Friday, August 1, 2025
Breaking News

ਬੈਚਲਰ ਆਫ਼ ਪਲੈਨਿੰਗ ਤੇ ਐਮ.ਪਲਾਨ (ਟਰਾਂਸਪੋਰਟ) ‘ਚ ਦਾਖਲਾ 30 ਸਤੰਬਰ ਤਕ

ਅੰਮ੍ਰਿਤਸਰ, 22 ਅਗਸਤ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅਕਾਦਮਿਕ ਸੈਸ਼ਨ 2022-23 ਲਈ ਬੈਚਲਰ ਆਫ਼ ਪਲੈਨਿੰਗ (ਅਰਬਨ ਐਂਡ ਰੀਜ਼ਨਲ) ਅਤੇ ਐਮ. ਪਲਾਨ (ਟਰਾਂਸਪੋਰਟ) ਵਿੱਚ ਕੁੱਝ ਖਾਲੀ ਸੀਟਾਂ ਲਈ ਚਾਹਵਾਨ ਉਮੀਦਵਾਰ ਦਾਖਲਾ ਲੈ ਸਕਦੇ ਹਨ।
                 ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਖਾਲੀ ਸੀਟਾਂ `ਤੇ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਯੂਨੀਵਰਸਿਟੀ ਦੀ ਵੈਬਸਾਈਟ `ਤੇ ਅਪਲਾਈ ਕਰਕੇ ਬਿਨੈ-ਪੱਤਰ ਫੀਸ ਅਤੇ ਆਨਲਾਈਨ ਅਰਜ਼ੀ ਫਾਰਮ 30 ਸਤੰਬਰ ਤਕ ਜਮ੍ਹਾਂ ਕਰਵਾ ਸਕਦੇ ਹਨ।ਕਾਉਂਸਲਿੰਗ “ਪਹਿਲਾਂ ਆਓ ਪਹਿਲਾਂ ਪਾਓ” ਦੇ ਆਧਾਰ `ਤੇ ਕੀਤੀ ਜਾਵੇਗੀ।ਚੁਣੇ ਗਏ ਉਮੀਦਵਾਰ ਨੂੰ ਮੌਕੇ `ਤੇ ਹੀ ਫੀਸ ਜਮ੍ਹਾ ਕਰਵਾਉਣੀ ਪਵੇਗੀ।ਵਿਭਾਗ ਦੇ ਅਧਿਆਪਕਾਂ ਨੇ ਇਨ੍ਹਾਂ ਕੋਰਸਾਂ ਦੀ ਮਹੱਤਤਾ ਬਾਰੇ ਦਸਦਿਆਂ ਕਿਹਾ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਰਾਜ ਸਰਕਾਰ, ਕੇਂਦਰ ਸਰਕਾਰ ਅਤੇ ਨਿੱਜੀ ਖੇਤਰ ਵਿੱਚ ਬਹੁਤ ਸਾਰੀਆਂ ਨੌਕਰੀਆਂ ਇਸ ਅਨਸਾਸ਼ਨ ਵਿੱਚ ਉਪਲੱਬਧ ਹਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …