Friday, February 23, 2024

ਵਰਲਡ ਬੈਂਕ ਦੀ ਟੀਮ ਵਲੋਂ ਨਹਿਰੀ ਪਾਣੀ ਪ੍ਰੋਜੇਕਟ ਦੀ ਪ੍ਰਗਤੀ ਬਾਰੇ ਮੇਅਰ ਨਾਲ ਮੀਟਿੰਗ

ਅੰਮ੍ਰਿਤਸਰ, 30 ਅਗਸਤ (ਜਗਦੀਪ ਸਿੰਘ ਸੱਗੂ) – ਇਸ ਸਮੇਂ ਸ਼ਹਿਰ ਵਾਸੀਆਂ ਨੂੰ ਟਿਉਬਵੈਲਾਂ ਰਾਹੀਂ ਪੀਣ ਵਾਲੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ।ਦਿਨ ਪ੍ਰਤੀ ਦਿਨ ਧਰਤੀ ਹੇਠਲਾ ਪਾਣੀ ਦਾ ਪੱਧਰ ਥੱਲੇ ਜਾਣ ਕਾਰਨ ਸਰਕਾਰ ਵਲੋਂ ਨਹਿਰੀ ਪਾਣੀ ਰਾਹੀ ਸ਼ਹਿਰ ਵਾਸੀਆਂ ਨੂੰ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਵਰਲਡ ਬੈਂਕ ਦੇ ਸਹਿਯੋਗ ਨਾਲ ਪੰਜਾਬ ਮਿਉਂਸਿਪਲ ਸਰਵਿਸ ਸੁਧਾਰ ਪ੍ਰੋਜੈਕਟ ਪ੍ਰਵਾਨ ਕੀਤਾ ਗਿਆ ਹੈ ।
ਅੱਜ ਵਰਲਡ ਬੈਂਕ ਦੀ ਟੀਮ ਵਲੋਂ ਪੰਜਾਬ ਮਿਉਂਸਿਪਲ ਸਰਵਿਸ ਸੁਧਾਰ ਪ੍ਰੋਜੈਕਟ ਅਧੀਨ ਚੱਲ ਰਹੇ ਨਹਿਰੀ ਪਾਣੀ ਪ੍ਰੋਜੇਕਟ ਦੀ ਪ੍ਰਗਤੀ ਬਾਰੇ ਮੇਅਰ ਕਰਮਜੀਤ ਸਿੰਘ ਰਿੰਟੂ ਨਾਲ ਮੀਟਿੰਗ ਕੀਤੀ ਗਈ।ਜਿਸ ਵਿੱਚ ਕਮਿਸ਼ਨਰ ਨਗਰ ਨਿਗਮ, ਸੰਯੁਕਤ ਕਮਿਸ਼ਨਰ, ਕੌਂਸਲਰਾਂ, ਨਗਰ ਨਿਗਮ ਦੇ ਅਫਸਰ, ਵਰਲਡ ਬੈਂਕ ਵਲੋਂ ਸ੍ਰੀਨਿਵਾਸ ਰਾਉ, ਰੁਮਾਨਾ, ਐਸ.ਆਰ ਰਾਮਾਨੁਜਮ, ਬਾਲਾਜੀ ਕੁਡੁਵਾ ਅਤੇ ਨਾਵੀਕਾ ਚੋਧਰੀ ਹਾਜ਼ਰ ਸਨ।ਮੇਅਰ ਰਿੰਟੂ ਅਤੇ ਹੋਰ ਆਏ ਅਫ਼ਸਰਾਂ ਨੂੰ ਮੀਟਿੰਗ ਵਿੱਚ ਵੀ.ਪੀ ਸਿੰਘ, ਪੀ.ਐਮ.ਆਈ.ਡੀ.ਸੀ ਵਲੋਂ ਨਹਿਰੀ ਪ੍ਰੋਜੇਕਟ ਸਬੰਧੀ ਪ੍ਰੈਜੇਨਟੇਸ਼ਨ ਦਿੱਤੀ ਗਈ।ਜਿਸ ਵਿੱਚ ਉਹਨਾਂ ਦਸਿਆ ਕਿ ਨਹਿਰੀ ਪਾਣੀ ਦਾ ਪ੍ਰੋਜੇਕਟ ਐਲ ਐਂਡ ਟੀ ਲਿਮ. (ਕਾਨਟ੍ਰੈਕਟਰ) ਨੂੰ 784.33 ਕਰੋੜ ਸਮੇਤ 10 ਸਾਲ ਦੀ ਦੇਖਭਾਲ ਦਾ ਕੰਮ ਪਿਛਲੇ ਸਾਲ ਅਲਾਟ ਕੀਤਾ ਗਿਆ ਸੀ।ਪ੍ਰੋਜੇਕਟ ਵਿੱਚ ਹੋਣ ਵਾਲੇ ਕੰਮ ਦੀ ਸ਼ੁਰੂਆਤ ਕਰਨ ਦੀ ਮਿਤੀ 08.07.2021 ਸੀ ਅਤੇ ਇਸ ਅਧੀਨ ਇੱਕ 440 ਐਮ.ਐਲ.ਡੀ ਵਾਟਰ ਟ੍ਰੀਟਮੈਂਟ ਪਲਾਂਟ, 112 ਕਿਲੋਮੀਟਰ ਪਾਇਪਲਾਇਨ, 51 ਨਵੀਂ ਟੈਂਕੀਆਂ, 24 ਪੁਰਾਣੀ ਟੈਂਕੀਆਂ ਨੂੰ ਠੀਕ ਕਰਨ ਦਾ ਕੰਮ ਦਿੱਤਾ ਜਾਣਾ ਹੈ। ਇਸ ਕੰਮ ਦੀ ਪ੍ਰਗਤੀ 16 ਪ੍ਰਤੀਸ਼ਤ ਹੋ ਚੁੱਕੀ ਹੈ ਅਤੇ ਕੰਮ ਜੁਲਾਈ 2024 ਤੱਕ ਮੁਕੰਮਲ ਕੀਤਾ ਜਾਣਾ ਹੈ।ਇਸ ਤੋਂ ਬਾਅਦ ਮਿਸ ਲਤਾ ਚੋਹਾਨ, ਕਾਰਜਕਾਰੀ ਇੰਜੀ. ਵਲੋਂ ਵਰਲਡ ਬੈਂਕ ਨਾਲ ਹੋਏ ਪ੍ਰੋਜੇਕਟ ਦੇ ਕਾਨੂੰਨੀ ਇਕਰਾਰਨਾਮੇ ਬਾਰੇ ਜਾਣੂ ਕਰਵਾਇਆ ਗਿਆ ਅਤੇ ਦੱਸਿਆ ਗਿਆ ਕਿ ਵਾਟਰ ਸਪਲਾਈ ਅਤੇ ਸੀਵਰੇਜ ਨੂੰ ਚਲਾਉਣ ਲਈ ਇੱਕ ਸਰਕਾਰੀ ਕੰਪਨੀ ਬਣਾਈ ਜਾਣੀ ਹੈ, ਜਿਸ ਦੇ ਚੇਅਰਮੈਨ ਮੇਅਰ ਨਗਰ ਨਿਗਮ ਅੰਮ੍ਰਿਤਸਰ ਹੋਣਗੇ ।
ਮੇਅਰ ਵਲੋਂ ਵਿਚਾਰ ਵਟਾਂਦਰੇ ਉਪਰੰਤ ਕੁੱਝ ਨੁਕਤਿਆਂ ‘ਤੇ ਆਪਣੀ ਚਿੰਤਾ ਪ੍ਰਗਟ ਕੀਤੀ ਗਈ ਅਤੇ ਕਿਹਾ ਗਿਆ ਕਿ ਪ੍ਰੋਜੇਕਟ ਸਬੰਧੀ ਲੋਕਾਂ ਨੂੰ ਸਹੀ ਤਰਾਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ।ਉਨਾਂ ਨੇ ਅਖੀਰ ਵਿੱਚ ਵਰਲਡ ਬੈਂਕ ਦੀ ਟੀਮ ਨੂੰ ਭਰੋਸਾ ਦਿਵਾਇਆ ਕਿ ਇਸ ਪ੍ਰੋਜੇਕਟ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਪੂਰਾ ਸਹਿਯੋਗ ਦਿੱਤਾ ਜਾਵੇਗਾ ਅਤੇ ਵਰਲਡ ਬੈਂਕ ਨਾਲ ਹੋਏ ਕਾਨੂੰਨੀ ਇਕਰਾਰਨਾਮੇ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ ।

Check Also

ਯੂਨੀਵਰਸਿਟੀ `ਚ ਡਾ. ਹਰਮਿੰਦਰ ਸਿੰਘ ਬੇਦੀ ਦੀ ਸਵੈ-ਜੀਵਨੀ “ਲੇਖੇ ਆਵਹਿ ਭਾਗ” ‘ਤੇ ਵਿਚਾਰ-ਗੋਸ਼ਟੀ

ਅੰਮ੍ਰਿਤਸਰ, 22 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …