Saturday, July 27, 2024

“ਤੇਰੀਆਂ ਗੱਲਾਂ ਤੇਰੇ ਨਾਲ” ਸਮਾਗਮ ਦੇ ਅੰਤਰਗਤ ਸ਼ਾਇਰ ਦੇਵ ਦਰਦ ਨੂੰ ਕੀਤਾ ਯਾਦ

ਬਾ-ਤਰੰਨੁਮ ਗਾਇਕੀ ਨਾਲ ਸ਼ਾਇਰਾਂ ਨੇ ਸਮਾਂ ਬੰਨਿਆ

ਅੰਮ੍ਰਿਤਸਰ, 19 ਅਗਸਤ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਮਰਹੂਮ ਸ਼ਾਇਰ ਦੇਵ ਦਰਦ ਨੂੰ ਯਾਦ ਕਰਦਿਆਂ ਹਰ ਮਹੀਨੇ ਕਰਵਾਏ ਜਾਂਦੇ “ਤੇਰੀਆਂ ਗੱਲਾਂ ਤੇਰੇ ਨਾਲ” ਸਾਹਿਤਕ ਸਮਾਗਮ ਤਹਿਤ ਤਰੰਨੁਮ ਗਾਇਕੀ ਰਾਹੀਂ ਹਾਜਰ ਸ਼ਾਇਰਾਂ ਨੇ ਮਹੌਲ ਨੂੰ ਅਦਬੀ ਰੰਗਤ ਦਿੱਤੀ।
ਪ੍ਰਿੰ. ਅੰਕਿਤਾ ਸਹਿਦੇਵ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਏ ਇਸ ਸਾਹਿਤਕ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਸਮਾਗਮ ਜਿਥੇ ਮਾਨਵੀ ਜੀਵਨ ਸ਼ੈਲੀ ਵਿੱਚ ਸਹਿਜਤਾ ਬਖਸ਼ਦੇ ਹਨ, ਉਥੇ ਮਹਿਬੂਬ ਸ਼ਾਇਰ ਦੀ ਯਾਦ ਨੂੰ ਵੀ ਚਿਰ ਸੰਜੀਵੀ ਬਣਾਉਣ ਵਿੱਚ ਸਹਾਈ ਹੁੰਦੇ ਹਨ।
ਪ੍ਰਮੁੱਖ ਸੂਫੀ ਗਾਇਕ ਯਾਕੂਬ ਗਿੱਲ ਨੇ ਸ਼ਾਇਰ ਦੇਵ ਦਰਦ ਸਾਹਬ ਦੀਆਂ ਦੋ ਨਜ਼ਮਾਂ “ਹਾਲ ਬੁਰੇ ਨੇ ਤੇਰੇ ਬਿੰਨ ਦਿਲਗੀਰਾਂ ਦੇ” ਅਤੇ ਕੁੱਝ ਮੈਂ ਮਿਟਾ ਕੇ ਵੇਖਾਂ, ਕੁੱਝ ਤੂੰ ਮਿਟਾ ਕੇ ਵੇਖੀਂ” ਗਾ ਕੇ ਮਹੌਲ ਨੂੰ ਭਾਵੁਕ ਕੀਤਾ। ਗ਼ਜ਼ਲਗੋ ਬਲਜਿੰਦਰ ਮਾਂਗਟ ਨੇ ਖੂਬਸੂਰਤ ਗ਼ਜ਼ਲ “ਅਥ ਕਥਨੀ ਨਾ ਇਸ ਵਿਚ ਕੋਈ, ਏਦਾਂ ਵੀ ਤਾਂ ਹੋ ਸਕਦਾ ਹੈ ” ਰਾਹੀਂ ਹਾਜ਼ਰੀ ਲੁਆਈ।
ਸ਼ਾਇਰ ਸਤਨਾਮ ਸਿੱਧੂ ਫਰੀਦਕੋਟੀ ਵਲੋਂ ਸੰਤ ਰਾਮ ਉਦਾਸੀ ਦੀ ਬਹੁ ਚਰਚਿਤ ਨਜ਼਼ਮ “ਤੂੰ ਚੜ੍ਹਦਾ ਰਹੀਂ ਵੇ ਸੂਰਜਾ ਕੰਮੀਆਂ ਦੇ ਵਿਹੜੇ” ਗਾ ਕੇ ਸਿਖਰ ਸਿਰਜ਼ਿਆ।ਜਸਵੰਤ ਧਾਪ ਵਲੋਂ ਆਪਣੀ ਨਜ਼ਮ “ਮਾਏ ਨੀ ਪੜ੍ਹਾ ਦੇ ਮੈਨੂੰ ਦਸਵੀਂ ਤੋਂ ਅਗੇ” ਤਰੁੰਨਮ ਵਿਚ ਗਾ ਕੇ ਸੁਣਾਈ।ਗਾਇਕ ਮੱਖਣ ਭੈਣੀਵਾਲ ਨੇ “ਨੀਲੀ ਛੱਤ ਵਾਲਾ ਸਾਡੇ ਕੰਮ ਕਰਦਾ, ‘ਅਸੀਂ ਝੂਠੇ ਮੂਠੇ ਨੰਬਰ ਬਣਾਏ ਨਹੀਂ ਕਦੇ’ ਗੀਤ ਗਾ ਕੇ ਵਾਹ ਵਾਹ ਖੱਟੀ।ਡਾ. ਮੋਹਨ ਬੇਗੋਵਾਲ, ਰਾਜ ਕੁਮਾਰ ਰਾਜ, ਵਜੀਰ ਸਿੰਘ ਰੰਧਾਵਾ, ਤ੍ਰਿਪਤਾ ਮੈਮ ਅਤੇ ਸੁਭਾਸ਼ ਪਰਿੰਦਾ ਆਦਿ ਨੇ ਵੀ ਰਚਨਾਵਾਂ ਰਾਹੀਂ ਭਰਵੀਂ ਹਾਜ਼ਰੀ ਲਵਾਈ।ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ‘ਤੇ ਧੰਨਵਾਦ ਕੀਤਾ।
ਇਸ ਸਮੇਂ ਕੁਸਮ ਲੱਤਾ, ਕੋਮਲ ਸਹਿਦੇਵ, ਕੁਲਵਿੰਦਰ ਕੌਰ, ਪਰਮਜੀਤ ਕੌਰ, ਪੂਨਮ ਸ਼ਰਮਾ, ਸ਼ਮੀ ਮਹਾਜਨ, ਬਲਜਿੰਦਰ ਕੌਰ, ਨਵਦੀਪ ਕੁਮਾਰ ਅਤੇ ਹਰਜੀਤ ਕੌਰ ਹਾਜ਼ਰ ਸਨ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …