Saturday, July 27, 2024

ਖੂਨਦਾਨੀਆਂ ਦੀ ਡਾਈਟ ‘ਚ ਵਾਧਾ ‘ਤੇ ਸਮੇਤ ਹੋਰ ਸਹੂਲਤਾਂ ਸਬੰਧੀ ਕੇਂਦਰੀ ਮੰਤਰੀ ਨੂੰ ਦਿੱਤਾ ਮੰਗ ਪਤਰ

ਸੰਗਰੂਰ, 23 ਅਗਸਤ (ਜਗਸੀਰ ਲੌਂਗੋਵਾਲ) – ਭਾਰਤ ਦੇ ਸਿਹਤ ਮੰਤਰੀ ਮਨਸੁੱਖ ਮਾਂਡਵੀਆ ਦੀ ਦੋ ਰੋਜ਼ਾ ਫੇਰੀ ਅਧੀਨ ਡੀ.ਸੀ ਕੰਪਲੈਕਸ ਵਿਖੇ ਪਹੁੰਚਣ ‘ਤੇ ਸਹਾਰਾ ਫਾਊਡੇਸ਼ਨ ਦੇ ਚੇਅਰਮੈਨ ਸਰਬਜੀਤ ਸਿੰਘ ਰੇਖੀ ਦੀ ਅਗਵਾਈ ਵਿੱਚ ਡਾ. ਦਿਨੇਸ਼ ਗਰੋਵਰ, ਸੁਰਿੰਦਰ ਪਾਲ ਸਿੰਘ ਸਿਦਕੀ, ਡਾ. ਸੁਮਿੰਦਰ ਸਿੰਘ, ਧਨਵੰਤ ਕੁਮਾਰ ਤੇ ਆਧਾਰਿਤ ਵਫਦ ਨੇ ਮੰਤਰੀ ਨਾਲ ਗੱਲਬਾਤ ਕੀਤੀ।ਉਨਾਂ ਦੇ ਧਿਆਨ ਵਿੱਚ ਲਿਆਂਦਾ ਕਿ ਸਹਾਰਾ ਫਾਊਂਡੇਸ਼ਨ ਅਤੇ ਭਾਰਤ ਭਰ ਵਿੱਚ ਅਜਿਹੀਆਂ ਗੈਰ-ਸਿਆਸੀ ਸੰਸਥਾਵਾਂ ਵਲੋਂ ਸਮੇਂ ਸਮੇਂ ‘ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ।ਜਿਸ ਵਿੱਚ ਦਾਨੀ ਨਿਸ਼ਕਾਮ ਭਾਵਨਾ ਨਾਲ ਖੂਨਦਾਨ ਕਰਦਾ ਹੈ।ਪਰ ਖੂਨਦਾਨ ਕਰਨ ਤੋਂ ਬਾਅਦ ਸਬੰਧਿਤ ਵਲੰਟੀਅਰ ਨੂੰ ਸਰਕਾਰੀ ਤੌਰ ‘ਤੇ ਦਿੱਤੀ ਜਾਂਦੀ ਡਾਈਟ ਰਕਮ ਬਹੁਤ ਘੱਟ ਹੈ।ਸੋ ਇਸ ਰਕਮ ਵਿੱਚ ਵਾਧਾ ਕੀਤਾ ਜਾਵੇ।ਵਫਦ ਨੇ ਕੇਂਦਰੀ ਮੰਤਰੀ ਸਾਹਿਬ ਨੂੰ ਮੰਗ ਪੱਤਰ ਪੇਸ਼ ਕਰਦਿਆਂ ਇਹ ਕਿਹਾ ਖੂਨਦਾਨੀਆਂ ਦੀ ਹੌਸਲਾ ਅਫਜ਼ਾਈ ਲਈ ਉਨਾਂ ਨੂੰ ਆਯੂਸ਼ਮਾਨ ਸਿਹਤ ਬੀਮਾ ਪਾਲਿਸੀ ਅਧੀਨ ਲਿਆ ਕੇ ਉਨਾਂ ਨੂੰ ਵਿਸੇਸ਼ ਕਾਰਡ ਜਾਰੀ ਕੀਤਾ ਜਾਵੇ ਤਾਂ ਕਿ ਹੋਰ ਨੌਜਵਾਨ ਵੀ ਇਸ ਤੋਂ ਉਤਸ਼ਾਹਿਤ ਹੋ ਕੇ ਇਸ ਪਰਉਪਕਾਰੀ ਦਾਨ ਕਾਰਜ਼ ਵਿੱਚ ਸ਼ਾਮਲ ਹੋਣ।ਸਹਾਰਾ ਵਲੋਂ ਖੂਨਦਾਨੀਆਂ ਨੂੰ ਰੇਲ ਤੇ, ਬੱਸ ਸਫਰ ਵਿੱਚ ਛੋਟ ਦੇਣ ਦੀ ਮੰਗ ਵੀ ਕੀਤੀ ਗਈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …