Saturday, December 21, 2024

ਜੰਡਿਆਲਾ ਗੁਰੂ-ਤਰਨਤਾਰਨ ਸੜਕ ਅੱਜ ਤੋਂ ਸ੍ਰੀ ਗੁਰੂ ਅਰਜਨ ਦੇਵ ਮਾਰਗ ਦੇ ਨਾਮ ਨਾਲ ਜਾਣੀ ਜਾਵੇਗੀ- ਈ.ਟੀ.ਓ

ਸਰਦੂਲ ਸਿੰਘ ਬੰਡਾਲਾ ਮਾਰਗ ਦਾ ਨਾਮ ਬਦਲ ਕੇ ਗੁਰੂ ਸਾਹਿਬ ਦੇ ਨਾਮ ਤੇ ਰੱਖ ਕੇ ਕੀਤਾ ਉਦਘਾਟਨ

ਅੰਮ੍ਰਿਤਸਰ, 25 ਸਤੰਬਰ (ਸੁਖਬੀਰ ਸਿੰਘ) – ਜਲੰਧਰ-ਅੰਮ੍ਰਿਤਸਰ ਜੀ.ਟੀ ਰੋਡ ਤੋਂ ਜੰਡਿਆਲਾ ਗੁਰੂ ਨੂੰ ਤਰਨਤਾਰਨ ਨਾਲ ਜੋੜਦੇ ਰਾਜ ਮਾਰਗ, ਜਿਸ ਦਾ ਨਾਮ ਚੋਣਾਂ ਤੋਂ ਥੋੜਾ ਚਿਰ ਪਹਿਲਾਂ ਸਰਦੂਲ ਸਿੰਘ ਬੰਡਾਲਾ ਮਾਰਗ ਰੱਖ ਦਿੱਤਾ ਗਿਆ ਸੀ, ਦਾ ਨਾਮ ਅੱਜ ਤੋਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਾਮ ‘ਤੇ ਰੱਖ ਦਿੱਤਾ ਗਿਆ ਹੈ।ਪੰਚਮ ਪਾਤਸ਼ਾਹ ਨੇ ਸੰਨ 1596 ‘ਚ ਤਰਨਤਾਰਨ ਨਗਰ ਵਸਾਇਆ ਸੀ।ਉਕਤ ਮਾਰਗ ਦਾ ਉਦਘਾਟਨ ਕਰਨ ਪਹੁੰਚੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ ਟੀ ਓ ਨੇ ਇਹ ਖੁਸ਼ੀ ਸਾਂਝੀ ਕਰਦੇ ਕਿਹਾ ਕਿ ਉਨਾਂ ਨੂੰ ਇਸ ਦੀ ਮਾਰਗ ਦੀ ਸ਼ੁਰੂਆਤ ਕਰਕੇ ਰੂਹਾਨੀ ਖੁਸ਼ੀ ਮਿਲੀ ਹੈ।ਸ਼ਹੀਦਾਂ ਦੇ ਸਿਰਤਾਜ ਦੁਆਰਾ ਵਸਾਈ ਨਗਰੀ ਨੂੰ ਸ਼ੇਰ ਸਾਹ ਸ਼ੂਰੀ ਮਾਰਗ ਤੋਂ ਜਾਂਦੀ ਸੜਕ ਹੁਣ ‘ਸ੍ਰੀ ਗੁਰੂ ਅਰਜਨ ਦੇਵ ਜੀ ਮਾਰਗ’ ਦੇ ਨਾਮ ਨਾਲ ਜਾਣੀ ਜਾਵੇਗੀ। ਉਨਾਂ ਦੱਸਿਆ ਕਿ ਕਰੀਬ 15 ਕਿਲੋਮੀਟਰ ਲੰਮੀ ਇਸ ਸੜਕ ਨੂੰ ਜਲਦੀ ਨਵਾਂ ਰੂਪ ਦਿੱਤਾ ਜਾਵੇਗਾ, ਕਿਉਂਕਿ ਇਹ ਸੜਕ ਇਕ ਆਮ ਰਸਤਾ ਨਹੀਂ, ਬਲਕਿ ਦੁਨੀਆਂ ਭਰ ਤੋਂ ਆਉਂਦੇ ਗੁਰੂ ਘਰ ਦੇ ਸ਼ਰਧਾਲੂ, ਜੋ ਕਿ ਸ੍ਰੀ ਤਰਨਤਾਰਨ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਨ ਦਾ ਲਾਂਘਾ ਹੈ।ਅੱਜ ਸੰਗਤਾਂ ਦੇ ਅਥਾਹ ਉਤਸ਼ਾਹ ਅਤੇ ਜੈਕਾਰਿਆਂ ਦੀ ਗੂੰਜ਼ ਵਿਚ ਹਰਭਜਨ ਸਿੰਘ ਈ.ਟੀ.ਓ ਨੇ ਇਸ ਮਾਰਗ ਦਾ ਨਾਮ ਬਦਲਣ ਦਾ ਰਸਮੀ ਤੌਰ ‘ਤੇ ਉਦਘਾਟਨ ਕੀਤਾ।
ਇਸ ਮੌਕੇ ਇੰਦਰਜੀਤ ਸਿੰਘ ਐਕਸੀਅਨ, ਸਤਪਾਲ ਸਿੰਘ ਸੋਖੀ ਅਤੇ ਹਲਕਾ ਜੰਡਿਆਲਾ ਗੁਰੂ ਤੋਂ ਵੱਡੀ ਗਿਣਤੀ ‘ਚ ਮੋਹਤਬਰ ਹਾਜ਼ਰ ਸਨ।

Check Also

ਪ੍ਰੋ. ਚਾਂਸਲਰ ਛੀਨਾ ਦੀ ਮੌਜ਼ੂਦਗੀ ’ਚ ਮਾਹਣਾ ਸਿੰਘ ਦੇ ਵੰਸ਼ਜ਼ ਨਾਗੀ ਪਰਿਵਾਰ ਨੇ ਕੀਤਾ ਕੰਪਿਊਟਰ ਲੈਬ ਦਾ ਉਦਘਾਟਨ

ਅੰਮ੍ਰਿਤਸਰ, 19 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਸ: ਮਾਹਣਾ ਸਿੰਘ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਸਵ: …