Wednesday, June 19, 2024

ਪਿੰਡ ਸਿਹਾਲਾ ਵਿਖੇ 5 ਸਤੰਬਰ ਦੇ ਖੂਨਦਾਨ ਕੈਂਪ ਦੀਆਂ ਤਿਆਰੀਆਂ ਮੁਕੰਮਲ

ਸਮਰਾਲਾ, 3 ਸਤੰਬਰ (ਇੰਦਰਜੀਤ ਸਿੰਘ ਕੰਗ) – ਇਥੋਂ ਨੇੜਲੇ ਪਿੰਡ ਸਿਹਾਲਾ ਵਿਖੇ ਸਮੂਹ ਨਗਰ ਨਿਵਾਸੀਆਂ ਵਲੋ ਜੈ ਗੁੱਗਾ ਜਾਹਿਰ ਵੀਰ ਨੂੰ ਸਮਰਪਿਤ ਇੱਕ ਵਿਸ਼ਾਲ ਖੂਨਦਾਨ ਕੈਂਪ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਨਜ਼ਦੀਕ 5 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 10.00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਲਗਾਇਆ ਜਾ ਰਿਹਾ ਹੈ।ਉਘੇ ਸਮਾਜਸੇਵੀ ਨੀਰਜ਼ ਸਿਹਾਲਾ ਨੇ ਦੱਸਿਆ ਕਿ ਇਹ ਵਿਸ਼ਾਲ ਖੂਨਦਾਨ ਕੈਂਪ ਸਮਰਾਲਾ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ।ਖੂਨ ਇਕੱਤਰ ਕਰਨ ਲਈ ਸਿਵਲ ਹਸਪਤਾਲ ਸਮਰਾਲਾ ਤੋਂ ਡਾਕਟਰਾਂ ਦੀ ਟੀਮ ਪੁੱਜੇਗੀ। ਨੀਰਜ਼ ਸਿਹਾਲਾ ਨੇ ਕਿਹਾ ਕਿ ਇਸ ਕੈਂਪ ਸਬੰਧੀ ਸਾਰੀਆਂ ਤਿਆਰੀ ਮੁਕੰਮਲ ਕਰ ਲਈਆਂ ਗਈਆਂ ਹਨ।ਇਸੇ ਦੌਰਾਨ ਉਨ੍ਹਾਂ ਸਮਰਾਲਾ ਇਲਾਕੇ ਦੇ ਸਮੂਹ ਖੂਨਦਾਨੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਵਿੱਚ ਵੱਧ ਤੋਂ ਵੱਧ ਖੂਨਦਾਨ ਕਰਨ।ਉਨਾਂ ਕਿਹਾ ਕਿ ਖੂਨਦਾਨ ਕੈਂਪ ਲਈ ਜੋਗਿੰਦਰ ਸਿੰਘ ਨੰਬਰਦਾਰ, ਲਖਵੀਰ ਸਿੰਘ ਬਾਠ, ਮਨਦੀਪ ਸਿੰਘ, ਰਵਿੰਦਰ ਦਿਓਲ, ਚਰਨ ਸਿੰਘ ਸਿੱਧੂ, ਤਨਪ੍ਰੀਤ ਦਿਓਲ, ਦਵਿੰਦਰ ਸਿੰਘ ਖੱਟੜਾ, ਸਤਿੰਦਰ ਖੀਰਨੀਆਂ, ਦੀਪਾ ਸਿੱਖ, ਖੁਸ਼ਬੀਰ ਰਾਣਾ, ਸਿਮਰਨਜੀਤ ਸਿੰਘ ਭੱਟੀ, ਅਰਵਿੰਦਰ ਸਿੰਘ ਹਨੀ, ਬਲਜੀਤ ਸਿੰਘ ਐਂਗਰ, ਜਰਨੈਲ ਸਿੰਘ ਜੱਸੜ, ਨਰਿੰਦਰ ਸਿੰਘ ਸਿੱਧੂ ਪੂਰਨ ਸਹਿਯੋਗ ਦੇ ਰਹੇ ਹਨ।

Check Also

ਡਾ. ਜਗਦੀਪਕ ਸਿੰਘ ਵਿਜ਼ਿਟਿੰਗ ਪ੍ਰੋਫੈਸਰ ਇੰਸਟੀਚਿਊਟ ਆਫ ਮੈਡੀਸਨ ਬੋਲਟੋਨ ਯੂਨੀਵਰਸਿਟੀ (ਯੂ.ਕੇ) ਨਾਮਜ਼ਦ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਸਾਬਕਾ ਪ੍ਰੋਫੈਸਰ ਅਤੇ ਮੁਖੀ ਈ.ਐਨ.ਟੀ ਵਿਭਾਗ ਅਤੇ ਮੀਤ ਪ੍ਰਧਾਨ …