Sunday, December 22, 2024

ਵਿਭਾਜਨ ਵਿਭੀਸ਼ਿਕਾ ਸਮਰਿਤੀ ਦਿਵਸ ’ਤੇ ਕੇਂਦਰਿਤ ਦੋ ਰੋਜ਼਼ਾ ਫਿਲਮ ਫੈਸਟੀਵਲ ਸ਼ੁਰੂ

ਕੇਂਦਰੀ ਸੱਭਿਆਚਾਰ ਮਾਮਲੇ ਮੰਤਰਾਲੇ ਅਤੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਕਰ ਰਿਹਾ ਆਯੋਜਨ

ਅੰਮ੍ਰਿਤਸਰ, 10 ਸਤੰਬਰ (ਸੁਖਬੀਰ ਸਿੰਘ) – ਕੇਂਦਰੀ ਸੱਭਿਆਚਾਰ ਮਾਮਲੇ ਮੰਤਰਾਲੇ ਅਤੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਆਰਟਸ ਵਲੋਂ ਵਿਭਾਜਨ ਵਿਭੀਸ਼ਿਕਾ ਸਮਰਿਤੀ ਦਿਵਸ ਤਹਿਤ ਸ਼ਨੀਵਾਰ ਤੋਂ ਅਟਾਰੀ ਸਰਹੱਦ ’ਤੇ ਦੋ ਰੋਜ਼ਾ ਫਿਲਮ ਫੈਸਟੀਵਲ ਸ਼ੁਰੂੂ ਕੀਤਾ ਗਿਆ।
ਵਿਭਾਜਨ ਵਿਭੀਸ਼ਿਕਾ ਸਮਰਿਤੀ ਦਿਵਸ ਦੇ ਤਹਿਤ ਵੰਡ ਦੇ ਵਿਸ਼ੇ ’ਤੇ ਆਯੋਜਿਤ ਇਸ ਫਿਲਮ ਫੈਸਟੀਵਲ ਦੀ ਸ਼ੁਰੂਆਤ ਮੌਕੇ ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਾ ਆਰਟਸ ਦੇ ਕਈ ਅਹੁੱਦੇਦਾਰ ਅਤੇ ਅੰਮ੍ਰਿਤਸਰ ਦੀਆਂ ਉਘੀਆਂ ਸ਼ਖਸੀਅਤਾਂ ਮੌਜ਼ੂਦ ਸਨ।
ਕਲੋਲ ਮੁਖਰਜੀ ਦੀ ਲਘੂ ਫਿਲਮ `ਦਿ ਅਨਨੋਨ ਹਾਊਸ` ਨੇ ਫਿਲਮ ਨਿਰਮਾਤਾਵਾਂ ਦੁਆਰਾ ਸਕ੍ਰੀਨਿੰਗ ਲਈ ਭੇਜੀਆਂ ਐਂਟਰੀਆਂ ’ਚੋਂ 3 ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਿਆ।ਸੰਜੇ ਅਤੇ ਅਰਵਿੰਦ ਦੀ ਫਿਲਮ `ਝੂਠਾ ਸੱਚ` ਨੇ 2 ਲੱਖ ਰੁਪਏ ਦਾ ਦੂਜਾ ਇਨਾਮ ਜਿੱਤਿਆ, ਜਦਕਿ ਆਕਾਸ਼ ਮਿਸ਼ਰਾ ਦੀ ਫਿਲਮ ਅਸਮਰਥ ਨੇ 1 ਲੱਖ ਰੁਪਏ ਦਾ ਤੀਜਾ ਇਨਾਮ ਹਾਸਲ ਕੀਤਾ।
ਸਕਰੀਨਿੰਗ ਵਿੱਚ ਲਘੂ ਫਿਲਮਾਂ ਅਤੇ ਬਾਲੀਵੁੱਡ ਦੀਆਂ ਬਲਾਕਬਸਟਰ ਫਿਲਮਾਂ `ਗਦਰ` ਏਕ ਪ੍ਰੇਮ ਕਥਾ ਅਤੇ `ਪਿੰਜਰ` ਦਿਖਾਈਆਂ ਗਈਆਂ।ਫਿਲਮ ਦੀ ਸਕਰੀਨਿੰਗ ਤੋਂ ਇਲਾਵਾ ਦੇਸ਼ ਦੀ ਵੰਡ ਦੀ ਭਿਆਨਕਤਾ `ਤੇ ਚਰਚਾ `ਚ ਉਘੇ ਮਾਹਿਰਾਂ ਨੇ ਹਿੱਸਾ ਲਿਆ।ਕੰਟਰੋਲਰ ਆਫ਼ ਮੀਡੀਆ, ਇੰਦਰਾ ਗਾਂਧੀ ਨੈਸ਼ਨਲ ਸੈਂਟਰ ਫਾਰ ਦਾ ਆਰਟਸ ਅਨੁਰਾਗ ਪੁਨੇਥਾ ਨੇ ਦੱਸਿਆ ਕਿ ਫੈਸਟੀਵਲ ਵਿਚ ਵੰਡ ਦੇ ਵਿਸ਼ੇ ’ਤੇ ਆਧਾਰਿਤ ਕਈ ਲਘੂ ਅਤੇ ਦਸਤਾਵੇਜ਼ੀ ਫਿਲਮਾਂ ਦਿਖਾਈਆਂ ਗਈਆਂ।ਇਨ੍ਹਾਂ ਵਿਚੋਂ ਸਰਵੋਤਮ ਫਿਲਮਾਂ ਨੂੰ ਇਨਾਮ ਦਿੱਤੇ ਗਏ।
ਉਨ੍ਹਾਂ ਕਿਹਾ ਕਿ ਵਿਭਾਜਨ ਵਿਭੀਸ਼ਿਕਾ ਸਮਰਿਤੀ ਦਿਵਸ ਦੇ ਪ੍ਰੋਗਰਾਮਾਂ ਦੇ ਹਿੱਸੇ ਵਜੋਂ, ਕੇਂਦਰੀ ਸੱਭਿਆਚਾਰਕ ਮੰਤਰਾਲੇ ਅਤੇ ਇੰਦਰਾ ਗਾਂਧੀ ਰਾਸ਼ਟਰੀ ਕਲਾ ਕੇਂਦਰ ਨੇ ਦਿੱਲੀ, ਕੋਲਕਾਤਾ, ਹੈਦਰਾਬਾਦ ਅਤੇ ਅੰਮ੍ਰਿਤਸਰ ਵਿੱਚ ਫਿਲਮਾਂ ਦੀ ਸਕ੍ਰੀਨਿੰਗ ਦਾ ਆਯੋਜਨ ਕੀਤਾ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …