ਭੀਖੀ, 4 ਅਗਸਤ (ਕਮਲ ਜ਼ਿੰਦਲ) – ਹਲਕਾ ਵਿਧਾਇਕ ਵਿਜੈ ਸਿੰਗਲਾ ਆਪਣੀ ਭੀਖੀ ਫੇਰੀ ਦੌਰਾਨ ਸਥਾਨਕ ਪ੍ਰਾਚੀਨ ਦੁਰਗਾ ਮੰਦਿਰ ਵਿਖੇ ਨਕਮਸਤਕ ਹੋਏ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਮੀਟਿੰਗ ਕਰਕੇ ਸੰਭਾਵੀ ਰਣਨੀਤੀ ਵੀ ਵਿਚਾਰੀ।ਬੇਸ਼ੱਕ ਉਹ ਕਿਸੇ ਸਿਆਸੀ ਟਿੱਪਣੀ ਤੋਂ ਪਾਸਾ ਵੱਟ ਗਏ, ਪ੍ਰੰਤੂ ਉਨ੍ਹਾ ਨੇ ਕਿਹਾ ਕਿ ਉਹ ਲੋਕਾਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਪ੍ਰਤੀਬੱਧਤਾ ਨਾਲ ਕਾਰਸ਼ੀਲ ਰਹਿਣਗੇ।ਵਿਧਾਇਕ ਸਿੰਗਲਾ ਨੇ ਇਕੱਠ ਨੂੰ ਸੰਬੋਧਨ ਕਰਦੇ ਕਿਹਾ ਕਿ ਸੂਬੇ ਦੇ ਬਹੁਪੱਖੀ ਵਿਕਾਸ ਲਈ ਭਾਈਚਾਰਕ ਸਾਂਝ ਅਤੇ ਧਾਰਮਿਕ ਸਾਂਝੀਵਾਲਤਾ ਅਹਿਮ ਹੈ।ਸਾਨੂੰ ਹਰ ਹਾਲਤ ਵਿੱਚ ਇਸ ‘ਤੇ ਕਾਇਮ ਰਹਿਣਾ ਚਾਹੀਦਾ ਹੈ।ਉਨ੍ਹਾ ਕਿਹਾ ਕਿ ਉਹ ਹਲਕੇ ਦੇ ਵਿਕਾਸ ਲਈ ਸਰਕਾਰ ਤੋਂ ਯੋਗ ਗ੍ਰਾਂਟਾ ਅਤੇ ਫੰਡ ਹਾਸ਼ਲ਼ ਕਰਨ ਲਈ ਅਧਿਕਾਰੀਆਂ ਨਾਲ ਲਗਾਤਾਰ ਤਾਲਮੇਲ ਵਿੱਚ ਹਨ।
ਇਸ ਮੋਕੇ ਮੰਦਰ ਕਮੇਟੀ ਵਲੋਂ ਉਨ੍ਹਾ ਦਾ ਸਨਮਾਨ ਕੀਤਾ ਗਿਆ।ਇਕੱਠ ਵਿੱਚ ਆਪ ਆਗੂ ਵਰਿੰਦਰ ਸੋਨੀ, ਮੰਦਿਰ ਕਮੇਟੀ ਦੇ ਪ੍ਰਧਾਨ ਜਨਕ ਰਾਜ, ਬਲਵਿੰਦਰ ਸ਼ਰਮਾ, ਕਰਮਜੀਤ ਸਿੰਘ ਪੱਪੀ, ਗੁਰਤੇਜ਼ ਸਿੰਘ, ਕੀਮਾ ਸਿੰਘ ਮਾਣੇਕਾ, ਅਮਰੀਕ ਸਿੰਘ, ਨਾਜ਼ਰ ਸਿੰਘ, ਜੱਗਾ ਸਿੰਘ, ਹਰਬੰਤ ਸਿੰਘ ਸਿੱਧੂ, ਰਮੇਸ਼ ਕੁਮਾਰ, ਰਿੰਕੂ ਜ਼ਿੰਦਲ, ਮੋਨੂੰ ਸਿੰਗਲਾ, ਰਵਿੰਦਰ ਜ਼ਿੰਦਲ ਪੱਪੂ, ਸੁਰੇਸ਼ ਸਿੰਗਲਾ ਸੱਟੂ, ਮੁਨੀਸ਼ ਜਿੰਦਲ, ਸੰਜੀਵ ਕੁਮਾਰ ਸੀਬਾ ਆਦਿ ਮੌਜ਼ੂਦ ਸਨ।
Check Also
ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ
ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …