੰਗਰੂਰ, ਸੀਨੀਅਰ ਐਡਵੋਕੇਟ ਦਲਜੀਤ ਸਿੰਘ ਸੇਖੋਂ, ਐਡਵੋਕੇਟ ਕੁਲਦੀਪ ਗਿਰ, ਐਡਵੋਕੇਟ ਨਰਿੰਦਰ ਕੌਰ, ਐਡਵੋਕੇਟ ਨੀਰਜ਼ ਕਾਲੜਾ, ਐਡਵੋਕੇਟ ਸੰਜੀਵ ਕੁਮਾਰ ਸਿੰਗਲਾ, ਐਡਵੋਕੇਟ ਇੰਦਰਜੀਤ ਸਿਡਾਨਾ, ਜੋਗੀ ਰਾਮ ਸਾਹਨੀ, ਸਬਕਾ ਚੇਅਰਮੈਨ ਇੰਪਰੂਵਮੈਂਟ ਟਰੱਸਟ, ਭਾਜਪਾ ਆਗੂ ਸੁਰਿੰਦਰ ਕੁਮਾਰ ਸ਼ਰਮਾ ਅਤੇ ਸੁਰੇਸ਼ ਕੁਮਾਰ ਬੇਦੀ ਤੇ ਹੋਰ ਵਕੀਲ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …