Sunday, December 22, 2024

ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰ ਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ

ਸਮਰਾਲਾ, 10 ਸਤੰਬਰ (ਇੰਦਰਜੀਤ ਸਿੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਇੰਜ: ਪ੍ਰੇਮ ਸਿੰਘ ਸੀਨੀ: ਮੀਤ ਪ੍ਰਧਾਨ ਦੀ ਪ੍ਰ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਵਿੱਛੜ ਗਏ ਪੈਨਸ਼ਨਰਾਂ ਦੇ ਪਰਿਵਾਰਕ ਮੈਂਬਰਾਂ ਸੁਰਜੀਤ ਵਿਸ਼ਾਦ ਦੇ ਜਵਾਈ ਸਰਬਪ੍ਰੀਤ ਸਿੰਘ ਆਸਟ੍ਰੇਲੀਆ, ਪਵਨ ਬੱਠਲਾ, ਵਿਕਰਮ ਬੱਠਲਾ ਦੇ ਭਰਾ ਰਘੂ ਨਾਥ ਬੱਠਲਾ, ਹਰਨੇਕ ਸਿੰਘ ਕਾਲਸ ਕਲਾਂ ਦੇ ਭਰਾ ਹੀਰਾ ਸਿੰਘ, ਧੰਨਵੰਤ ਸਿੰਘ ਭੱਠਲ ਦੇ ਸੱਸ ਮਾਤਾ ਪ੍ਰੀਤਮ ਕੌਰ ਘੁਲਾਲ ਦੀ ਬੇਵਕਤੀ ਮੌਤ ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਮੀਟਿੰਗ ਦੌਰਾਨ ਇੰਜ: ਪ੍ਰੇਮ ਸਿੰਘ ਨੇ ਪੈਨਸ਼ਨਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱਸਿਆ ਕਿ 5 ਸਤੰਬਰ ਨੂੰ ਚੇਅਰਮੈਨ ਪਾਵਰਕਾਮ ਨਾਲ ਮੀਟਿੰਗ ਦੌਰਾਨ ਕੁੱਝ ਮੰਗਾਂ ‘ਤੇ ਸਹਿਮਤੀ ਬਣੀ ਅਤੇ ਕੁੱਝ ਮੰਗਾਂ ‘ਤੇ ਸਿਫਾਰਸ਼ ਕਰਕੇ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਹਿੱਤ ਭੇਜੀਆਂ ਜਾਣਗੀਆਂ।ਇਸ ਕਰਕੇ 7 ਸਤੰਬਰ ਨੂੰ ਹੈਡ ਆਫਿਸ ਦਾ ਘਿਰਾਓ ਮੁਲਤਵੀ ਕੀਤਾ ਗਿਆ ਹੈ।ਜੇਕਰ ਆਉਂਦੇ ਦਿਨਾਂ ਵਿੱਚ ਇਸ ਸਬੰਧੀ ਕੋਈ ਠੋਸ ਨਤੀਜੇ ਸਾਹਮਣੇ ਨਾ ਆਏ ਤਾਂ ਹੋਰ ਵੀ ਤਿੱਖਾ ਸੰਘਰਸ਼ ਮੁੜ ਅਰੰਭ ਦਿੱਤਾ ਜਾਵੇਗਾ।
ਸੰਬੋਧਨ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ਤੇ ਦਰਸ਼ਨ ਸਿੰਘ ਕੋਟਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਪ੍ਰੇਮ ਕੁਮਾਰ ਸਮਰਾਲਾ, ਜਸਵੰਤ ਸਿੰਘ ਢੰਡਾ, ਮਹੇਸ਼ ਕੁਮਾਰ ਖਮਾਣੋਂ, ਜਗਤਾਰ ਸਿੰਘ ਪ੍ਰੈਸ ਸਕੱਤਰ, ਭੁਪਿੰਦਰਪਾਲ ਸਿੰਘ ਚਹਿਲਾਂ, ਰਜਿੰਦਰ ਪਾਲ ਵਡੇਰਾ ਡਿਪਟੀ ਸੀ.ਈ.ਓ, ਕੁਲਵੰਤ ਸਿੰਘ ਜੱਗੀ ਪ੍ਰਧਾਨ ਗੁਰਦੁਆਰਾ, ਦਰਸ਼ਨ ਸਿੰਘ ਖਜਾਨਚੀ, ਪ੍ਰੇਮ ਸਿੰਘ ਖਮਾਣੋਂ, ਹਰਪਾਲ ਸਿੰਘ ਸਿਹਾਲਾ, ਸੁਰਜੀਤ ਵਿਸ਼ਾਦ, ਪ੍ਰੇਮ ਚੰਦ ਅਰੋੜਾ, ਅਮਰਜੀਤ ਸਿੰਘ ਮਾਛੀਵਾੜਾ ਆਦਿ ਸ਼ਾਮਲ ਸਨ।ਰੋਪੜ ਸਰਕਲ ਦੇ ਮੀਤ ਪ੍ਰਧਾਨ ਸਿਕੰਦਰ ਸਿੰਘ (ਜਥੇਬੰਦਕ ਸਕੱਤਰ ਪੰਜਾਬ ਬਾਡੀ) ਦੀ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਜਥੇਬੰਦਕ ਕੰਮਾਂ ਲਈ ਸਪੈਸ਼ਲ ਡਿਊਟੀ ਲੱਗੀ ਸੀ।ਮੀਟਿੰਗ ਦੌਰਾਨ ਸਟੇਜ਼ ਸਕੱਤਰ ਦੀ ਭੂਮਿਕਾ ਇੰਜ: ਸੁਖਦਰਸ਼ਨ ਸਿੰਘ ਦੁਆਰਾ ਨਿਭਾਈ ਗਈ।
ਅ                      ਖੀਰ ‘ਚ ਇੰਜ: ਪ੍ਰੇਮ ਸਿੰਘ ਸੀਨੀ: ਮੀਤ ਪ੍ਰਧਾਨ ਨੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …