Sunday, April 27, 2025

ਸਰਕਾਰੀ ਸਕੂਲ ਲਈ ਦਾਨ ਕੀਤੇ ਪੱਖੇ

ਸੰਗਰੂਰ, 4 ਅਗਸਤ (ਜਗਸੀਰ ਲੌਂਗੋਵਾਲ) – ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਲਾਂ ਚੌਕ ਦੀ ਨਵੀਂ ਬਣ ਰਹੀ ਬਿਲਡਿੰਗ ਵਿੱਚ ਗਰਮੀ ਦੇ ਮੌਸਮ ਨੂੰ ਮੁੱਖ ਰੱਖਦਿਆਂ ਦਾਨੀ ਸੱਜਣਾਂ ਨੇ ਅੱਗੇ ਆ ਕੇ ਪੱਖੇ ਦਾਨ ਕੀਤੇ।ਪ੍ਰਿੰਸੀਪਲ ਇਕਦੀਸ਼ ਕੌਰ ਅਤੇ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਦੱਸਿਆ ਕਿ ਸਕੂਲ ਦੀ ਇਹ ਬੇਨਤੀ ਦਾਨੀ ਸੱਜਣਾਂ ਨੇ ਤੁਰੰਤ ਪ੍ਰਵਾਨ ਕਰ ਲਈ।ਇਨ੍ਹਾਂ ਦਾਨੀ ਸੱਜਣਾਂ ਵਿੱਚ ਹਰਪ੍ਰੀਤ ਸਿੰਘ ਦੁੱਲਟ ਸਪੁੱਤਰ ਜਰਨੈਲ ਸਿੰਘ ਦੁੱਲਟ ਵਾਸੀ ਮਹਿਲਾਂ, ਰਾਜ ਕੁਮਾਰ ਗਰਗ ਸੰਗਰੂਰ, ਰਿਟਾ. ਪ੍ਰਿੰਸੀਪਲ ਮਹਿੰਦਰਪਾਲ ਗਰਗ, ਪਵਨ ਕੁਮਾਰ ਰਿਟਾ. ਲੈਕਚਰਾਰ ਤੇ ਸੋਨੂ ਬਾਂਸਲ ਨੇ ਸਕੂਲ ਨੂੰ ਅੱਠ ਪੱਖੇ ਦਾਨ ਕਰ ਕੇ ਵਿਦਿਆਰਥੀਆਂ ਨੂੰ ਗਰਮੀ ਤੋਂ ਰਾਹਤ ਦਿਵਾਉਣ ਦਾ ਕਾਰਜ਼ ਕੀਤਾ।ਦਾਨੀਆਂ ਦਾ ਧੰਨਵਾਦ ਕਰਦਿਆਂ ਪ੍ਰਿੰਸੀਪਲ ਮੈਡਮ ਇਕਦੀਸ਼ ਕੌਰ ਨੇ ਕਿਹਾ ਕਿ ਉਹ ਹਮੇਸ਼ਾਂ ਹੀ ਉਹਨਾਂ ਦਾਨੀ ਸੱਜਣਾਂ ਦੇ ਧੰਨਵਾਦੀ ਰਹਿਣਗੇ।
                ਇਸ ਮੌਕੇ ਵਾਈਸ ਪ੍ਰਿੰਸੀਪਲ ਨਵਰਾਜ ਕੌਰ, ਨਰੇਸ਼ ਰਾਣੀ, ਸੁਖਵਿੰਦਰ ਕੌਰ ਮਡਾਹੜ, ਸਵੇਤਾ ਅਗਰਵਾਲ, ਅੰਜ਼ਨ ਅੰਜ਼ੂ, ਕੰਚਨ ਗੋਇਲ, ਵਨੀਤੀ ਰਾਣੀ, ਗੁਰਦੀਪ ਸਿੰਘ, ਭਰਤ ਸ਼ਰਮਾ, ਰਕੇਸ਼ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਹਰਵਿੰਦਰ ਸਿੰਘ ਤੇ ਕਰਨੈਲ ਸਿੰਘ ਆਦਿ ਹਾਜ਼ਰ ਸਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …