Saturday, December 21, 2024

ਗਰਭਵਤੀ ਮਾਤਾਵਾਂ ਨੂੰ ਤਿੰਨ ਕਿਸ਼ਤਾਂ ‘ਚ ਮਿਲਦੀ ਹੈ 5 ਹਜ਼ਾਰ ਰੁਪਏ ਦੀ ਰਾਸ਼ੀ- ਕੁਲਦੀਪ ਕੌਰ

1 ਤੋਂ 30 ਸਤੰਬਰ ਤੱਕ ਚਲਾਇਆ ਜਾ ਰਿਹਾ ਹੈ ਪੋਸ਼ਣ ਅਭਿਆਨ

ਅੰਮ੍ਰਿਤਸਰ, 11 ਸਤੰਬਰ (ਸੁਖਬੀਰ ਸਿੰਘ) – ਭਾਰਤ ਸਰਕਾਰ ਵਲੋਂ 1 ਤੋਂ 30 ਸਤੰਬਰ ਤੱਕ ਪੋਸ਼ਣ ਅਭਿਆਨ ਚਲਾਇਆ ਜਾ ਰਿਹਾ ਹੈ।ਇਸ ਅਧੀਨ ਬਲਾਕ ਅਟਾਰੀ ਦੇ ਸਾਰੇ ਪਿੰਡਾਂ ‘ਚ ਆਂਗਨਵਾੜੀ ਸੈਂਟਰ ਵਿੱਚ ਪੋਸ਼ਣ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾ ਰਹੀ ਹੈ।ਪਿੰਡ ਕੋਟਲੀ ਨਕੀਰ ਖਾਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਆਂਗਨਵਾੜੀ ਸੈਂਟਰ ਵਿਖੇ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ ਬਾਰੇ ਇੱਕ ਜਾਗਰੁਕਤਾ ਕੈਂਪ ਲਗਾਇਆ ਗਿਆ।ਇਸ ਵਿੱਚ ਪਿੰਡ ਦੀਆਂ ਗਰਭਵਤੀ ਮਾਵਾਂ, ਨਰਸਿੰਗ ਮਾਵਾਂ, ਸਕੂਲ ਦੀਆਂ ਬੱਚੀਆਂ, ਅਤੇ ਪਿੰਡ ਵਾਸੀਆਂ ਨੂੰ ਪੋਸ਼ਣ ਅਤੇ ਸੰਤੁਲਿਤ ਖੁਰਾਕ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਸੀ.ਡੀ.ਪੀ.ਓ ਸ੍ਰੀਮਤੀ ਕੁਲਦੀਪ ਕੌਰ ਨੇ ਦੱਸਿਆ ਕਿ ਜੇ ਗਰਭਵਤੀ ਮਾਤਾ ਅਤੇ ਨਰਸਿੰਗ ਮਾਤਾ ਸੰਤੁਲਿਤ ਭੋਜਨ ਲੈਣਗੀਆਂ ਤਾਂ ਬੌਣਾਪਨ, ਘੱਟ ਭਾਰ ਅਤੇ ਦੁਰਬਲਾਪਨ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ।ਉਨ੍ਹਾਂ ਦੱਸਿਆ ਬਲਾਕ ਅਟਾਰੀ ਵਿੱਚ ਹੁਣ ਤੱਕ 12 ਸੌ ਤੋਂ ਵੱਧ ਮਹਿਲਾਵਾਂ ਨੂੰ ਲਾਭ ਦਿੱਤਾ ਜਾ ਚੁੱਕਾ ਹੈ।ਕੈਂਪ ਵਿੱਚ ਆਈਆਂ ਗਰਭਵਤੀ ਮਾਵਾਂ ਅਤੇ ਨਰਸਿੰਗ ਮਾਵਾਂ ਦੇ ਫਾਰਮ ਵੀ ਭਰੇ ਗਏ।ਉਨ੍ਹਾਂ ਦੱਸਿਆ ਕਿ ਇਸ ਯੋਜਨਾ ਅਧੀਨ ਪਹਿਲੇ ਜੀਵਤ ਬੱਚੇ ਦੇ ਜਨਮ ਦੌਰਾਨ ਗਰਭਵਤੀ ਮਾਤਾ ਨੂੰ ਤਿੰਨ ਕਿਸ਼ਤਾਂ ਵਿੱਚ 5000 ਰੁਪਏ ਦੀ ਰਾਸ਼ੀ ਮਿਲਦੀ ਹੈ।ਪ੍ਰੰਤੂ ਇਹ ਰਾਸ਼ੀ ਪ੍ਰਾਪਤ ਕਰਨ ਲਈ ਗਰਭਵਤੀ ਮਾਵਾਂ ਅਤੇ ਨਰਸਿੰਗ ਮਾਵਾਂ ਨੂੰ ਕੁੱਝ ਜਰੂਰੀ ਸ਼ਰਤਾਂ ਪੂਰੀਆਂ ਕਰਨ ਉਪਰੰਤ ਹੀ ਲਾਭ ਮਿਲ ਸਕਦਾ ਹੈ।ਮੌਕੇ ਸਮੇਂ ਮਾਂ ਦੇ ਦੁੱਧ ਦੀ ਮਹੱਤਤਾ ਅਤੇ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ ਗਈ।
ਕੈਂਪ ਦੌਰਾਨ ਸਾਬਕਾ ਸਰਪੰਚ ਸੁਰਿੰਦਰ ਕੌਰ ਪੰਚਾਇਤ ਮੈਂਬਰ ਜਗਤਾਰ ਸਿੰਘ ਤੇ ਕੁਲਦੀਪ ਸਿੰਘ, ਸਕੂਲ ਅਧਿਆਪਕ ਮੈਡਮ ਨਵਦੀਪ ਕੌਰ, ਮੈਡਮ ਸੀਮਾ, ਮੈਡਮ ਜਗਰੂਪ ਕੌਰ, ਆਗਨਵਾੜੀ ਵਰਕਰ ਰਾਜਵਿੰਦਰ ਕੌਰ, ਪਰਮਜੀਤ ਕੌਰ, ਗੁਰਸ਼ਰਨਜੀਤ ਕੌਰ, ਸੰਤੋਸ਼, ਰਾਜਬੀਰ ਕੌਰ ਅਤੇ ਆਂਗਨਵਾੜੀ ਹੈਲਪਰ ਗੁਰਮੀਤ ਕੌਰ ਤੇ ਸੰਦੀਪ ਕੌਰ ਮੌਜ਼ੂਦ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …