Thursday, May 29, 2025
Breaking News

ਭਾਰਤ ਚੋਣ ਕਮਿਸ਼ਨ ਵਲੋਂ 100 ਸਾਲ ਤੋਂ ਵਡੇਰੀ ਉਮਰ ਦੇ ਵੋਟਰਾਂ ਦਾ ਵਿਸ਼ੇਸ਼ ਸਨਮਾਨ

ਬੀ.ਐਲ.ਓ ਨੇ ਵੋਟਰਾਂ ਦੇ ਘਰ-ਘਰ ਜਾ ਕੇ ਦਿੱਤੇ ਸਨਮਾਨ ਪੱਤਰ

ਅੰਮ੍ਰਿਤਸਰ, 3 ਅਕਤੂਬਰ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਦੀ ਹਦਾਇਤਾਂ ਅਨੁਸਾਰ 1 ਅਕਤੂਬਰ ਨੂੰ ਅੰਤਰਰਾਸ਼ਟਰੀ ਬਜ਼ੁਰਗ ਦਿਵਸ ਮਨਾਉਂਦਿਆਂ ਜਿਲ੍ਹਾ ਚੋਣ ਦਫ਼ਤਰ ਵਲੋਂ ਅੱਜ ਜਿਲ੍ਹੇ ਦੇ 100 ਸਾਲ ਤੋਂ ਵੱਧ ਉਮਰ ਦੇ 707 ਵੋਟਰਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਬੀ.ਐਲ.ਓ ਵਲੋਂ ਘਰ-ਘਰ ਜਾ ਕੇ 100 ਸਾਲ ਤੋਂ ਵਡੇਰੀ ਉਮਰ ਵਾਲੇ ਵੋਟਰਾਂ ਨੂੰ ਭਾਰਤ ਸਰਕਾਰ ਵਲੋਂ ਭੇਜੇ ਗਏ ਸਨਮਾਨ ਪੱਤਰ ਵੰਡੇ ਗਏ।
ਇਸ ਸਬੰਧੀ ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਵੋਟਰ ਸੂਚੀਆਂ ਦੇ ਆਧਾਰ ਤੇ ਜਿਲ੍ਹੇ ’ਚ 707 ਵੋਟਰ 100 ਤੋਂ ਵੱਧ ਉਮਰ ਦੇ ਹਨ। ਡਿਪਟੀ ਕਮਿਸ਼ਨਰ ਨੇ ਦਸਿਆ ਕਿ ਵਿਧਾਨ ਸਭਾ ਹਲਕੇ ਵਾਈਜ਼ 11-ਅਜਨਾਲਾ 49 ਵੋਟਰ 100 ਤੋਂ ਵੱਧ ਉਮਰ ਦੇ ਹਨ ਇਸੇ ਤਰ੍ਹਾਂ ਹੀ 12-ਰਾਜਾਸਾਂਸੀ ਵਿੱਚ 111 ਵੋਟਰ, 13-ਮਜੀਠਾ ਵਿਚ 75 ਵੋਟਰ, 14-ਜੰਡਿਆਲਾ ਵਿੱਚ 38 ਵੋਟਰ, 15-ਅੰਮਿ੍ਰਤਸਰ ਉੱਤਰੀ ਵਿੱਚ 55 ਵੋਟਰ, 16-ਅੰਮ੍ਰਿਤਸਰਪੱਛਮੀ ਵਿੱਚ 71 ਵੋਟਰ, 17-ਅੰਮ੍ਰਿਤਸਰ ਕੇਂਦਰੀ ਵਿੱਚ 37 ਵੋਟਰ, 18-ਅੰਮ੍ਰਿਤਸਰ ਪੂਰਬੀ ਵਿੱਚ 33 ਵੋਟਰ, 19-ਅੰਮ੍ਰਿਤਸਰ ਦੱਖਣੀ ਵਿੱਚ 41 ਵੋਟਰ, 20-ਅਟਾਰੀ ਵਿੱਚ 78 ਵੋਟਰ ਅਤੇ 21-ਬਾਬਾ ਬਕਾਲਾ ਵਿੱਚ 119 ਵੋਟਰ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸਨਮਾਨ ਪੱਤਰ ਮੁੱਖ ਚੋਣ ਕਮਿਸ਼ਨ ਵਲੋਂ ਭੇਜੇ ਗਏ ਹਨ।ਜਿਸ ਵਿੱਚ ਭਾਰਤ ਚੋਣ ਕਮਿਸ਼ਨ ਨੇ ਬਜੁਰਗ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਸੀਂ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਗਵਾਹ ਹੋ ਅਤੇ ਬਦਲਦੇ ਵਕਤ, ਸਮਾਜ ਦੇ ਰਾਜਨੀਤਿਕ ਸਮੀਕਰਨਾਂ ਅਤੇ ਤਕਨੀਕੀ ਵਿਕਾਸ ਦੇ ਵੀ ਗਵਾਹ ਹੋ। ਉਨਾਂ ਕਿਹਾ ਕਿ ਤੁਸੀਂ ਚੋਣਾਂ ਸਮੇਂ ਆਪਣੀ ਵੋਟ ਦਾ ਇਸਤੇਮਾਲ ਕਰਕੇ ਸਰਕਾਰ ਚੁਨਣ ਵਿੱਚ ਵੋਟ ਦੇ ਮੁੱਲ ਦਾ ਸੱਚਾ ਭਾਵ ਸਿੱਧ ਕੀਤਾ ਹੈ।ਭਾਰਤ ਚੋਣ ਕਮਿਸ਼ਨ ਵਲੋਂ ਇਹ ਸਨਮਾਨ ਹਾਸਿਲ ਕਰਨ ਤੋਂ ਬਾਅਦ ਬਜ਼ੁਰਗ ਵੋਟਰਾਂ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਇਹ ਸਨਮਾਨ ਉਨਾਂ ਨੂੰ ਭਵਿੱਖ ਵਿੱਚ ਵੀ ਚੋਣ ਪ੍ਰ੍ਰਕ੍ਰਿਆ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰੇਗਾ।

Check Also

ਗਰੁੱਪ ਕਮਾਂਡਰ ਬ੍ਰਗੇਡੀਅਰ ਕੇ.ਐਸ ਬਾਵਾ ਵਲੋਂ ਕੈਂਪ ਦਾ ਦੌਰਾ

ਅੰਮ੍ਰਿਤਸਰ, 29 ਮਈ (ਪੰਜਾਬ ਪੋਸਟ ਬਿਊਰੋ) – ਬਾਬਾ ਕੁੰਮਾ ਸਿੰਘ ਇੰਜੀਨੀਅਰਿੰਗ ਕਾਲਜ ਸਤਲਾਣੀ ਸਾਹਿਬ ਵਿਖੇ …