ਹਰ ਘਰ ਤਿਰੰਗਾ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ
ਜਲੰਧਰ, 22 ਅਗਸਤ (ਪੰਜਾਬ ਪੋਸਟ ਬਿਊਰੋ) – ਜਲੰਧਰ ਛਾਉਣੀ ਦੇ ਵਜਰਾ ਸ਼ੌਰਿਆ ਸਥਲ ਵਿਖੇ ਵਜਰਾ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਦੇਵੇਂਦਰ ਸ਼ਰਮਾ ਵਲੋਂ 75ਵੇਂ ਸੁਤੰਤਰਤਾ ਦਿਵਸ ਸਮਾਰੋਹ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ“ ਅਤੇ ਹਰ ਘਰ ਤਿਰੰਗਾ ਮੌਕੇ `ਤੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।
ਕੁੱਝ ਹਫ਼ਤਿਆਂ ਵਿੱਚ ਆਯੋਜਿਤ ਕੀਤੇ ਗਏ ਕਈ ਸਮਾਗਮਾਂ ‘ਚ ਪੰਜਾਬ ਦੇ ਵੱਖ-ਵੱਖ ਮਿਲਟਰੀ ਸਟੇਸ਼ਨਾਂ `ਤੇ ਬੈਂਡ ਪ੍ਰਦਰਸ਼ਨ, ਆਪਣੀ ਫੌਜ ਨੂੰ ਜਾਣੋ ਪ੍ਰਦਰਸ਼ਨੀ, ਸਕੂਲਾਂ/ਕਾਲਜਾਂ ਵਿੱਚ ਪ੍ਰੇਰਣਾਦਾਇਕ ਭਾਸ਼ਣ, ਤਿਰੰਗਾ ਪੇਂਟਿੰਗ ਮੁਕਾਬਲੇ, ਤਿਰੰਗਾ ਮਾਰਚ ਅਤੇ ਮਿੰਨੀ ਮੈਰਾਥਨ ਸ਼ਾਮਲ ਹਨ।ਫਿਰਜ਼ਪੁਰ, ਅੰਮ੍ਰਿਤਸਰ, ਲੁਧਿਆਣਾ, ਗੁਰਦਾਸਪੁਰ, ਬਿਆਸ ਅਤੇ ਜਲੰਧਰ ਦੇ ਮਿਲਟਰੀ ਸਟੇਸ਼ਨਾਂ ਦੇ ਸਾਰੇ ਪ੍ਰੋਗਰਾਮਾਂ ਵਿੱਚ ਸਕੂਲ ਅਤੇ ਕਾਲਜ ਦੇ ਬੱਚਿਆਂ, ਨਾਗਰਿਕਾਂ, ਸਾਬਕਾ ਫੌਜੀਆਂ, ਸੈਨਿਕਾਂ ਅਤੇ ਪਰਿਵਾਰਾਂ ਨੇ ਉਤਸ਼ਾਹ ਨਾਲ ਭਾਗ ਲਿਆ।ਜਲੰਧਰ ਮਿਲਟਰੀ ਸਟੇਸ਼ਨ `ਤੇ ਫਿਲਮ ਦੀ ਵਿਸ਼ੇਸ਼ ਸਕ੍ਰੀਨਿੰਗ ਵੀ ਰੱਖੀ ਗਈ ਅਤੇ ਵੱਡੀ ਗਿਣਤੀ `ਚ ਸੇਵਾ ਕਰ ਰਹੇ ਫੌਜੀ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਦੇਖੀ ਫਿਲਮ।
ਇਨ੍ਹਾਂ ਸਮਾਗਮਾਂ ਨੇ ਸਾਡੇ ਮਹਾਨ ਰਾਸ਼ਟਰ ਪ੍ਰਤੀ ਹਰ ਨਾਗਰਿਕ ਅਤੇ ਸੈਨਿਕ ਵਿੱਚ ਅਥਾਹ ਮਾਣ, ਦੇਸ਼ ਭਗਤੀ ਦਾ ਜਜ਼ਬਾ ਅਤੇ ਫਰਜ਼ ਦੀ ਭਾਵਨਾ ਪੈਦਾ ਕੀਤੀ।