Monday, December 4, 2023

ਖ਼ਾਲਸਾ ਕਾਲਜ ਦੇ ਵਿਦਿਆਰਥੀਆਂ ਨੇ ’ਵਰਸਿਟੀ ਓਵਰ ਆਲ ਟਰਾਫ਼ੀ ’ਤੇ ਕੀਤਾ ਕਬਜ਼ਾ

ਵਿਦਿਆਰਥੀ ਹਰੇਕ ਗਤੀਵਿਧੀ ’ਚ ਨਿਪੁੰਨ ਹੋਵੇ – ਛੀਨਾ

ਅੰਮ੍ਰਿਤਸਰ, 20 ਸਤੰਬਰ (ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਕਰਵਾਏ ਗਏ ਵੱਖ-ਵੱਖ ਮੁਕਾਬਲਿਆਂ ’ਚ ਇੰਟਰ ਕਾਲਜ ਟੂਰਨਾਮੈਂਟ ’ਚ ਕੁੱਲ 48760 ਪੁਆਇੰਟ ਹਾਸਲ ਕਰਕੇ ਸ਼ਹੀਦ ਭਗਤ ਸਿੰਘ ਯਾਦਗਾਰੀ ਓਵਰ ਆਲ ਟਰਾਫ਼ੀ 2021-22 ’ਤੇ ਕਬਜ਼ਾ ਕੀਤਾ।ਮੁਕਾਬਲੇ ’ਚ ਲੜਕਿਆਂ ਨੇ 12800 ਪੁਆਇੰਟ ਨਾਲ ਓਵਰ ਆਲ ਚੈਂਪੀਅਨਸ਼ਿਪ ਜਿੱਤੀ, ਜਦ ਕਿ ਲੜਕੀਆਂ ਨੇ 4500 ਪੁਆਇੰਟ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ ਹੈ।
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਰੀਰਿਕ ਸਿੱਖਿਆ ਵਿਭਾਗ ਮੁੱਖੀ ਡਾ. ਦਲਜੀਤ ਸਿੰਘ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਕੌਂਸਲ ਦਾ ਹਮੇਸ਼ਾ ਇਹੀ ਯਤਨ ਰਿਹਾ ਹੈ ਕਿ ਵਿਦਿਆਰਥੀਆਂ ਨੂੰ ਵਿੱਦਿਅਕ ਪੱਖੋਂ ਮਜ਼ਬੂਤ ਕਰਨ ਦੇ ਨਾਲ-ਨਾਲ ਖੇਡਾਂ, ਸੱਭਿਆਚਾਰਕ ਤੇ ਹੋਰਨਾਂ ਗਤੀਵਿਧੀਆਂ ’ਚ ਵੀ ਨਿਪੁੰਨ ਬਣਾਇਆ ਜਾ ਸਕੇ।ਇਸੇ ਤਹਿਤ ਵਿਦਿਆਰਥੀਆਂ ਨੂੰ ਹਰੇਕ ਪ੍ਰਕਾਰ ਦੀਆਂ ਆਧੁਨਿਕ ਤਕਨੀਕਾਂ ਅਪਨਾਈਆਂ ਜਾ ਰਹਅਿਾਂ ਹਨ।
ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਕਿਹਾ ਕਿ ਕਾਲਜ ਲਈ ਮਾਣ ਵਾਲੀ ਗੱਲ ਹੈ ਕਿ ਕਾਲਜ ਦੇ ਖਿਡਾਰੀ ਕਾਲਜ ਦੀ ਖੇਡਾਂ ’ਚ ਸ਼ਾਨਦਾਰ ਜਿੱਤਾਂ ਹਾਸਲ ਕਰਨ ਦੀ ਮੁਢ ਤੋਂ ਤੁਰੀ ਆ ਰਹੀ ਪਰੰਪਰਾ ਕਾਇਮ ਰੱਖ ਰਹੇ ਹਨ।ਉਨ੍ਹਾਂ ਕਿਹਾ ਕਿ 2021-22 ਸ਼ੈਸ਼ਨ ਦੌਰਾਨ ਕਾਲਜ ਨੇ 20 ਟੀਮਾਂ ’ਚ ਓਵਰ ਆਲ ਟਰਾਫ਼ੀ, 7 ਟੀਮਾਂ ’ਚ ਸੈਕਿੰਗ ਰਨਰਅੱਪ ਅਤੇ 3 ਟੀਮਾਂ ’ਚ ਤੀਜਾ ਸਥਾਨ ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ ਹੈ।ਕਾਲਜ ਦੀ ਟੀਮ ਨੇ 48760 ਪੁਆਇੰਟ ਹਾਸਲ ਕਰਕੇ ਟਰਾਫ਼ੀ ’ਤੇ ਕਬਜ਼ਾ ਕੀਤਾ ਹੈ।ਕਾਲਜ ਆਪਣੇ ਖਿਡਾਰੀਆਂ ਨੂੰ ਉਹ ਹਰ ਸਹੂਲਤ ਮੁਹੱਈਆ ਕਰਵਾਉਂਦਾ ਹੈ, ਜੋ ਕੌਮੀ ਤੇ ਕੌਮਾਂਤਰੀ ਪੱਧਰ ਦੇ ਮੁਕਾਬਲਿਆਂ ’ਚ ਜਿੱਤ ਹਾਸਲ ਕਰਨ ਲਈ ਲੋੜੀਂਦੀਆਂ ਹਨ।ਉਨ੍ਹਾਂ ਨੇ ਕਾਲਜ ਦੇ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਾਲਜ ਨੇ ਵੱਖ-ਵੱਖ ਖੇਡ ਮੁਕਾਬਲਿਆਂ ’ਚ ਜੇਤੂ ਪ੍ਰਦਰਸ਼ਨ ਕਰਕੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖੇਡ ਮੁਕਾਬਲਿਆਂ ਦੇ ਕੁੱਲ ਅੰਕਾਂ ਦੇ ਆਧਾਰ ’ਤੇ ਦਿੱਤੀ ਜਾਣ ਵਾਲੀ ਸ਼ਹੀਦ ਭਗਤ ਸਿੰਘ ਯਾਦਗਾਰੀ ਟਰਾਫ਼ੀ ਆਪਣੇ ਨਾਮ ਕੀਤੀ ਹੈ।
ਇਸ ਮੌਕੇ ਫ਼ਿਜ਼ੀਕਲ ਐਜੂਕੇਸ਼ਨ ਵਿਭਾਗ ਦੇ ਮੁਖੀ ਡਾ. ਦਲਜੀਤ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਖਿਡਾਰੀਆਂ ਬੰਨਦਿਆਂ ਛੀਨਾ ਤੇ ਡਾ. ਮਹਿਲ ਸਿੰਘ ਵਲੋਂ ਮਿਲੇ ਹਰ ਤਰ੍ਹਾਂ ਦਾ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

Check Also

ਤਿੰਨ ਰਾਜਾਂ ‘ਚ ਭਾਜਪਾ ਦੀ ਵੱਡੀ ਜਿੱਤ ਦੀ ਖੁਸ਼ੀ ‘ਚ ਵੰਡੇ ਲੱਡੂ

ਸੰਗਰੂਰ, 3 ਦਸੰਬਰ (ਜਗਸੀਰ ਲੌਂਗੋਵਾਲ)- ਭਾਜਪਾ ਆਗੂਆਂ ਵਲੋਂ ਰਾਜਸਥਾਨ, ਛਤੀਸਗੜ੍ਹ ਅਤੇ ਮੱਧ ਪ੍ਰਦੇਸ਼ ‘ਚ ਭਾਜਪਾ …