Tuesday, June 17, 2025
Breaking News

ਐਮ.ਐਮ.ਐਮਈਜ਼ ਨੂੰ ਵਧਾਉਣ ਲਈ ਸਾਰੇ ਧਾਰਕਾਂ ਵਲੋਂ ਵਧੇਰੇ ਕੋਸ਼ਿਸ਼ਾਂ ਦੀ ਜ਼ਰੂਰਤ – ਬੈਂਕਿੰਗ ਮਾਹਿਰ

PPN0612201419
ਅੰਮ੍ਰਿਤਸਰ, 6 ਦਸੰਬਰ (ਰੋਮਿਤ ਸ਼ਰਮਾ)  ਐਮ.ਐਮ.ਐਮਈਜ਼ ਦੇ ਵਿਕਾਸ ਦੀ ਵਧੇਰੇ ਜ਼ਰੂਰਤ ‘ਤੇ ਜ਼ੋਰ ਦਿੰਦੇ ਹੋਏ ਵਿਨੈ ਮਹਾਜਨ, ਖੇਤਰੀ ਮੈਨੇਜਰ, ਸਟੇਟ ਬੈਂਕ ਆੱਫ ਇੰਡੀਆ ਨੇ ਕਿਹਾ, ‘ਐਮਐਸਐਮਈਜ਼ ਦੇ ਵਿਕਾਸ ਦੇ ਲਈ ਰਾਜ ਸਰਕਾਰਾਂ, ਬੈਂਕਾਂ, ਇੰਡਸਟਰੀ ਅਤੇ ਸਾਰੇ ਧਾਰਕਾਂ ਨੂੰ ਮਿਲ ਕੇ ਅੱਗੇ ਆਉਂਣ ਅਤੇ ਇੱਕ ਦੂਸਰੇ ਦੇ ਪੂਰਕ ਬਣਨ ਦੀ ਜ਼ਰੂਰਤ ਹੈ।’
ਪੰਜਾਬ ਇੰਟਰਨੈਸ਼ਨਲ ਟ੍ਰੇਡ ਐਕਸਪੋ, ਪੀਐਚਡੀ-ਪੀਟੈਕਸ 2014 ਦੇ ਤੀਸਰੇ ਦਿਨ ਅੱਜ ਪੀਐਚਡੀ ਚੈਂਬਰ ਆਫ ਕਮਰਸ ਅਤੇ ਇੰਡਸਟਰੀ ਦੁਆਰਾ ਆਯੋਜਿਤ ਕਰਵਾਏ ਗਏ ”ਐਡਰੈਸਿੰਗ ਦਾ ਫਾਈਨੈਂਸ ਇਸ਼ੂਜ਼ ਆੱਫ ਐਸਐਮਈਜ਼” (ਐਸਐਮਈਜ਼ ਦੇ ਵਿੱਤੀ ਮੁੱਦਿਆਂ ਨੂੰ ਸੰਬੋਧਿਤ) ਇੰਡਸਟਰੀ ਰਾਊਂਡਟੇਬਲ ਦੌਰਾਨ ਬੋਲ ਰਹੇ ਸਨ।
ਇਹ ਰਾਊਂਡਟੇਬਲ ਵਿੱਤ ਪ੍ਰਾਪਤ ਕਰਨ ਲਈ ਖੇਤਰ ਵਿੱਚ ਲਘੂ ਅਤੇ ਮੱਧ ਦਰਜੇ ਦੇ ਇੰਟਰਪ੍ਰਾਈਜ਼ਜ਼ ਦੇ ਸਾਹਮਣੇ ਆਉਂਣ ਵਾਲੀਆਂ ਸਮੱਸਿਆਂ ‘ਤੇ ਗੱਲਬਾਤ ਕਰਨ ਲਈ ਆਯੋਜਿਤ ਕੀਤਾ ਗਿਆ ਸੀ।”ਮੌਜੂਦਾ ਸਰਕਾਰ ਦੀ ‘ਮੇਕ ਇੰਨ ਇੰਡੀਆ’ ਅਭਿਆਨ ਨੂੰ ਸਫਲ ਬਣਾਉਂਣ ਲਈ” ਪਿਆਰਾ ਲਾਲ ਸੇਠ, ਪ੍ਰੈਜ਼ੀਡੈਂਟ, ਸ਼ਾੱਲ ਕਲੱਬ ਅਮ੍ਰਿਤਸਰ ਨੇ ਕਿਹਾ, ”ਫਾਈਨੈਂਸ ਇੰਨਵੈਸਟਮੈਂਟ, ਇਨਫ੍ਰਾਸਟ੍ਰੱਕਚਰ ਅਤੇ ਵਰਕਿੰਗ ਕਲਚਰ ਇੰਟਰਨੈਸ਼ਨਲ ਲੈਵਲ ਦਾ ਹੋਣ ਚਾਹੀਦਾ ਹੈ ਤਾਂ ਕਿ ਅੰਤਰਾਸ਼ਟਰੀ ਬਜ਼ਾਰ ਵਿਚ ਮੁਕਾਬਲਾ ਕੀਤਾ ਜਾ ਸਕੇ।” ਅਜਿਹਾ ਕਰਨ ਲਈ, ਸੇਠ ਨੇ ਕਿਹਾ, ਇਸ ਤਰ੍ਹਾਂ ਫੰਡ ਪ੍ਰਾਪਤ ਹੋਣੇ ਚਾਹੀਦੇ ਹਨ ਜੋ ਇੰਡਸਟਰੀ ਦੇ ਵਿਕਾਸ ਨੂੰ ਅਗਲੇ ਪੱਧਰ ‘ਤੇ ਲੈ ਕੇ ਜਾਵੇ। ਇੰਡਸਟਰੀ ਦੇ ਲਈ ਵਿਆਜ ਦਰਾਂ ਪ੍ਰਤਿਯੋਗੀ ਹੋਣੇ ਚਾਹੀਦੇ ਹਨ ਤਾਂ ਕਿ ਇਹ ਉਦਯੋਗਿਕ ਇਕਾਈਆਂ ਨੂੰ ਵਧੇਰੇ ਨਿਵੇਸ਼ ਕਰਨ ਅਤੇ ਆਪਣੀ ਪਲਾਂਟ ਅਤੇ ਮਸ਼ੀਨਰੀ ਨੂੰ ਅਪਗ੍ਰੇਡ ਕਰਨ ਵਿੱਚ ਮਦਦ ਕਰ ਸਕਣ।
ਭਾਰਤੀ ਉਦਯੋਗ ਤਕਨੀਕੀ ਕਮੀਆਂ, ਤੁਲਨਾਤਮਕ ਘੱਟ ਉਤਪਾਦ ਕਵਾਲਿਟੀ, ਅਧੂਰੀ ਜਾਣਕਾਰੀ, ਅਧੂਰੇ ਮਾਰਕਿਟ ਲਿੰਕੇਜ, ਪ੍ਰਤਿਕੂਲ ਮੈਨੇਜਮੈਂਟ ਸਿਸਟਮਜ਼, ਬਿਜਲੀ ਦੀ ਕਮੀ ਅਤੇ ਹੋਰ ਕਈ ਸਮੱਸਿਆਵਾਂ ਅਤੇ ਅੰਤਰਾਸ਼ਟਰੀ ਬਜ਼ਾਰਾਂ ਤੋਂ ਦਬਾਓ ਜਿਹੀਆਂ ਸਮੱਸਿਆਂ ਨਾਲ ਸੰਘਰਸ਼ ਕਰ ਰਹੇ ਹਨ। ਇਹ ਜਾਣਕਾਰੀ ਦਿੰਦੇ ਹੋਏ ਦਲੀਪ ਸ਼ਰਮਾ, ਡਾਇਰੈਕਟਰ, ਪੀਐਚਡੀ ਚੈਂਬਰ ਆੱਫ ਕਮਰਸ ਅਤੇ ਇੰਡਸਟਰੀ ਨੇ ਕਿਹਾ ਕਿ ਵਿੱਤੀ ਸਕੀਮਾਂ ਅਜਿਹੀਆਂ ਹੋਣੀਆਂ ਚਾਹੀਦੀਆਂ ਹਨ ਜੋ ਉਦਯੋਗ ਦੇ ਵਿਕਾਸ ਵਿੱਚ ਵਾਧਾ ਕਰਨ।”ਵਿੱਤੀ ਪ੍ਰਬੰਧਾਂ ਨੂੰ ਸਫਲ ਬਣਾਉਂਣ ਲਈ ਮਾਰਕਿਟਿੰਗ-ਲੋਨ ਲਿੰਕੇਜਜ਼ ਹੋਣੇ ਚਾਹੀਦੇ ਹਨ,” ਉਹਨਾਂ ਨੇ ਅੱਗੇ ਕਿਹਾ।ਭਾਰਤੀ ਹਲਾਤਾਂ ਵਿੱਚ ਜਿੱਥੇ ਇਨਫ੍ਰਾਸਟ੍ਰੱਕਚਰ ਅਤੇ ਵਿੱਤੀ ਦੀ ਉਪਲੱਬਧਤਾ ਵੱਡੇ ਪੱਧਰ ‘ਤੇ ਸਰਕਾਰ ਜਾਂ ਸਰਕਾਰੀ ਸੰਸਥਾਵਾਂ ‘ਤੇ ਨਿਰਭਰ ਹੈ, ਅਜਿਹੇ ਸੰਸਥਾਵਾਂ ਦੀ ਸ਼ਮੂਲੀਅਤ ਨਾ ਕੇਵਲ ਜ਼ਰੂਰੀ ਹੋਵੇਗੀ ਬਲਕਿ ਇਹ ਖਾਸ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਇਨੋਵੇਟਿਵ ਵੀ ਹੋਵੇਗੀ, ਸ਼੍ਰੀ ਸ਼ਰਮਾ ਨੇ ਕਿਹਾ।
ਇਸ ਮੌਕੇ ਮੌਜੂਦ ਪਾਕਿਸਤਾਨੀ ਡੈਲੀਗੇਟਾਂ ਨੇ ਭਾਰਤ ਵਿੱਚ ਪਾਕਿਸਤਾਨੀ ਬੈਂਕਾਂ ਅਤੇ ਪਾਕਿਸਤਾਨ ਵਿੱਚ ਭਾਰਤੀ ਬੈਂਕਾਂ ਦੀਆਂ ਸ਼ਾਖਾਵਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਤਾਂ ਕਿ ਟ੍ਰੇਡ ਅਤੇ ਇੰਡਸਟਰੀ ਦੁਆਰਾ ਆਦਾਨ-ਪ੍ਰਦਾਨ ਅਸਾਨੀ ਨਾਲ ਹੋ ਸਕੇ।ਅਮਿਤ ਸੇਠੀ, ਡੀਜੀਐਮ, ਜੋ ਸਮਾੱਲ ਇੰਡਸਟ੍ਰੀਜ਼ ਡਿਵੈਲਪਮੈਂਟ ਬੈਂਕ ਆੱਫ ਇੰਡੀਆ, ਐਸਆਈਡੀਬੀਆਈ ਦੇ ਪ੍ਰਤਿਨਿਧੀ ਸਨ ਨੇ ਰਾਜ ਵਿੱਚ ਵਿਭਿੰਨ ਭਾਗਾਂ ਦੇ ਲਈ ਬੈਂਕ ਦੇ ਕਦਮਾਂ ਬਾਰੇ ਦਸਦੇ ਹੋਏ ਐਸਐਮਈ ਸੰਬੰਧੀ ਬੈਂਕ ਦੀਆਂ ਖਾਸ ਪਾਲਸੀਆਂ ਬਾਰੇ ਜਾਣਕਾਰੀ ਵੀ ਦਿੱਤੀ।ਸ਼ਲੇਂਦਰ ਗਿਰਧਰ, ਡਿਪਟੀ ਵਾਈਸ ਪ੍ਰੈਜ਼ੀਡੈਂਟ, ਕਲੱਸਟਰ ਹੈੱਡ, ਅਮ੍ਰਿਤਸਰ, ਐਕਸਿਸ ਬੈਂਕ ਨੇ ਵੀ ਇਸ ਮੌਕੇ ‘ਤੇ ਯੋਗਦਾਨ ਦਿੱਤ ਅਤੇ ਭਾਰਤੀ ਅਤੇ ਪਾਕਿਸਤਾਨੀ ਵਪਾਰੀਆਂ ਦੇ ਫਾਇਦੇ ਲਈ ਵਿਦੇਸ਼ੀ ਬੈਂਕਾਂ ਦੇ ਨਾਲ ਐਕਸਿਸ ਬੈਂਕ ਦੇ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply