Saturday, May 24, 2025
Breaking News

‘ਹਿੰਦੀ ਦਿਵਸ’ ਮੌਕੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਦੋ ਵਿਦਿਆਰਥੀਆਂ ਦਾ ਬਲਾਕ ਪੱਧਰ ‘ਤੇ ਦਸਵੀਂ ਦੀ ਹਿੰਦੀ ਪ੍ਰੀਖਿਆ ‘ਚੋਂ ਪਹਿਲਾ ਸਥਾਨ

ਸਮਰਾਲਾ, 14 ਸਤੰਬਰ (ਇੰਦਰਜੀਤ ਸਿੰਘ ਕੰਗ) – ਸਰਕਾਰੀ ਹਾਈ ਸਕੂਲ ਘੁਲਾਲ ਵਿਖੇ ‘ਹਿੰਦੀ ਦਿਵਸ’ ਸਮਾਰੋਹ ‘ਤੇ ਹਿੰਦੀ ਵਿਸ਼ੇ ਵਿੱਚ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਨੇ ਦੱਸਿਆ ਕਿ ਸਾਲ 2020-21 ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਰਹੀ ਹੈ।ਸਕੂਲ ਦੇ 11 ਵਿਦਿਆਰਥੀਆਂ ਨੇ ਹਿੰਦੀ ਵਿਸ਼ੇ ਦੀ ਬੋਰਡ ਦੀ ਦਸਵੀਂ ਜਮਾਤ ਦੀ ਸਾਲਾਨਾ ਪ੍ਰੀਖਿਆ ਵਿਚੋਂ 90 ਤੋਂ ਵੱਧ ਅੰਕ ਪ੍ਰਾਪਤ ਕੀਤੇ, ਸਕੂਲ ਦੇ ਦੋ ਵਿਦਿਆਰਥੀਆਂ ਕੌਸ਼ਲਿਆ ਕੁਮਾਰੀ ਅਤੇ ਜਸਕਰਨ ਸਿੰਘ ਨੇ ਬਲਾਕ ਸਮਰਾਲਾ ਦੇ ਸਾਰੇ ਸਕੂਲਾਂ ਵਿਚੋਂ ਸਭ ਤੋਂ ਵੱਧ 99 ਫੀਸਦ ਅੰਕ ਪ੍ਰਾਪਤ ਕੀਤੇ।ਇਹਨਾਂ ਤੋਂ ਇਲਾਵਾ ਲਕਸ਼ ਨੇ 96 ਪ੍ਰਵੀਨ ਨੇ 96, ਖੁਸ਼ਪ੍ਰੀਤ ਕੌਰ ਨੇ 94, ਜਸਕਰਨ ਸਿੰਘ ਨੇ 93, ਪ੍ਰਵਜੋਤ ਕੌਰ ਨੇ 92, ਅਮਨਦੀਪ ਸਿੰਘ ਨੇ 91 ਫੀਸਦ ਅੰਕ ਹਾਸਲ ਕੀਤੇ।ਇਹਨਾਂ ਵਿਦਿਆਰਥੀਆਂ ਨੂੰ ਸਨਮਾਨ ਪੱਤਰ, ਮੈਡਲ ਅਤੇ ਟ੍ਰਾਫ਼ੀਆਂ ਨਾਲ ਸਨਮਾਨਿਤ ਕੀਤਾ ਗਿਆ।ਇਨਾਮਾਂ ਦੀ ਵੰਡ ਡੀ.ਐਮ ਹਿੰਦੀ ਲੁਧਿਆਣਾ ਵਿਨੋਦ ਕੁਮਾਰ ਵਲੋਂ ਕੀਤੀ ਗਈ।ਉਹਨਾਂ ਨੇ ਹਿੰਦੀ ਦਿਵਸ ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਹਿੰਦੀ ਅਧਿਆਪਕ ਹਰਦਮਨਦੀਪ ਸਿੰਘ ਵਲੋਂ ਡੀ.ਐਮ ਲੁਧਿਆਣਾ ਦਾ ਸਕੁਲ ਪਹੁੰਚਣ ‘ਤੇ ਧੰਨਵਾਦ ਕੀਤਾ।
ਇਸ ਮੌਕੇ ਸਕੂਲ ਅਧਿਆਪਕ ਹਰਪ੍ਰੀਤ ਕੌਰ, ਮੇਘਾ, ਹਰਿੰਦਰ ਕੌਰ, ਮਨਜਿੰਦਰ ਕੌਰ, ਰਵਿੰਦਰ ਕੌਰ, ਜੈਦੀਪ ਸਿੰਘ ਅਤੇ ਜਸਵੀਰ ਸਿੰਘ ਹਾਜ਼ਰ ਸਨ।

Check Also

ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ

ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …