ਸੰਗਰੂਰ, 9 ਅਗਸਤ (ਜਗਸੀਰ ਲੌਂਗੋਵਾਲ) – ਅਕੇਡੀਆ ਵਰਲਡ ਸਕੂਲ ਸੁਨਾਮ ਵਿਖੇ ਬੀਤੇ ਦਿਨੀਂ ਪੰਜਾਬੀ ਕਵਿਤਾ ਗਾਇਨ ਮੁਕਾਬਲੇ ਕਰਵਾਏ ਗਏ।ਇਸ ਵਿੱਚ ਦੂਸਰੀ ਜਮਾਤ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਹ ਮੁਕਾਬਲਾ ਦੋ ਭਾਗਾਂ ਵਿੱਚ ਕਰਵਾਇਆ ਗਿਆ।ਪਹਿਲਾ ਰਾਊਂਡ ਸਿਲੈਕਸ਼ਨ ਰਾਊਂਡ ਸੀ, ਉਸ ਤੋਂ ਬਾਅਦ ਫਾਈਨਲ ਰਾਊਂਡ ਹੋਇਆ।ਪਹਿਲੇ ਰਾਊਂਡ ਵਿੱਚ ਕੁੱਲ 43 ਬੱਚਿਆਂ ਨੇ ਭਾਗ ਲਿਆ, ਜਿਨ੍ਹਾਂ ਵਿਚੋਂ 11 ਬੱਚਿਆਂ ਨੂੰ ਸਿਲੈਕਟ ਕੀਤਾ ਗਿਆ।ਇਨ੍ਹਾਂ 11 ਬੱਚਿਆਂ ਦਾ ਫਾਈਨਲ ਰਾਊਂਡ ਬੀਤੇ ਦਿਨ ਕਰਵਾਇਆ ਗਿਆ।ਜਿਸ ਦੌਰਾਨ ਜੱਜਾਂ ਦੀ ਭੂਮਿਕਾ ਸ੍ਰੀਮਤੀ ਹਰਿੰਦਰ ਕੌਰ ਅਤੇ ਸੁਖਬੀਰ ਸਿੰਘ ਨੇ ਨਿਭਾਈ।ਪਹਿਲੀ ਪੁਜੀਸ਼ਨ ਗੁਰਮਨਵੀਰ ਸਿੰਘ ਅਤੇ ਗੁਨਜੋਤ ਸਿੰਘ ਨੇ, ਦੂਜੀ ਪੁਜੀਸ਼ਨ ਯਾਸਮੀਨ ਤੇ ਤੀਜ਼ੀ ਪੁਜੀਸ਼ਨ ਗਗਨਦੀਪ ਸਿੰਘ ਨੇ ਪ੍ਰਾਪਤ ਕੀਤੀ।
ਪ੍ਰਿੰਸੀਪਲ ਰਣਜੀਤ ਕੌਰ ਨੇ ਬੱਚਿਆਂ ਦੀ ਹੌਂਸਲਾ ਅਫਜ਼ਾਈ ਕੀਤੀ ਅਤੇ ਇਸ ਤਰਾਂ ਦੇ ਮੁਕਾਬਲਿਆਂ ਵਿੱਚ ਅੱਗੋਂ ਵਧ-ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
Check Also
ਸਰੀਰ ਦਾਨੀ ਗੁਰਮੇਲ ਸਿੰਘ ਦੀ ਜੀਵਨ ਸਾਥਣ ਦੇ ਦੇਹਾਂਤ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 19 ਜਨਵਰੀ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਸਮਰਪਿਤ ਮੈਂਬਰ ਅਤੇ …