Saturday, December 21, 2024

ਲਿਬਰੇਸ਼ਨ ਆਗੂਆਂ ਨੇ ਡਾ. ਕਿਰਪਾਲ ਸਿੰਘ ਨੂੰ ਕੀਤਾ ਸਨਮਾਨਿਤ

ਸੰਗਰੂਰ, 16 ਅਗਸਤ (ਜਗਸੀਰ ਲੌਂਗੋਵਾਲ) – ਸੀ.ਪੀ.ਆਈ (ਐਮ.ਐਲ) ਲਿਬਰੇਸ਼ਨ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਆਪਣੀ ਟੀਮ ਸਮੇਤ ਨਵ-ਨਿਯੁੱਕਤ ਸਿਹਤ ਅਫਸਰ ਡਾ. ਕਿਰਪਾਲ ਸਿੰਘ ਨੂੰ ਉਨ੍ਹਾਂ ਦੇ ਗ੍ਰਹਿ ਵਿਖੇ ਸਨਮਾਨਿਤ ਕੀਤਾ।ਕਾਮਰੇਡ ਛਾਜਲੀ ਨੇ ਕਿਹਾ ਕਿ ਡਾ. ਕਿਰਪਾਲ ਸਿੰਘ ਨੇ ਸਰਕਾਰੀ ਹਸਪਤਾਲ ਸੰਗਰੂਰ ਵਿਖੇ ਆਪਣੀਆਂ ਸੇਵਾਵਾਂ ਨੂੰ ਬਾਖੂਬੀ ਨਿਭਾਈਆਂ ਹਨ ਤੇ ਸਰਕਾਰ ਨੇ ਉਨ੍ਹਾਂ ਨੂੰ ਸਿਹਤ ਅਫਸਰ ਬਣਾਉਣ ਦਾ ਸ਼ਲਾਘਾਯੋਗ ਕੰਮ ਕੀਤਾ ਹੈ।ਉਨ੍ਹਾਂ ਕਿਹਾ ਕਿ ਡਾ. ਕਿਰਪਾਲ ਸਿੰਘ ਨੇ ਆਪਣੇ ਕੰਮ ਨੂੰ ਹਮੇਸ਼ਾਂ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕੀਤਾ ਹੈ।
                   ਇਸ ਮੌਕੇ ਲਹਿਰਾ ਕਮੇਟੀ ਦੇ ਸਕੱਤਰ ਬਿੱਟੂ ਸਿੰਘ ਖੋਖਰ, ਗੁਰਬਖਸ਼ ਸਿੰਘ ਕਾਕਾ ਗਾਗਾ, ਗੁਰਜੀਤ ਸਿੰਘ ਲਹਿਰਾਂ, ਜੁਗਰਾਜ ਸਿੰਘ ਛਾਜ਼ਲੀ ਤੇ ਕੁਲਵੰਤ ਸਿੰਘ ਛਾਜ਼ਲੀ ਵੀ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …