Sunday, April 27, 2025

ਅੰਗਰੇਜ਼ੀ ਬੋਲਣ ਦੇ ਮੁਕਾਬਲੇ ‘ਚ ਰੱਤੋਕੇ ਸਕੂਲ ਦੀ ਵਿਦਿਆਰਥਣ ਸ਼ਬਨਮ ਦਾ ਜਿਲ੍ਹੇ ਵਿਚੋਂ ਪਹਿਲਾ ਸਥਾਨ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਕੂਲ ਸਿੱਖਿਆ ਵਿਭਾਗ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਲਗਾਤਾਰ ਯਤਨ ਕਰ ਰਿਹਾ ਹੈ।ਇਸ ਲਈ ਸਕੂਲਾਂ ਵਿੱਚ ਇੰਗਲਿਸ਼ ਬੂਸਟਰ ਕਲੱਬ ਬਣਾਏ ਗਏ ਹਨ।ਆਏ ਦਿਨ ਸਕੂਲਾਂ ਦੇ ਇੰਗਲਿਸ਼ ਬੋਲਣ ਤੇ ਲਿਖਣ ਦੇ ਮੁਕਬਲੇ ਕਰਵਾਏ ਜਾਂਦੇ ਹਨ।ਉਸੇ ਕੜ੍ਹੀ ਵਿਚ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਰੱਤੋਕੇ ਦੀ ਹੋਣਹਾਰ ਵਿਦਿਆਰਥਣ ਸ਼ਬਨਮ ਪੁੱਤਰੀ ਬੀਰਬਲ ਖਾਂ ਨੇ ਜਿਲ੍ਹਾ ਸੰਗਰੂਰ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ।ਇੰਚਾਰਜ ਅਧਿਆਪਕ ਸੁਖਪਾਲ ਸਿੰਘ ਨੂੰ ਵਧਾਈ ਦਿੰਦਿਆ ਸਰਪੰਚ ਕੁਲਦੀਪ ਕੌਰ ਨੇ ਉਹਨਾਂ ਦੀ ਮਿਹਨਤ ਅਤੇ ਅਗਵਾਈ ਦੀ ਪ੍ਰਸੰਸਾ ਕੀਤੀ।ਬਲਜੀਤ ਸਿੰਘ ਬੱਲੀ ਨੇ ਸ਼ਬਨਮ, ਸਕੂਲ ਸਟਾਫ਼ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ।ਇਸ ਪ੍ਰਾਪਤੀ ਨਾਲ ਇੰਗਲਿਸ਼ ਬੂਸਟਰ ਕਲੱਬ ਵਿੱਚ ਜਿਲ੍ਹਾ ਪੱਧਰੀ ਸਥਾਨ ਪ੍ਰਾਪਤ ਕਰਨ ਵਾਲੇ ਰੱਤੋਕੇ ਦੇ ਵਿਦਿਆਰਥੀਆਂ ਦੀ ਗਿਣਤੀ ਲਗਭਗ 19 ਹੋ ਗਈ ਹੈ।ਬਲਾਕ ਲੈਵਲ ‘ਤੇ ਸਥਾਨ ਪ੍ਰਾਪਤ ਕਰਨ ਵਾਲੇ ਇਸ ਗਿਣਤੀ ਤੋਂ ਵੱਖਰੇ ਹਨ। ਇੰਚਾਰਜ਼ ਸੁਰਿੰਦਰ ਸਿੰਘ ਰੱਤੋਕੇ ਨੇ ਬੱਚਿਆਂ, ਸਮੂਹ ਸਟਾਫ ਅਤੇ ਅੰਗਰੇਜ਼ੀ ਅਧਿਆਪਕ ਸੁਖਪਾਲ ਸਿੰਘ ਦੀ ਇੱਕ ਵਿਲੱਖਣ ਪ੍ਰਾਪਤੀ ਦੱਸਿਆ।ਉਨਾਂ ਕਿਹਾ ਕਿ ਅਤੇ ਕਿਹਾ ਕਿ ਜਿਥੇ ਹੁਣ ਵਿਦਿਆਰਥੀਆਂ ਵਿੱਚ ਬਾਹਰ ਜਾਣ ਦਾ ਰੁਝਾਨ ਵਧ ਰਿਹਾ ਹੈ, ਉਥੇ ਸਾਡੇ ਵਿਦਿਆਰਥੀ ਅੰਗਰੇਜ਼ੀ ਵਿੱਚ ਹਰ ਪ੍ਰਕਾਰ ਦੀ ਮੁਹਾਰਤ ਹਾਸਲ ਕਰ ਰਹੇ ਹਨ।ਇਸ ਮੌਕੇ ਅਧਿਆਪਕ ਪਰਦੀਪ ਸਿੰਘ ਅਤੇ ਸਤਪਾਲ ਕੌਰ ਵੀ ਮੌਜ਼ੂਦ ਸਨ।

Check Also

ਐਡਵੋਕੇਟ ਧਾਮੀ ਨੇ ਪਹਿਲਗਾਮ ’ਚ ਹੋਏ ਹਮਲੇ ਦੇ ਪੀੜ੍ਹਤਾਂ ਨਾਲ ਸੰਵੇਦਨਾ ਪ੍ਰਗਟਾਈ

ਅੰਮ੍ਰਿਤਸਰ, 26 ਅਪ੍ਰੈਲ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ …