ਅੰਮ੍ਰਿਤਸਰ, 5 ਸਤੰਬਰ (ਜਗਦੀਪ ਸਿੰਘ ਸੱਗੂ) – ਘਰਾਂ ਵਿੱਚਲੀ ਖਾਲੀ ਜਗ੍ਹਾ ‘ਤੇ ਫ਼ਲਦਾਰ ਬੂਟੇ ਲਗਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਲਈ ਬਾਗ਼ਬਾਨੀ ਵਿਭਾਗ ਅੰਮ੍ਰਿਤਸਰ ਦੇ ਅਟਾਰੀ ਅਤੇ ਵੇਰਕਾ ਬਲਾਕਾਂ ਦੇ ਸਬ-ਇੰਸਪੈਕਟਰ ਦਲਬੀਰ ਸਿੰਘ ਫਤਿਹਪੁਰ ਨੇ ਪਹਿਲ ਕਦਮੀ ਕੀਤੀ ਗਈ ਹੈ।ਦਲਬੀਰ ਸਿੰਘ ਫਤਿਹਪੁਰ ਨੇ ਚੇਤੰਨ ਸ਼ਹਿਰੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਆਪਣੇ ਘਰਾਂ ਵਿੱਚਲੀ ਖਾਲੀ ਜਗ੍ਹਾ ਤੇ ਖ਼ਾਲੀ ਪਲਾਟਾਂ ਵਿੱਚ ਸਜਾਵਟੀ ਬੂਟਿਆਂ ਦੇ ਨਾਲ਼-ਨਾਲ਼ ਫਲਦਾਰ ਬੂਟੇ ਲਗਾ ਕੇ ਉਨਾਂ ਦੀ ਸਾਂਭ ਸੰਭਾਲ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਦਲਬੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਹੈ ਕਿ ਉਨਾਂ ਵਲੋਂ ਨਿਊ ਪ੍ਰਤਾਪ ਨਗਰ ਅਤੇ ਦਰਸ਼ਨ ਐਵਿਨਿਊ ਵਿਖੇ ਘਰਾਂ ਵਿੱਚ ਵੱਖ-ਵੱਖ ਥਾਵਾਂ ‘ਤੇ ਅੰਬ, ਜ਼ਾਮਨ, ਅਮਰੂਦ, ਨਿੰਬੂ, ਮਾਲਟਾ, ਪਪੀਤਾ, ਕਿੰਨੂੰ ਅਤੇ ਅਨਾਰ ਆਦਿ ਫਲਦਾਰ ਬੂਟੇ ਲਗਵਾਏ ਹਨ ਅਤੇ ਬੂਟਿਆਂ ਨੂੰ ਕੀੜਿਆਂ ਤੇ ਸੁੰਡੀਆਂ ਤੋਂ ਬਚਾਉਣ ਲਈ ਆਰਗੈਨਿਕ ਕੀਟਨਾਸ਼ਕਾਂ ਦਾ ਛਿੜਕਾਅ ਤੇ ਕੇਵਲ ਗੋਹੇ ਦੀ ਗਲ਼ੀ ਰੂੜੀ ਜਾਂ ਗੰਡੋਇਆਂ ਦੀ ਖਾਦ ਦੀ ਵਰਤਣ ਦੀ ਅਪੀਲ਼ ਕੀਤੀ ਗਈ।ਇਸ ਮੌਕੇ ਉਨਾਂ ਦੇ ਨਾਲ ਵਾਤਾਵਰਨ ਪ੍ਰੇਮੀ ਅਤੇ ਪ੍ਰਸਿੱਧ ਸਮਾਜ ਸੇਵੀ ਪ੍ਰਿ. ਕੁਲਵੰਤ ਸਿੰਘ ਅਣਖੀ ਵੀ ਮੌਜ਼ੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …