Wednesday, October 7, 2026

ਸ਼ਾਨਦਾਰ ਰਿਹਾ ਫਾਰਚੂਨ ਸਕੂਲ ਦਾ ਨਤੀਜ਼ਾ

ਸੰਗਰੂਰ, 22 ਜੁਲਾਈ (ਜਗਸੀਰ ਲੌਂਗੋਵਾਲ) – ਸੀ.ਬੀ.ਐਸ.ਈ ਵਲੋਂ ਬਾਰਵੀਂ ਦੇ ਐਲਾਨੇ ਨਤੀਜੇ ਵਿੱਚ ਫਾਰਚੂਨ ਸਕੂਲ ਦੇ 25 ਬੱਚਿਆਂ ਨੇ 90% ਤੋਂ ਉਪਰ, 8 ਬੱਚਿਆਂ ਨੇ 95% ਅਤੇ 52 ਬੱਚਿਆਂ ਨੇ 80% ਤੋਂ ਉਪਰ ਨੰਬਰ ਹਾਸਲ ਕੀਤੇ ਹਨ।ਕਾਮਰਸ ਸਟਰੀਮ ਦੀ ਵਿਦਿਆਰਥਣ ਸੁਮਨਪ੍ਰੀਤ ਕੌਰ ਨੇ 97.2% ਅੰਕ ਲੈ ਕੇ ਪਹਿਲੀ ਪੁਜ਼ੀਸ਼ਨ, ਮੈਡੀਕਲ ਦੀ ਵਿਦਿਆਰਥਣ ਅਨਮੋਲਦੀਪ ਕੌਰ ਨੇ 97% ਅੰਕ ਲੈ ਕੇ ਦੂਜ਼ੀ ਅਤੇ ਤੁਸ਼ਾਨ ਗੁਪਤਾ ਮੈਡੀਕਲ ਨੇ 96%, ਗਗਨ ਸਿੰਗਲਾ ਨਾਨ-ਮੈਡੀਕਲ ਨੇ 96% ਅੰਕ ਲੈ ਕੇ ਤੀਜ਼ੀ ਪੁਜੀਜ਼ਨ ਹਾਸਲ ਕੀਤੀ।ਸਕੂਲ ਚੇਅਰਮੈਨ ਡਾ. ਪ੍ਰਤਾਪ ਸਿੰਘ ਧਾਲੀਵਾਲ, ਡਾਇਰੈਕਟਰ ਯਮਨ ਸ਼ਰਮਾ, ਪਿ੍ੰਸੀਪਲ ਰਾਜਵੀਰ ਕੌਰ ਅਤੇ ਸਮੂਹ ਸਟਾਫ ਨੇ ਬੱਚਿਆਂ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਇਸ ਪ੍ਰਾਪਤੀ ਲਈ ਵਧਾਈਆਂ ਦਿੰਦਿਆਂ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …