ਸੰਗਰੂਰ, 4 ਅਗਸਤ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਫਤਿਹਗੜ੍ਹ ਛੰਨਾ ਵਿਖੇ ਡਾ. ਭੀਮ ਰਾਓ ਅੰਬੇਡਕਰ ਸਮਾਜ ਭਲਾਈ ਵਲੋਂ ਸੰਸਥਾ ਦੀ ਪਹਿਲੀ ਵਰੇਗੰਢ ਮੌਕੇ ਪਿੰਡ ਵਿੱਚ ਸ਼ੁੱਧ ਵਾਤਾਵਰਣ ਸਿਰਜਨ ਲਈ ਛਾਂਦਾਰ ਅਤੇ ਫਲਦਾਰ ਬੂਟੇ ਲਗਾਏ ਗਏ।ਸੰਸਥਾ ਦੇ ਜਰਨਲ ਸਕੱਤਰ ਜਸਮੇਲ ਜੱਸੀ ਨੇ ਦੱਸਿਆ ਕਿ ਸੰਸਥਾ ਵਲੋਂ ਸਮਾਜ ਭਲਾਈ ਦੇ ਕੰਮਾਂ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।ਉਹਨਾ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਪਣੇ ਖੇਤਾਂ ਦੇ ਬੰਨਿਆਂ ਉਪਰ ਲੱਗੇ ਹੋਏ ਬੂਟਿਆਂ ਨੂੰ ਅੱਗ ਨਾ ਲਗਾਉਣ, ਕਿੳਂਕਿ ਦਰੱਖਤਾਂ ਤੋਂ ਬਗੈਰ ਇਸ ਧਰਤੀ ਉਪਰ ਜੀਵਨ ਸੰਭਵ ਨਹੀ ਹੈ।ਰੁੱਖ ਅਤੇ ਪੁੱਤ ਪਾਲਣਾ ਇੱਕ ਬਰਾਬਰ ਹੈ, ਇਸ ਲਈ ਅਪਣੇ ਪੁੱਤਾਂ ਵਾਂਗ ਰੁੱਖਾਂ ਦੀ ਵੀ ਸੰਭਾਲ ਕੀਤੀ ਜਾਵੇ।ਬੂਟੇ ਲਗਾਉਣ ਵਿੱਚ ਛੋਟੇੇ ਬੱਚਿਆਂ ਦਾ ਭਰਪੂਰ ਸਹਿਯੋਗ ਰਿਹਾ।
ਇਸ ਮੌਕੇ ਸੰਸਥਾਂ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ, ਗੁਰਮੇਲ ਰੰਗੀਲਾ, ਪ੍ਰੀਤਮ ਸਿੰਘ, ਡਾ. ਮਨਦੀਪ ਸਿੰਘ, ਨਿਰਮਲ ਸਿੰਘ, ਕਰਨੈਲ ਸਿੰਘ ਜੀ.ਓ.ਜੀ, ਅਮੋਲਕ ਸਿੰਘ, ਨਿਰਮਲ ਫੌਜੀ, ਰਾਜਵੀਰ ਸਿੰਘ, ਪੂਰਨ ਸਿੰਘ, ਹਰਜਿੰਦਰ ਸਿੰਘ ਅਤੇ ਬਲਦੇਵ ਸਿੰਘ ਮੌਜ਼ੂਦ ਸਨ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …