ਸੰਗਰੂਰ, 12 ਅਗਸਤ (ਜਗਸੀਰ ਲੌਂਗੋਵਾਲ) – ਸਿਪਾਹੀ ਦਰਸ਼ਨ ਸਿੰਘ ਸਰਕਾਰੀ ਸੀਨੀਅਰ ਸਕੈਂਡਰੀ ਸੇਰੋਂ ਦੇ ਐਨ.ਸੀ.ਸੀ ਕੈਡਿਟਾਂ ਵਲੋਂ 14 ਪੰਜਾਬ ਬਟਾਲੀਅਨ ਐਨ.ਸੀ.ਸੀ ਨਾਭਾ ਦੇ ਕਮਾਂਡਿੰਗ ਅਫਸਰ ਕਰਨਲ ਪਰਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤਿਰੰਗਾ ਯਾਤਰਾ ਕੱਢੀ ਗਈ।ਇਸ ਤਿਰੰਗਾ ਯਾਤਰਾ ਨੂੰ ਐਸ.ਡੀ.ਐਮ ਸੁਨਾਮ ਜਸਪ੍ਰੀਤ ਸਿੰਘ ਵਲੋਂ ਤਿਰੰਗਾ ਝੰਡਾ ਲਹਿਰਾ ਕੇ ਰਵਾਨਾ ਕੀਤਾ ਗਿਆ।ਡੀ.ਏ.ਵੀ ਸਕੂਲ ਸੁਨਾਮ ਅਤੇ ਆਦਰਸ਼ ਮਾਡਲ ਸਕੂਲ ਸ਼ੇਰੋਂ ਦੇ ਕੈਡਿਟ ਵੀ ਸ਼ਾਮਲ ਹੋਏ।ਤਿਰੰਗਾ ਰੈਲੀ ਦੌਰਾਨ ਕੈਡਿਟਾਂ ਵਲੋਂ ਦੇਸ਼ ਭਗਤੀ ਦੇ ਨਾਅਰੇ ਜਿਵੇਂ “ਭਾਰਤ ਮਾਤਾ ਦੀ ਜੈ” ਵੰਦੇ ਮਾਤਰਮ ਜੈ ਜਵਾਨ ਜੈ ਕਿਸਾਨ ਦੇ ਨਾਅਰੇ ਲਗਾ ਕੇ ਲੋਕਾਂ ਨੂੰ ਦੇਸ਼ ਭਗਤੀ ਪ੍ਰਤੀ ਚੇਤੰਨ ਕੀਤਾ ਗਿਆ।ਇਸ ਮਾਰਚ ਦੀ ਅਗਵਾਈ ਕੈਪਟਨ ਡਾ. ਓਮ ਪ੍ਰਕਾਸ਼ ਸੇਤੀਆਂ ਵਲੋਂ ਕੀਤੀ ਗਈ।
ਇਸ ਮੌਕੇ ਮੈਡਮ ਨਮਿਤਾ ਦੁਆ, ਪ੍ਰਿੰਸੀਪਲ ਦਿਨੇਸ਼ ਕੁਮਾਰ, ਸਟੇਸ਼ਨ ਮਾਸਟਰ ਈਸ਼ਰ ਸਿੰਘ, ਮੀਰਾ ਭੈਣ ਸਮੇਤ ਪਤਵੰਤੇ ਨਾਗਰਿਕ ਵੀ ਸ਼ਾਮਲ ਸਨ ।
Check Also
ਖਾਲਸਾ ਕਾਲਜ ਇੰਜੀਨੀਅਰਿੰਗ ਵਿਖੇ ‘ਤਣਾਅ ਨੂੰ ਕਾਬੂ ਕਰਨਾ’ ਵਿਸ਼ੇ ’ਤੇ ਪ੍ਰੋਗਰਾਮ ਸੰਪਨ
ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਰਣਜੀਤ ਐਵੀਨਿਊ …