Wednesday, December 6, 2023

ਡੀ.ਏ.ਵੀ ਪਬਲਿਕ ਸਕੂਲ ਵਿਖੇ ਚੰਗੀ ਮਾਨਸਿਕ ਸਿਹਤ ਬਾਰੇ ਸੈਮੀਨਾਰ

ਅੰਮ੍ਰਿਤਸਰ, 4 ਅਗਸਤ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਵਿਖੇ `ਹਿਊਮਨੀਫਈ ਫਾਊਂਡੇਸ਼ਨ` ਦੇ ਚੇਅਰਮੈਨ ਨੀਰਜ ਗੇਰਾ ਵੱਲੋਂ ਵਿਦਿਆਰਥੀਆਂ ਲਈ `ਪ੍ਰਸੰਨਤਾ ਸੈਸ਼ਨ` ਕਰਵਾਇਆ ਗਿਆ।ਇਹ ਸੈਮੀਨਾਰ ਵਿਦਿਆਰਥੀਆਂ ਦੀ ਮਾਨਸਿਕ ਅਤੇ ਸਰੀਰਿਕ ਸਿਹਤ ਨੂੰ ਮਜ਼ਬੂਤ ਬਣਾਉਣ ਤੇ ਆਪਣੇ ਉਦੇਸ਼ਾਂ ਦੀ ਪੂਰਤੀ ‘ਚ ਸਹਾਇਤਾ ਕਰਨ ਅਤੇ ਜੀਵਨ ਨੂੰ ਸਹੀ ਦਿਸ਼ਾ ਦੇਣ ਲਈ ਕੀਤਾ ਗਿਆ।ਨੀਰਜ ਗੇਰਾ ਨੇ ਵਿਦਿਆਰਥੀਆਂ ਨੂੰ ਇੱਕ ਰਸ ਭਰੇ ਜੀਵਨ ਨੂੰ ਛੱਡ ਕੇ ਸਵੈਸ਼ਚਾਲਿਤ ਜੀਵਨ ਜਿਊਣ ਅਤੇ ਚੰਗੀ ਸੰਗਤ ਰੱਖਣ ਲਈ ਉਤਸ਼ਾਹਿਤ ਕੀਤਾ ।
             ਪੰਜਾਬ ਜ਼ੋਨ-ਏ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਨੀਰਜ ਗੇਰਾ ਦਾ ਧੰਨਵਾਦ ਕੀਤਾ ਅਤੇ ਸਕੂਲ ਦੇ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪ੍ਰਿੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਚੰਗੀ ਮਾਨਸਿਕ ਸਿਹਤ ਦੇ ਨਾਲ ਹੀ ਵਿਦਿਆਰਥੀ ਚੰਗੇ ਸਮਾਜ ਦੀ ਸਿਰਜਣਾ ਵਿੱਚ ਯੋਗਦਾਨ ਪਾ ਸਕਦੇ ਹਨ।
                 ਸਕੂਲ ਪ੍ਰਿੰਸੀਪਲ ਡਾ. ਪੱਲਵੀ ਸੇਠੀ ਨੇ ਹਿਊਮਨੀਫਈ ਫਾਊਂਡੇਸ਼ਨ ਤੇ ਨੀਰਜ ਗੇਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਲੈਕਚਰ ਸਮੇਂ ਦੀ ਲੋੜ ਬਣ ਗਏ ਹਨ।

Check Also

ਬਿਰਧ ਆਸ਼ਰਮ ਬਡਰੁੱਖਾਂ ਦਾ ਸਥਪਨਾ ਦਿਵਸ ਮਨਾਇਆ

ਸੰਗਰੂਰ, 5 ਦਸੰਬਰ (ਜਗਸੀਰ ਲੌਂਗੋਵਾਲ) – ਡਾਕਟਰ ਨਰਿੰਦਰ ਸਿੰਘ ਬਿਰਧ ਆਸ਼ਰਮ ਬਡਰੁੱਖਾਂ ਦੀ ਬਹਾਦਰਪੁਰ ਬਰਾਂਚ …