ਅੰਮ੍ਰਿਤਸਰ, 19 ਸਤੰਬਰ (ਖੁਰਮਣੀਆਂ) – ਕੇਂਦਰੀ ਸੂਚਨਾ ਅਤੇ ਪ੍ਰਸਾਰਣ ਤੇ ਖੇਡ ਅਤੇ ਯੁਵਾ ਮਾਮਲਿਆਂ ਬਾਰੇ ਮੰਤਰੀ ਅਨੁਰਾਗ ਠਾਕੁਰ 20 ਸਤੰਬਰ ਨੂੰ ਜੀ.ਐਨ.ਡੀ.ਯੂ ਦੇ 52ਵੇਂ ਸਲਾਨਾ ਖੇਡ ਇਨਾਮ ਵੰਡ ਸਮਾਰੋਹ ਦੌਰਾਨ ਅੰਤਰਰਾਸ਼ਟਰੀ, ਖੇਲੋ ਇੰਡੀਆ ਅਤੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਪੱਧਰ `ਤੇ ਵੱਖ-ਵੱਖ ਖੇਡਾਂ ਵਿੱਚ ਯੂਨੀਵਰਸਿਟੀ ਦਾ ਨਾਮ ਰੋਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਨਕਦ ਇਨਾਮਾਂ ਅਤੇ ਸਮੁੱਚੇ ਤੌਰ `ਤੇ ਵਧੀਆ ਪ੍ਰਦਰਸ਼ਨ ਕਰਨ ਵਾਲੇ ਕਾਲਜਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕਰਨਗੇ।ਅਨੁਰਾਗ ਠਾਕੁਰ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਅਤੇ ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਮਾਨਯੋਗ ਗੁਰਮੀਤ ਸਿੰਘ ਮੀਤ ਹੇਅਰ ਪ੍ਰੈਜ਼ੀਡੈਂਸ਼ੀਅਲ ਭਾਸ਼ਣ ਦੇਣਗੇ।ਮੌਕੇ ਵਾਈਸ-ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਖਿਡਾਰੀਆਂ ਅਤੇ ਮਹਿਮਾਨਾਂ ਨੂੰ ਸੰਬੋਧਨ ਕਰਨਗੇ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਖੇਡਾਂ ਦੇ ਖੇਤਰ ਵਿੱਚ ਸ਼ਾਨਦਾਰ ਤਰੱਕੀ ਕੀਤੀ ਹੈ ਅਤੇ 23 ਵਾਰ ਰਿਕਾਰਡ ਸਮੇਂ ਲਈ ਭਾਰਤ ਦੀ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਜਿੱਤੀ ਹੈ।ਯੂਨੀਵਰਸਿਟੀ ਨੇ 35 ਅਰਜੁਨ ਐਵਾਰਡੀ, 6 ਪਦਮ ਸ਼੍ਰੀ ਐਵਾਰਡੀ ਅਤੇ 2 ਦਰੋਣਾਚਾਰੀਆ ਐਵਾਰਡੀ ਪੈਦਾ ਕੀਤੇ ਹਨ।ਹਰ ਸਾਲ ਸਰੀਰਕ ਸਿੱਖਿਆ ਵਿਭਾਗ (ਅਲਾਈਡ ਟੀਚਿੰਗ) 90 ਤੋਂ ਵੱਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਟਰ-ਕਾਲਜ (ਪੁਰਸ਼ ਅਤੇ ਮਹਿਲਾ) ਚੈਂਪੀਅਨਸ਼ਿਪਾਂ ਦਾ ਆਯੋਜਨ ਕਰਦਾ ਹੈ ਅਤੇ ਆਲ ਇੰਡੀਆ ਇੰਟਰ-ਯੂਨੀਵਰਸਿਟੀ ਚੈਂਪੀਅਸ਼ਿਪਾਂ ਵਿੱਚ ਹਿੱਸਾ ਲੈਣ ਲਈ 70 ਤੋਂ ਵੱਧ ਯੂਨੀਵਰਸਿਟੀ ਟੀਮਾਂ (ਪੁਰਸ਼ ਅਤੇ ਮਹਿਲਾ) ਭੇਜਦਾ ਹੈ।ਭਾਰਤੀ ਖੇਡ ਅਥਾਰਟੀ ਨੇ ਯੂਨੀਵਰਸਿਟੀ ਕੈਂਪਸ ਵਿੱਚ ਹਾਕੀ ਅਤੇ ਹੈਂਡਬਾਲ ਲਈ ਖੇਲੋ ਇੰਡੀਆ ਕੇਂਦਰ ਅਤੇ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਲਈ ਖੇਲੋ ਇੰਡੀਆ ਅਕੈਡਮੀਆਂ ਸਥਾਪਿਤ ਕੀਤੀਆਂ ਹਨ।
ਹਰ ਸਾਲ ਯੂਨੀਵਰਸਿਟੀ ਸਾਲਾਨਾ ਖੇਡ ਇਨਾਮ ਵੰਡ ਸਮਾਰੋਹ ਆਯੋਜਿਤ ਕਰਦੀ ਹੈ, ਜਿਸ ਵਿੱਚ ਲਗਭਗ 250 ਖਿਡਾਰੀਆਂ (ਅੰਤਰਰਾਸ਼ਟਰੀ/ਖੇਲੋ ਇੰਡੀਆ/ਇੰਟਰ-ਯੂਨੀਵਰਸਿਟੀ ਪੱਧਰ) ਨੂੰ ਲਗਭਗ 2 ਕਰੋੜ ਰੁਪਏ ਦੇ ਨਕਦ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ।
Check Also
ਚੀਫ਼ ਖ਼ਾਲਸਾ ਦੀਵਾਨ ਵਲੋਂ ਪ੍ਰਕਾਸ਼ ਪੁਰਬ ‘ਤੇ ਨਗਰ ਕੀਰਤਨ ਸਜਾਇਆ ਗਿਆ
ਅੰਮ੍ਰਿਤਸਰ, 4 ਜਨਵਰੀ (ਜਗਦੀਪ ਸਿੰਘ) – ਸਿੱਖ ਪੰਥ ਦੀ ਸਿਰਮੌਰ ਸੰਸਥਾ ਚੀਫ਼ ਖ਼ਾਲਸਾ ਦੀਵਾਨ ਵਲੋਂ …