ਸਮਰਾਲਾ, 20 ਸਤੰਬਰ (ਇੰਦਰਜੀਤ ਸਿੰਘ ਕੰਗ) – ਆਦਿ ਧਰਮ ਸਤਿਸੰਗ ਪਿੰਡ ਭਗਵਾਨਪੁਰਾ ਵਿਖੇ 2 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਕਰਵਾਇਆ ਜਾ ਰਿਹਾ ਹੈ।ਸਤਿਸੰਗ ਵਿੱਚ ਸੰਤ 707 ਸੁਆਮੀ ਰਵੀ ਚਰਨ ਦਾਸ ਮਹਾਰਾਜ ਜੀ ਕਾਸ਼ੀ ਬਨਾਰਸ ਦੇ ਗੱਦੀ ਨਸ਼ੀਨ ਸੰਤ ਬਾਬਾ ਬਲਵੀਰ ਦਾਸ ਚਾਵੇ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਸੰਗਤਾਂ ਨੂੰ ਆਪਣੇ ਪ੍ਰਵਚਨਾਂ ਨਾਲ ਨਿਹਾਲ ਕਰਨਗੇ।ਮੀਡੀਆ ਨੂੰ ਜਾਣਕਾਰੀ ਦਿੰਦਿਆਂ ਕੁਲਵਿੰਦਰ ਸਿੰਘ ਮਾਟਾ ਭਗਵਾਨਪੁਰੀ ਨੇ ਦੱਸਿਆ ਕਿ ਇਸ ਸਤਿਸੰਗ ਪ੍ਰਤੀ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ, ਕਿਉਂਕਿ ਇਹ ਸਤਿਸੰਗ ਰਵੀਦਾਸ ਭਾਈਚਾਰੇ ਅਤੇ ਸਮੂਹ ਸੰਗਤਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦੂਜੀ ਵਾਰ ਕਰਵਾਇਆ ਜਾ ਰਿਹਾ ਹੈ।
ਸਤਿਸੰਗ ਵਿੱਚ ਮਿਸ਼ਨਰੀ ਜੱਥਾ ਸੁਖਬੀਰ ਸਿੰਘ ਭਮੱਦੀ, ਡਾ. ਰਾਜ ਕੁਮਾਰ ਬਹਾਦਰਪੁਰ ਵਾਲੇ ਸਤਿਗੁਰੂ ਰਵਿਦਾਸ ਜੀ ਦੀ ਮਹਿਮਾ ਦਾ ਗੁਣਗਾਨ ਕਰਨਗੇ ਅਤੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਨਗੇ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …