Sunday, February 25, 2024

ਬੀ.ਕੇ.ਯੂ (ਰਾਜੇਵਾਲ) ਇਕਾਈ ਸਮਰਾਲਾ ਵਲੋਂ 20 ਦੀ ਮੋਰਿੰਡਾ ਰੈਲੀ ‘ਚ ਪੁੱਜਣ ਦੀ ਅਪੀਲ

ਝੋਨੇ ਦੀ ਫਸਲ ‘ਤੇ ਚੀਨੀ ਵਾਇਰਸ ਦੇ ਹਮਲੇ ਦੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕਰੇ ਸਰਕਾਰ – ਸਰਵਰਪੁਰ/ਪੂਰਬਾ

ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਸਮਰਾਲਾ ਦੀ ਮੀਟਿੰਗ ਸਥਾਨਕ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਮੇਨ ਚੌਂਕ ਵਿਖੇ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਮੁਖਤਿਆਰ ਸਿੰਘ ਸਰਵਰਪੁਰ ਦੀ ਅਗਵਾਈ ਹੇਠ ਹੋਈ।ਇਸ ਦੌਰਾਨ ਕਿਰਸਾਨੀ ਮਸਲਿਆਂ ਨਾਲ ਸਬੰਧਿਤ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਝੋਨੇ ਦੀ ਫਸਲ ਵਿੱਚ ਫੈਲ ਰਹੇ ਚੀਨੀ ਵਾਇਰਸ ਪ੍ਰਤੀ ਚਿੰਤਾ ਪ੍ਰਗਟ ਕਰਦੇ ਹੋਏ, ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਇਸ ਸਬੰਧੀ ਇਲਾਕਾ ਵਾਈਜ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜੇ ਦਾ ਪ੍ਰਬੰਧ ਕੀਤਾ ਜਾਵੇ ਅਤੇ ਲੰਪੀ ਸਕਿੰਨ ਨਾਲ ਮਰੇ ਪਸ਼ੂਆਂ ਦਾ ਵੀ ਪਸ਼ੂ ਪਾਲਕਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਇਸ ਤੋਂ ਇਲਾਵਾ ਕਿਸਾਨਾਂ ਦੇ ਕਰਜ਼ੇ ‘ਤੇ ਲੀਰ ਫੇਰਨ ਦੀ ਮੰਗ ਕੀਤੀ ਗਈ।ਬੀ.ਕੇ.ਯੂ (ਰਾਜੇਵਾਲ) ਵਲੋਂ ਪਾਣੀਆਂ ਦੇ ਮੁੱਦੇ ‘ਤੇ 20 ਸਤੰਬਰ ਨੂੰ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਹੇਠ ਕੁਰਾਲੀ ਰੋਡ ਰੰਗੀ ਪੈਲੇਸ ਮੋਰਿੰਡਾ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ, ਸਮਰਾਲਾ ਇਕਾਈ ਦੇ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ ਗਈ ਤਾਂ ਜੋ ਪੰਜਾਬ ਦੇ ਪਾਣੀਆਂ ਤੇ ਪੈ ਰਹੇ ਡਾਕੇ ਸਬੰਧੀ ਸਰਕਾਰ ਨੂੰ ਚਿਤਾਵਨੀ ਦਿੱਤੀ ਜਾਵੇ।ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਸੁਖਵਿੰਦਰ ਸਿੰਘ ਭੱਟੀਆ ਮੀਤ ਪ੍ਰਧਾਨ ਪੰਜਾਬ, ਜਗਦੇਵ ਸਿੰਘ ਗੋਨਾ ਜ਼ਿਲ੍ਹਾ ਜਨਰਲ ਸਕੱਤਰ, ਬਿੰਦਾ ਬਰਮ੍ਹਾ ਪ੍ਰੈਸ ਸਕੱਤਰ, ਕੁਲਵਿੰਦਰ ਸਿੰਘ ਪੂਰਬਾ ਬਲਾਕ ਸਮਰਾਲਾ ਪ੍ਰਧਾਨ, ਗੁਰਨਾਮ ਰੋਹਲੇ, ਗੁਰਪ੍ਰੀਤ ਊਰਨਾ, ਹਰਪਾਲ ਰੁਪਾਲੋ, ਜਗਮੋਹਨ ਉਟਾਲਾਂ, ਛਿੰਦਾ ਕੁੱਲੇਵਾਲ, ਅਵਤਾਰ ਘਰਖਣਾ, ਚਰਨ ਸਿੰਘ ਬਰਮ੍ਹਾਂ, ਸ਼ੇਰ ਸਿੰਘ ਟੋਡਰਪੁਰ, ਸੁੱਖਾ ਬਾਬਾ, ਸਤਨਾਮ ਪੂਰਬਾ, ਸਤਿੰਦਰ ਰੁਪਾਲੋਂ ਅਤੇ ਹਰਮੇਲ ਨੀਲੋਂ ਆਦਿ ਹਾਜ਼ਰ ਸਨ।
ਅਖੀਰ ਵਿੱਚ ਬਲਾਕ ਸਮਰਾਲਾ ਦੇ ਪ੍ਰਧਾਨ ਕੁਲਵਿੰਦਰ ਸਿੰਘ ਪੂਬਰਾ ਵਲੋਂ ਮੀਟਿੰਗ ਵਿੱਚ ਆਏ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ 20 ਸਤੰਬਰ ਦੇ ਮੋਰਿੰਡਾ ਰੈਲੀ ਵਿੱਚ ਵੱਧ ਤੋਂ ਵੱਧ ਕਿਸਾਨਾਂ ਨੂੰ ਪੁੱਜਣ ਦੀ ਪੁਰਜ਼ੋਰ ਅਪੀਲ ਕੀਤੀ।

 

Check Also

ਐਮ.ਐਲ.ਜੀ ਕਾਨਵੈਂਟ ਸਕੂਲ ਵਿਖੇ ਐਂਟਰਸ ਟੈਸਟ 25 ਫਰਵਰੀ ਨੂੰ

ਸੰਗਰੂਰ, 24 ਫਰਵਰੀ (ਜਗਸੀਰ ਲੌਂਗੋਵਾਲ) – ਇਲਾਕੇ ਦੀ ਨਾਮਵਰ ਸੰਸਥਾ ਐਮ.ਐਲ.ਜੀ ਕਾਨਵੈਂਟ ਸਕੂਲ (ਸੀ..ਬੀ.ਐਸ.ਸੀ) ਦੇ …