ਅੰਮ੍ਰਿਤਸਰ, 27 ਸਤੰਬਰ (ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਡਾਇਰੈਕਟਰ-ਕਮ-ਪ੍ਰਿੰਸੀਪਲ ਪ੍ਰੋ. (ਡਾ.) ਜਸਪਾਲ ਸਿੰਘ ਦੀ ਅਗਵਾਈ ਹੇਠ ਭਾਰਤੀ ਕੰਪਨੀ ਸਕੱਤਰ ਸੰਸਥਾਨ ਵਲੋਂ ਕੰਪਨੀ ਸਕੱਤਰ ਦੀ ਪ੍ਰੀਖਿਆ ਬਾਰੇ ਜਾਗਰੂਕ ਕਰਨ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕੰਪਨੀ ਸਕੱਤਰ ਸ੍ਰੀਮਤੀ ਰੂਬੀਨਾ ਮਹਾਜਨ ਅਤੇ ਆਫ਼ੀਸਰ ਇੰਚਾਰਜ਼ ਸ੍ਰੀਮਤੀ ਰਾਣੀ ਰਾੲਜ਼ਾਦਾ ਮੁੱਖ ਮਹਿਮਾਨ ਸਨ।
ਸ੍ਰੀਮਤੀ ਮਹਾਜਨ ਨੇ ਇਸ ਪ੍ਰੀਖਿਆ ਸਬੰਧੀ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ ਅਤੇ ਇਸ ’ਚ ਵਧ ਚੜ ਕੇ ਭਾਗ ਲੈਣ ਨੂੰ ਕਿਹਾ।ਉਨ੍ਹਾਂ ਦੱਸਿਆ ਕਿ ਸੰਸਥਾ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਦੇ ਨਾਲ ਨਾਲ ਹੋਣਹਾਰ ਅਤੇ ਲੋੜਵੰਦਾਂ ਨੂੰ ਪ੍ਰੀਖਿਆ ਦੀ ਫੀਸ ’ਚ ਛੋਟ ਦਿੰਦੀ ਹੈ।ਸ੍ਰੀਮਤੀ ਰਾਣੀ ਰਾਏਜ਼ਾਦਾ ਨੇ ਵਿਦਿਆਰਥੀਆਂ ਨੂੰ ਕੋਰਸ ਦੀ ਜਾਣਕਾਰੀ ਦਿੰਦਿਆ ਇਸ ਦੇ ਅਨੇਕਾਂ ਲਾਭ ਦੱਸੇ।ਉਨ੍ਹਾਂ ਕਿਹਾ ਕਿ ਦੇਸ਼-ਵਿਦੇਸ਼ ’ਚ ਕੰਪਨੀ ਸਕੱਤਰਾਂ ਦੀ ਮੰਗ ਬਹੁਤ ਜਿਆਦਾ ਹੈ।(ਡਾ) ਜਸਪਾਲ ਸਿੰਘ ਨੇ ਮੁੱਖ ਮਹਿਮਾਨ ਦਾ ਧੰਨਵਾਦ ਕੀਤਾ।
ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਸ਼ਿਵਨ ਸਰਪਾਲ, ਡਾ. ਨਿਧੀ ਸੈਣੀ, ਪ੍ਰੋ: ਗੁਰਜਿੰਦਰ ਕੋਰ, ਪ੍ਰੋ: ਉਤਕਰਸ਼ ਸੇਠ, ਪ੍ਰੋ: ਅਨੀਤਾ ਸ਼ਰਮਾ, ਪ੍ਰੋ: ਹਰਜੋਤ ਕੌਰ ਅਤੇ ਪ੍ਰੋ: ਜਸਦੀਪ ਸਿੰਘ ਮੌਜ਼ੂਦ ਸਨ।
Check Also
ਸ਼ਾਕਸ਼ੀ ਸਾਹਨੀ ਨੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵਜੋਂ ਸੰਭਾਲਿਆ ਅਹੁੱਦਾ
ਸ੍ਰੀ ਦਰਬਾਰ ਸਾਹਿਬ ਅਤੇ ਦੁਰਗਿਆਨਾ ਮੰਦਰ ਵਿਖੇ ਮੱਥਾ ਟੇਕਿਆ ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ) – …