ਅੰਮ੍ਰਿਤਸਰ, 30 ਸਤੰਬਰ (ਸੁਖਬੀਰ ਸਿੰਘ) – ਸਾਂਝ ਕੇਂਦਰਾਂ ਵਲੋਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਨਸ਼ਿਆਂ, ਟੈਫ੍ਰਿਕ ਵਿਵਸਥਾ, ਵਾਤਾਵਰਣ ਬਚਾਉਣ, ਔਰਤਾਂ ਦੀ ਸੁਰੱਖਿਆ ਅਤੇ ਸਾਂਝ ਕੇਂਦਰ ਦੀਆਂ ਸੇਵਾਵਾਂ ਸਬੰਧੀ ਜਾਣਕਾਰੀ ਦੇਣ ਦੇ ਨਾਲ ਨਾਲ ਸਾਂਝ ਕੇਂਦਰ ਪੱਛਮੀ ਅਤੇ ਲਾਈਫ ਕੇਅਰ ਐਜੂੁਕੇਸ਼ਨ ਵੈਲਫੇਅਰ ਸੁਸਾਇਟੀ ਵਲੋਂ ਬਾਲ ਪ੍ਰੇਰਨਾ ਸਿੱਖਿਆ ਕੇਂਦਰ ਛੇਹਰਟਾ ਵਿਖੇ ਜਰੂਰਤਮੰਦ ਤੇ ਮਜ਼ਦੂਰ ਵਰਗ ਨਾਲ ਸਬੰਧਤ ਫ੍ਰੀ ਸਿੱਖਿਆ ਹਾਸਲ ਕਰਨ ਵਾਲੇ ਬੱਚਿਆਂ ਨੂੰ ਸਟੇਸ਼ਨਰੀ ਤੇ ਬੂਟ ਵੰਡੇ ਗਏ।
ਸਮੂਹ ਸਾਂਝ ਕੇਂਦਰਾਂ ਦੇ ਇੰਚਾਰਜ਼ ਇੰਸਪੈਕਟਰ ਪਰਮਜੀਤ ਸਿੰਘ, ਸਾਂਝ ਕੇਂਦਰ ਪੱਛਮੀ ਦੇ ਇੰਚਾਰਜ਼ ਸਬ ਇੰਸਪੈਕਟਰ ਸਤਵੰਤ ਸਿੰਘ, ਚੇਅਰਮੈਨ ਦੀਪਕ ਸੂਰੀ ਅਤੇ ਪ੍ਰਧਾਨ ਕਸ਼ਮੀਰ ਸਹੋਤਾ ਨੇ ਪ੍ਰਿੰਸੀਪਲ ਮਨਮੀਤ ਕੌਰ, ਮਾਸਟਰ ਜਸਵੰਤ ਰਾਏ ਤੇ ਸੁਖਪਾਲ ਸੰਧੂ ਦੀ ਦੇਖ-ਰੇਖ ਹੇਠ ਬੱਚਿਆਂ ਨੂੰ ਇਹ ਸਮਾਨ ਵੰਡਿਆ। ਮਾਸਟਰ ਜਸਵੰਤ ਰਾਏ ਨੇ ਦੱਸਿਆ ਕਿ ਸਵਰਗੀ ਬਿਮਲਾ ਡਾਂਗ ਨੇ ਸਕੂਲਾਂ ਵਿਚ ਗਰੀਬ ਤੇ ਮਜ਼ਦੂਰ ਵਰਗ ਦੇ ਬੱਚਿਆਂ ਨੂੰ ਫ੍ਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਸੰਨ 1996 ਵਿਚ ਬਾਲ ਪ੍ਰੇਰਨਾ ਸਿੱਖਿਆ ਕੇਂਦਰ ਦੀ ਸ਼ੁਰੂਆਤ ਕੀਤੀ ਸੀ, ਜਿੱਥੇ ਅੱਜ ਵੀ ਇਹ ਗਰੀਬ, ਜਰੂਰਤਮੰਦ ਤੇ ਮਜਦੂਰ ਵਰਗ ਦੇ ਬੱਚੇ ਫ੍ਰੀ ਸਿੱਖਿਆ ਹਾਸਲ ਕਰ ਰਹੇ ਹਨ।ਚੇਅਰਮੈਨ ਦੀਪਕ ਸੂਰੀ ਤੇ ਪ੍ਰਧਾਨ ਕਸ਼ਮੀਰ ਸਹੋਤਾ ਨੇ ਕਿਹਾ ਕਿ ਉਹ ਹਰ ਮਹੀਨੇ ਇੰਨਾਂ ਬੱਚਿਆਂ ਨੂੰ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਲੇਖ, ਡਰਾਇੰਗ ਆਦਿ ਮੁਕਾਬਲੇ ਕਰਵਾ ਕੇ ਅੱਵਲ ਆਉਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨਗੇ।
ਇਸ ਮੋਕੇ ਪਰਮਜੀਤ ਕੌਰ, ਨਵਦੀਪ ਕੌਰ, ਪੂਨਮ, ਸੁਖਪਾਲ ਸੰਧੂ, ਅਮਨਦੀਪ ਸਿੰਘ, ਸੰਦੀਪ ਸੈਣੀ ਆਦਿ ਹਾਜ਼ਰ ਸਨ।
Check Also
ਆਤਮ ਪਬਲਿਕ ਸਕੂਲ ਦੇ ਸਲਾਨਾ ਸਮਾਗਮ ‘ਚ ਪੁੱਜੀ ਫਿਲਮੀ ਅਦਾਕਾਰਾ ਗੁਰਪ੍ਰੀਤ ਭੰਗੂ
ਅਮ੍ਰਿਤਸਰ, 2 ਦਸੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਨਾਮਵਰ ਸ਼ਾਇਰ ਮਰਹੂਮ ਦੇਵ ਦਰਦ ਸਾਹਬ …