Saturday, July 27, 2024

ਜਨਤਕ ਜਮਹੂੂਰੀ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਦੇ ਨਿਵਾਸ ਅੱਗੇ ਰੈਲੀ ਕਰਨ ਉਪਰੰਤ ਮੁਜ਼ਾਹਰਾ

ਸੰਗਰੂਰ, 26 ਸਤੰਬਰ (ਜਗਸੀਰ ਲੌਂਗੋਵਾਲ) – ਵੱਖ ਵੱਖ ਜਨਤਕ ਜਮਹੂਰੀ ਜਥੇਬੰਦੀਆਂ ਵਲੋਂ ਸੰਗਰੂਰ ਸਥਿਤ ਮੁੱਖ ਮੰਤਰੀ ਨਿਵਾਸ ਅੱਗੇ ਧਰਨੇ ਪ੍ਰਦਰਸ਼ਨ ਕਰਨ ਉਪਰ ਪਾਬੰਦੀ ਲਗਾਉਣ, ਧਰਨਾਕਾਰੀਆਂ ਨੂੰ ਜ਼ਬਰੀ ਚੁੱਕ ਕੇ ਦੂਰ ਦੁਰਾਡੇ ਛੱਡਣ ਅਤੇ ਉਹਨਾਂ ਦੇ ਟੈਂਟ ਅਤੇ ਸਮਾਨ ਨੂੰ ਜ਼ਬਤ ਕਰਨ ਦੀਆਂ ਗੈਰ ਸੰਵਿਧਾਨਕ ਤੇ ਜਮਹੂਰੀਅਤ ਵਿਰੋਧੀ ਕਾਰਵਾਈਆਂ ਦੇ ਖਿਲਾਫ ਅੱਜ ਮੁੱਖ ਮੰਤਰੀ ਨਿਵਾਸ ਅੱਗੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਮੁਜ਼ਾਹਰਾ ਕੀਤਾ ਗਿਆ। ਇਹ ਰੈਲੀ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਕੀਤੀ ਗਈ।ਜਥੇਬੰਦੀਆਂ ਦੇ ਸੈਂਕੜੇ ਆਗੂ ਅਤੇ ਕਾਰਕੁੰਨ ਪਟਿਆਲਾ ਰੋਡ ਉਪਰ ਬਾਈਪਾਸ ਵਾਲੇ ਫਲਾਈਓਵਰ ਹੇਠਾਂ ਇਕੱਠੇ ਹੋਏ।ਰੈਲੀ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਸ਼ਹੀਦ ਭਗਤ ਸਿੰਘ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਵਾਅਦੇ ਕਰਕੇ ਅਤੇ ਆਪਣੇ ਆਪ ਨੂੰ ਸ਼ਹੀਦ ਭਗਤ ਸਿੰਘ ਦੇ ਵਾਰਸ ਦੱਸ ਕੇ ਸਤਾ ‘ਤੇ ਕਾਬੱ ਹੋਈ ਭਗਵੰਤ ਮਾਨ ਸਰਕਾਰ ਸ਼ਹੀਦ ਭਗਤ ਸਿੰਘ ਦੇ ਆਜ਼ਾਦੀ ਦੇ ਸੁਪਨਿਆਂ ਨੂੰ ਪੈਰਾਂ ਹੇਠ ਰੋਲ ਰਹੀ ਹੈ।ਆਪ ਸਰਕਾਰ ਸੰਘਰਸ਼ਸ਼ੀਲ ਲੋਕਾਂ ਉਪਰ ਜ਼ਬਰ ਤੇ ਸੰਘਰਸ਼ ਕਰਨ ਉਪਰ ਪਾਬੰਦੀਆਂ ਲਗਾਉਣ ਦੇ ਰਾਹ ਪੈ ਗਈ ਹੈ।ਸਰਕਾਰ ਨੇ ਮੁੱਖ ਮੰਤਰੀ ਦੇ ਨਿਵਾਸ ਵਾਲੀ ਕਲੋਨੀ ਅੱਗੇ ਕੰਡਿਆਲੀ ਤਾਰ ਲਗਾ ਕੇ ਮੋਦੀ ਸਰਕਾਰ ਵਲੋਂ ਕਿਸਾਨ ਸੰਘਰਸ਼ ਦੌਰਾਨ ਸੜਕਾਂ ਉਪਰ ਗੱਡੇ ਕਿੱਲਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ ਹੈ।ਪ੍ਰਸਾਸ਼ਨ ਵਲੋਂ 4 ਅਕਤੂਬਰ ਨੂੰ 4 ਵਜੇ ਮੀਟਿੰਗ ਫਿਕਸ ਕਰਨ ਉਪਰੰਤ ਹੀ ਮੁਜ਼ਾਹਰਾਕਾਰੀ ਸਾਂਤ ਹੋਏ।
ਰੈਲੀ ਨੂੰ ਜਮਹੂਰੀ ਅਧਿਕਾਰ ਸਭਾ ਪੰਜਾਬ ਦੀ ਜਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਸੂਬਾ ਆਗੂ ਨਾਮਦੇਵ ਭੁਟਾਲ, ਤਰਕਸ਼ੀਲ ਸੁਸਾਇਟੀ ਦੇ ਪ੍ਰਧਾਨ ਪਰਮਵੇਦ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਧਰਮ ਪਾਲ, ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹੈਪੀ ਸ਼ੇਰੋਂ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਕੁਲਦੀਪ ਸਿੰਘ, ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਆਗੂ ਬਲਵੀਰ ਚੰਦ ਲੌਂਗੋਵਾਲ, ਪੀ.ਆਰ.ਐਸ.ਯੂ ਆਗੂ ਮਨਜੀਤ ਸਿੰਘ ਨਮੋਲ, ਪੀ.ਐਸ.ਯੂ ਲਲਕਾਰ ਆਗੂ ਜਸਵਿੰਦਰ ਸਿੰਘ, ਡੀ.ਟੀ.ਐਫ ਆਗੂ ਸੁਖਵਿੰਦਰ ਗਿਰ, ਅਦਾਰਾ ਤਰਕਸ਼ ਵਲੋਂ ਸੁਖਜਿੰਦਰ ਸਿੰਘ, ਡੈਮੋਕ੍ਰੈਟਿਕ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਆਗੂ ਗੁਰਵਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਕਰਮ ਸਿੰਘ ਬਲਿਆਲ, ਪੀ.ਐਸ.ਐਸ.ਐਫ ਆਗੂ ਸੀਤਾ ਰਾਮ ਸ਼ਰਮਾ, ਟੈਕਨੀਕਲ ਐਡ ਮਕੈਨੀਕਲ ਇੰਪਲਾਈਜ ਯੂਨੀਅਨ ਆਗੂ ਹਰਜੀਤ ਸਿੰਘ ਬਾਲੀਆਂ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆਗੂ ਬਿਕਰ ਸਿੰਘ ਹਥੋਆ, ਪੀ.ਐਸ.ਯੂ ਦੇ ਆਗੂ ਸੁਖਦੀਪ ਹਥਨ, ਬੇਰੁਜ਼ਗਾਰ ਟੈਟ ਪਾਸ ਬੀ.ਐਡ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ, ਸਿੱਖ ਸਦਭਾਵਨਾ ਦਲ ਦੇ ਆਗੂ ਬਚਿੱਤਰ ਸਿੰਘ, ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਆਗੂ ਪ੍ਰਗਟ ਸਿੰਘ ਕਾਲਾਝਾੜ, ਖੇਤੀਬਾੜੀ ਅਤੇ ਕਿਸਾਨ ਵਿਕਾਸ ਫਰੰਟ ਆਗੂ ਮਹਿੰਦਰ ਸਿੰਘ ਭੱਠਲ, ਸਰਵ ਭਾਰਤ ਨੌਜਵਾਨ ਸਭਾ ਦੇ ਆਗੂ ਨਵਜੀਤ ਸਿੰਘ, ਪੰਜਾਬ ਖੇਤ ਮਜ਼ਦੂਰ ਯੂਨੀਅਨ ਆਗੂ ਨਿਰਮਲ ਸਿੰਘ ਬਟਰਿਆਣਾ, ਪੀ.ਐਸ.ਯੂ ਸ਼ਹੀਦ ਰੰਧਾਵਾ ਦੇ ਆਗੂ ਰਮਨਦੀਪ ਕਾਲਾਝਾੜ, ਗਦਰੀ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਦੇ ਆਗੂ ਦਾਤਾ ਸਿੰਘ ਨਮੋਲ ਨੇ ਸੰਬੋਧਨ ਕੀਤਾ।
ਇਸ ਮੌਕੇ ਕੁਲਵਿੰਦਰ ਸਿੰਘ ਬੰਟੀ, ਬਬਲੂ, ਸਤਨਾਮ ਸਿੰਘ ਉਭਾਵਾਲ, ਕੁਲਵੰਤ ਸਿੰਘ ਖਨੌਰੀ, ਚਰਨਜੀਤ ਪਟਵਾਰੀ ਤੇ ਹਰਭਗਵਾਨ ਗੁਰਨੇ ਵਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ।

 

 

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …