ਜੇਤੂ ਅਤੇ ਉਪ-ਜੇਤੂ ਟੀਮ ਨੇ ਜਿੱਤਿਆ 200000/- ਤੇ 100000/- ਰੁਪਏ ਦਾ ਇਨਾਮ
ਅੰਮ੍ਰਿਤਸਰ, 4 ਅਕਤੂਬਰ (ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੇ ਐਮਰਜੈਂਸੀ ਮੈਡੀਕਲ ਵਿਭਾਗ ਵੱਲੋਂ 29, 30 ਸਤੰਬਰ, 1 ਅਕਤੂਬਰ 2022 ਨੂੰ 3 ਰੋਜ਼ਾ ਪੋਸਟ ਗ੍ਰੈਜੂਏਟ ਮੀਟ 2022 ਦਾ ਆਯੋਜਨ ਕੀਤਾ ਗਿਆ।ਕਾਨਫਰੰਸ ਵਿੱਚ ਮਕੈਨੀਕਲ ਵੈਂਟੀਲੇਸ਼ਨ, ਹੀਮੋਡਾਇਨੇਕਿਮਸ ਅਤੇ 2ਡੀ ਈਕੋ ਐਂਡ ਅਲਟ੍ਰਾਸਾਊਂਡ 3 ਹਾਈ-ਐਂਡ ਹੈਂਡਜ-ਆਨ ਟ੍ਰੇਨਿੰਗ ਵਰਕਸ਼ਾਪ ਕਰਵਾਈਆਂ ਗਈਆਂ, ਜਿੰਨ੍ਹਾਂ ਦਾ ਭਾਰਤ ਦੀਆਂ ਨਾਮਵਰ ਸੰਸਥਾਵਾਂ ਤੋਂ ਕਾਨਫਰੰਸ ਵਿੱਚ ਹਿੱਸਾ ਲੈਣ ਲਈ ਪੁੱਜੇ ਡਾ. ਜੇ.ਵੀ ਦਿਵਾਤੀਆ, ਐਮਰਜੈਂਸੀ ਮੈਡੀਸਨ ਦੇ ਮਾਹਿਰ, ਡਾ. ਅਮੋਲ ਕੋਟੇਕਰ, ਐਨਸਥੀਸੀਆ ਦੇ ਮਾਹਿਰ ਅਤੇ ਡਾ. ਸਚਿਨ ਗੁਪਤਾ, ਕ੍ਰਿਟੀਕਲ ਕੇਅਰ ਦੇ ਮਾਹਿਰ ਡਾਕਟਰਾਂ ਦੁਆਰਾ ਸੰਚਾਲਨ ਕੀਤਾ ਗਿਆ।
ਭਾਰਤ ਭਰ ਤੋਂ ਪੁੱਜੇ ਡੈਲੀਗੇਟਸ (ਪੀ.ਜੀ ਸੀਨੀਅਰ ਰੈਜੀਡੈਂਟਸ ਮੈਡੀਕਲ ਅਫਸਰ ਅਤੇ ਫੈਕਲਟੀ) ਨੇ ਕਾਨਫਰੰਸ ਵਿੱਚ ਹਿੱਸਾ ਲਿਆ।ਕਾਨਫਰੰਸ ਵਿੱਚ ਹਿੱਸਾ ਲੈਣ ਵਾਲੇ ਪਾਰਟੀਸੀਪੇਂਟਸ ਨੇ ਭਰਵਾਂ ਹੁੰਗਾਰਾ ਦਿਖਾਇਆ।ਕਾਨਫਰੰਸ ਦੌਰਾਨ 114 ਪੋਸਟ ਗਰੈਜੂਏਟ ਵਿਦਿਆਰਥੀਆਂ ਨੇ ਆਪਣੇ-ਆਪਣੇ ਪੇਪਰ ਅਤੇ ਪੋਸਟਰ ਪੇਸ਼ ਕੀਤੇ।ਪੇਪਰ ਵਿੱਚ ਜੇਤੂ ਵਿਦਿਆਰਥੀਆਂ ਨੂੰ 5000/- ਰੁਪਏ ਅਤੇ ਪੋਸਟਰ ਵਿੱਚ ਜੇਤੂ ਵਿਦਿਆਰਥੀਆਂ ਨੂੰ 3000/- ਰੁਪਏ ਦੇ ਇਨਾਮ ਦਿੱਤੇ ਗਏ।
ਪੋਸਟ ਗਰੈਜੂਏਟਾਂ ਵਿਦਿਆਰਥੀਆਂ ਲਈ ਐਮਰਜੈਂਸੀ ਮੈਡੀਕਲ ਕੇਅਰ ਕੁਇਜ਼ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਭਾਰਤ ਦੀਆਂ ਵੱਖ-ਵੱਖ ਮੈਡੀਕਲ ਸੰਸਥਾਵਾਂ ਤੋਂ 4-4 ਮੈਂਬਰਾਂ ਦੀਆਂ 16 ਟੀਮਾਂ ਨੇ ਹਿੱਸਾ ਲਿਆ ਡਾ. ਪੀ.ਐਲ ਗੌਤਮ, ਕ੍ਰਿਟੀਕਲ ਕੇਅਰ ਮਾਹਿਰ, ਡੀ.ਐਮ.ਸੀ, ਲੁਧਿਆਣਾ ਇਸ ਸਮਾਗਮ ਲਈ ਕੁਇਜ਼ ਮਾਸਟਰ ਬਣੇ ਕੁਇਜ਼ ਮੁਕਾਬਲੇ ਵਿੱਚ ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਸ੍ਰੀ ਅੰਮ੍ਰਿਤਸਰ, ਏਮਜ਼-ਰੀਸ਼ੀਕੇਸ਼, ਏਮਜ਼-ਜੋਧਪੁਰ, ਪੀ.ਜੀ.ਆਈ-ਚੰਡੀਗੜ੍ਹ, ਜੀ.ਐਮ.ਸੀ-ਪਟਿਆਲਾ, ਐਮ.ਐਮ.ਯੂ-ਸੋਲਨ ਤੋਂ 6 ਟੀਮਾਂ ਫਾਈਨਲ ਰਾਊਂਡ ਵਿੱਚ ਪਹੁੰਚੀਆਂ ਮੇਜ਼ਬਾਨ ਸੰਸਥਾ ਦੀ ਟੀਮ, ਸ੍ਰੀ ਗੁਰੂ ਰਾਮ ਦਾਸ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਨੇ ਪਹਿਲਾ ਸਥਾਨ ਅਤੇ ਏਮਜ਼-ਰਿਸ਼ੀਕੇਸ਼ ਦੀ ਟੀਮ ਨੇ ਦੂਸਰਾ ਸਥਾਨ ਹਾਸਲ ਕੀਤਾ ਜੇਤੂ ਟੀਮ ਨੇ 200000/- ਅਤੇ ਉਪ-ਜੇਤੂ ਟੀਮ ਨੇ 100000/- ਰੁਪਏ ਇਨਾਮ ਜਿੱਤੇ।
ਡਾ. ਏ.ਪੀ ਸਿੰਘ, ਆਰਗਨਾਇੰਜੀਗ ਚੇਅਰਮੈਨ ਵੱਲੋਂ ਮੈਡੀਕਲ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਹੋਰ ਜਿਆਦਾ ਉਤਸ਼ਾਹਤ ਕਰਨ ਲਈ ਇਸ ਕਾਨਫਰੰਸ ਆਯੋਜਨ ਕੀਤਾ ਸਮਾਗਮ ਦੌਰਾਨ ਵਾਈਸ ਚਾਂਸਲਰ ਡਾ. ਦਲਜੀਤ ਸਿੰਘ, ਡਾਇਰੈਕਟਰ ਪ੍ਰਿੰਸੀਪਲ ਡਾ. ਮਨਜੀਤ ਸਿੰਘ ਉਪਲ ਨੇ ਆਏ ਹੋਏ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਜੇਤੂ ਵਿਦਿਆਰਥੀਆਂ ਨੂੰ ਇਲਾਮ ਵੰਡੇ।ਸਮਾਗਮ ਨੂੰ ਸਫਲ ਬਣਾਉਣ ਲਈ ਪ੍ਰਬੰਧਕੀ ਟੀਮ ਵੱਲੋਂ ਕਈ ਮਹੀਨਿਆਂ ਤੋਂ ਕਾਫੀ ਮਿਹਨਤ ਕੀਤੀ ਗਈ