Friday, June 21, 2024

ਛੀਨਾ ਨੇ ਅਟਾਰੀ-ਵਾਹਗਾ ਬਾਰਡਰ ’ਤੇ ਭਾਜਪਾ ਦੀ ‘ਤਿਰੰਗਾ ਯਾਤਰਾ’ ਦੀ ਕੀਤੀ ਅਗਵਾਈ

ਵੰਦੇ ਮਾਤਰਮ, ਹਿੰਦੁਸਤਾਨ ਜਿੰਦਾਬਾਦ ਤੇ ਭਾਰਤ ਮਾਤਾ ਦੇ ਲਗਾਏ ਨਾਅਰੇ

ਅੰਮ੍ਰਿਤਸਰ, 13 ਅਗਸਤ (ਖੁਰਮਣੀਆਂ) – ਭਾਰਤੀ ਜਨਤਾ ਪਾਰਟੀ ਵਲੋਂ 75ਵੇਂ ਅਜ਼ਾਦੀ ਦਿਵਸ ਮੌਕੇ ‘ਅਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਮੁਹਿੰਮ ਨੂੰ ਸਮਰਪਿਤ ਸੀਨੀਅਰ ਆਗੂ ਅਤੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਇੰਚਾਰਜ਼ ਰਜਿੰਦਰ ਮੋਹਨ ਸਿੰਘ ਛੀਨਾ ਨੇ ਅੱਜ ਸਰਹੱਦੀ ਕਸਬਿਆਂ ਅਟਾਰੀ ਅਤੇ ਵਾਘਾ ਵਿਖੇ ‘ਤਿਰੰਗਾ ਯਾਤਰਾ’ ਦੀ ਅਗਵਾਈ ਕੀਤੀ।ਪਾਰਟੀ ਆਗੂਆਂ ਤੇ ਵਰਕਰਾਂ ਨੇ ਹੱਥਾਂ ’ਚ ਤਿਰੰਗੇ ਝੰਡਾ ਫੜ੍ਹ ਕੇ ਕੇ ਹਿੰਦ-ਪਾਕਿ ਸਰਹੱਦ ਨੇੜੇ ‘ਵੰਦੇ ਮਾਤਰਮ’, ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ ਲਾਏ।ਉਨ੍ਹਾਂ ਨਾਲ ਦਿਹਾਤੀ ਪ੍ਰਧਾਨ ਹਰਦਿਆਲ ਸਿੰਘ ਔਲਖ, ਹਲਕਾ ਅਟਾਰੀ ਦੇ ਹਲਕਾ ਕਨਵੀਨਰ ਸ੍ਰੀਮਤੀ ਬਲਵਿੰਦਰ ਕੌਰ ਅਤੇ ਡਾਕਟਰ ਸੁਸ਼ੀਲ ਦੇਵਗਨ ਵੀ ਸਨ।
                 ਅਟਾਰੀ ਦੇ ਮੁੱਖ ਬਾਜ਼ਾਰਾਂ ਤੋਂ ਸ਼ੁਰੂ ਹੋਈ ਇਹ ਯਾਤਰਾ ਆਜ਼ਾਦੀ ਘੁਲਾਟੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਤੋਂ ਪਹਿਲਾਂ ਵਾਘਾ ਵਿਖੇ ਸਮਾਪਤ ਹੋਈ।ਛੀਨਾ ਨੇ ਕਿਹਾ ਕਿ ਅੱਜ ਸਮੁੱਚਾ ਦੇਸ਼ ਅਜ਼ਾਦੀ ਦੇ ਜਸ਼ਨਾਂ ’ਚ ਡੁੱਬਿਆ ਹੋਇਆ ਹੈ ਅਤੇ ਹਰੇਕ ਘਰ ਵਾਲਿਆਂ ਨੂੰ ਇਸ ਨੂੰ ਜਸ਼ਨ ਨੂੰ ਦੁਗਣਾ ਕਰਨ ਅਤੇ ਅਜ਼ਾਦੀ ਲਈ ਜਾਨਾਂ ਵਾਰਨ ਵਾਲੇ ਸੰਗਰਾਮੀਆਂ ਨੂੰ ਸ਼ਰਧਾ ਭੇਟ ਕਰਨ ਲਈ ਆਪਣੇ ਘਰਾਂ ’ਤੇ ਤਿਰੰਗਾ ਲਹਿਰਾਉਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਅਜ਼ਾਦੀ ਘੁਲਾਟੀਆਂ ਕਰਕੇ ਹੀ ਅੱਜ ਅਸੀ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ।  ਡਾ. ਸੁਸ਼ੀਲ ਦੇਵਗਨ ਨੇ ਨੌਜਵਾਨਾਂ ਨੂੰ ਨਸ਼ਿਆਂ ਵਰਗੇ ਕੋਹੜ ਅਤੇ ਹੋਰਨਾਂ ਸਮਾਜਿਕ ਕੁਰੀਤੀਆ ਤੋਂ ਦੂਰ ਰਹਿ ਕੇ ਦੇਸ਼ ਦੀ ਸੇਵਾ ਕਰਨ ਦੀ ਅਪੀਲ ਕੀਤੀ ਅਤੇ ਸਮੂਹ ਹਲਕਾ ਅਟਾਰੀ ਤੋਂ ਆਏ ਭਾਰਤੀ ਜਨਤਾ ਪਾਰਟੀ ਦੇ ਵਰਕਰਾਂ ਨੂੰ ਆਪਣੇ ਘਰਾਂ ’ਤੇ ਤਿਰੰਗਾ ਲਗਾਉਣ ਦੀ ਬੇਨਤੀ ਵੀ ਕੀਤੀ
                  ਇਸ ਮੌਕੇ ਉਨ੍ਹਾਂ ਨਾਲ ਪਾਰਟੀ ਆਗੂ ਗੁਰਪ੍ਰੀਤ ਸਿੰਘ ਮਿੰਟੂ, ਪ੍ਰਮੋਦ ਦੇਵਗਨ, ਹਰਦੇਵ ਸਿੰਘ ਜੇਠੂਵਾਲ, ਬਾਬਾ ਜਸਬੀਰ ਸਿੰਘ, ਬਾਬਾ ਸਰਬਜੀਤ ਸਿੰਘ, ਡਾ. ਰਾਜੀਵ ਕੁਮਾਰ, ਸ: ਗੁਲਜ਼ਾਰ ਸਿੰਘ ਖਾਸਾ, ਵਿਜੇ ਵਰਮਾ, ਚਰਨਜੀਤ ਕੌਰ, ਮੁਰਾਦ ਸਿੰਘ, ਨੀਲਮ ਸ਼ਰਮਾ, ਪਵਨ ਸ਼ਰਮਾ, ਪਵਨਜੀਤ ਸਿੰਘ ਪੰਨੂ ਆਈ.ਟੀ.ਸੈਲ ਅਟਾਰੀ, ਹੈਪੀ, ਵਿਕੀ, ਪ੍ਰਸ਼ੋਤਮ, ਬਲਦੇਵ ਸਿੰਘ, ਹੈਪੀ ਇੱਬਣ, ਸਵਾਇੰਦਰ ਸਿੰਘ, ਗੋਲਡੀ ਭਕਨਾ, ਅੰਮਿ੍ਰਤਪਾਲ ਸਿੰਘ ਸਾਹ ਕਾਠਨਿਆ, ਰਸ਼ਪਾਲ ਸਿੰਘ, ਮੀਨੂ ਸ਼ਰਮਾ ਆਦਿ ਸਮੇਤ ਸੈਂਕੜੇ ਵਰਕਰ ਸ਼ਾਮਿਲ ਹੋਏ ਜਿਨ੍ਹਾਂ ਨੇ ਕਿਹਾ ਕਿ ਪੰਜਾਬ ਭਰ ’ਚ ਅਜਿਹੀਆਂ ਯਾਤਰਾਵਾਂ ਕੱਢੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਨੂੰ ਖੁਸ਼ੀ ਹੈ ਕਿ ਲੋਕ ਸਾਡੀ 75ਵੀਂ ਵਰ੍ਹੇਗੰਢ ਨੂੰ ਮਨਾਉਣ ਵਾਲੇ ਸਮਾਗਮਾਂ ਦਾ ਸਮਰਥਨ ਕਰਨ ਲਈ ਵੱਡੀ ਗਿਣਤੀ ’ਚ ਆ ਰਹੇ ਹਨ।

Check Also

ਯਾਦਗਾਰੀ ਹੋ ਨਿਬੜਿਆ ਸਟੱਡੀ ਸਰਕਲ ਵਲੋਂ ਲਗਾਇਆ ਗਿਆਨ ਅੰਜ਼ਨ ਸਮਰ ਕੈਂਪ

ਸੰਗਰੂਰ, 20 ਜੂਨ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸੰਗਰੂਰ ਬਰਨਾਲਾ ਮਾਲੇਰਕੋਟਲਾ …