ਸਮਰਾਲਾ, 8 ਅਕਤੂਬਰ (ਇੰਦਰਜੀਤ ਸਿੰਘ ਕੰਗ) – ਐਸ.ਡੀ.ਐਮ ਸਮਰਾਲਾ ਦੇ ਦਫਤਰ ਸਾਹਮਣੇ ਭਾਰਤੀ ਕਿਸਾਨ ਯੂਨੀਅਨ (ਦੋਆਬਾ) ਇਕਾਈ ਸਮਰਾਲਾ ਦੇ ਕਿਸਾਨਾਂ ਵਲੋਂ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਅਤੇ ਬਿੱਕਰ ਸਿੰਘ ਮਾਨ ਕੋਟਲਾ ਸਮਸ਼ਪੁਰ ਬਲਾਕ ਪ੍ਰਧਾਨ ਮਾਛੀਵਾੜਾ ਦੀ ਅਗਵਾਈ ਹੇਠ ਅੱਜ ਵੱਡੀ ਗਿਣਤੀ ‘ਚ ਇਕੱਠੇ ਹੋ ਕੇ ਲਖੀਮਪੁਰ ਖੀਰੀ ਵਿਖੇ ਅੱਜ ਦੇ ਦਿਨ ਹੀ ਭਾਜਪਾ ਦੇ ਕੇਂਦਰੀ ਮੰਤਰੀ ਦੇ ਲੜਕੇ ਵਲੋਂ ਸ਼ਾਂਤਮਈ ਅੰਦੋਲਨ ਕਰ ਰਹੇ ਕਿਸਾਨਾਂ ਉਪਰ ਆਪਣੀ ਜੀਪ ਚਾੜ੍ਹ ਕੇ ਕਈ ਕਿਸਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ।
ਅੱਜ ਉਨ੍ਹਾਂ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਮੁੱਖ ਦੋਸ਼ੀ ਅਜੈ ਮਿਸ਼ਰਾ ਟੈਨੀ ਦਾ ਪੁੱਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।ਆਪਣੇ ਸੰਬੋਧਨ ਵਿੱਚ ਜ਼ਿਲ੍ਹਾ ਪ੍ਰਧਾਨ ਬਲਵੀਰ ਸਿੰਘ ਖੀਰਨੀਆਂ ਨੇ ਕਿਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਜੋ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਕਿਸਾਨਾਂ ਦੀ ਪਿੱਠ ਵਿੱਚ ਜੋ ਛੁਰਾ ਮਾਰਿਆ ਹੈ, ਉਸ ਲਈ ਉਨ੍ਹਾਂ ਨੂੰ ਕਦੇ ਮੁਆਫ ਨਹੀਂ ਕੀਤਾ ਜਾਵੇਗਾ।ਇਨ੍ਹਾਂ ਕਾਨੂੰਨਾਂ ਦੀ ਤਲਵਾਰ ਅਜੇ ਵੀ ਲਟਕ ਰਹੀ ਹੈ, ਪ੍ਰੰਤੂ ਕਿਸਾਨ ਹਮੇਸ਼ਾਂ ਤਿੱਖੇ ਸੰਘਰਸ਼ ਲਈ ਤਿਆਰ ਹਨ।ਕਿਸਾਨ ਆਗੂਆਂ ਨੇ ਲਖੀਮਪੁਰ ਖੀਰੀ ਦੇ ਸ਼ਹੀਦ ਹੋਏ ਕਿਸਾਨਾਂ ਦੇ ਸਬੰਧ ਵਿੱਚ ਬੋਲਦਿਆਂ ਉਨ੍ਹਾਂ ਦੇ ਪਰਿਵਾਰਾਂ ਲਈ ਇਨਸਾਫ ਦੀ ਗੱਲ ਕੀਤੀ।ਉਨ੍ਹਾਂ ਪੰਜਾਬ ਸਰਕਾਰ ਨੂੰ ਵੀ ਬੇਨਤੀ ਹੈ ਕਿ ਉਹ ਕਿਸਾਨਾਂ ਦੀਆਂ ਮੰਗਾਂ ਸਬੰਧੀ ਗੰਭੀਰਤਾ ਨਾਲ ਸੋਚੇ ਤਾਂ ਜੋ ਕਿਸਾਨਾਂ ਨੂੰ ਉਨ੍ਹਾਂ ਦੀ ਮਿਹਨਤ ਦਾ ਸਹੀ ਮੁੱਲ ਮਿਲ ਸਕੇ।
ਅੱਜ ਦੇ ਧਰਨੇ ਵਿੱਚ ਗੁਰਪ੍ਰੀਤ ਸਿੰਘ ਮੱਲ ਮਾਜ਼ਰਾ ਜ਼ਿਲ੍ਹਾ ਮੀਤ ਪ੍ਰਧਾਨ, ਜਰਨੈਲ ਸਿੰਘ ਕਟਾਣਾ ਸਾਹਿਬ ਜ਼ਿਲ੍ਹਾ ਜਨ: ਸਕੱਤਰ, ਬਲਜੀਤ ਸਿੰਘ ਪ੍ਰਧਾਨ ਬਲਾਕ ਸਮਰਾਲਾ, ਸਿਮਰਨਜੀਤ ਸਿੰਘ ਮੀਤ ਪ੍ਰਧਾਨ ਬਲਾਕ ਮਾਛੀਵਾੜਾ, ਜਸਵੀਰ ਸਿੰਘ ਪਵਾਤ ਮੀਤ ਪ੍ਰਧਾਨ ਸਮਰਾਲਾ, ਜੀਵਨ ਸਿੰਘ ਸਕੱਤਰ, ਜੋਗਿੰਦਰ ਸਿੰਘ ਮੱਲ ਮਾਜਰਾ, ਸੁਰਜੀਤ ਸਿੰਘ ਮੱਲ ਮਾਜਰਾ, ਹਰਮੀਤ ਸਿੰਘ ਮੱਲ ਮਾਜਰਾ, ਰਣਵੀਰ ਸਿੰਘ ਮੱਲ ਮਾਜਰਾ, ਦਰਸ਼ਨ ਸਿੰਘ ਮੁਸ਼ਕਾਬਾਦ, ਜਸਪਾਲ ਸਿੰਘ ਕਕਰਾਲਾ, ਮਿੰਟੂ ਸਰਪੰਚ ਮੈਨੇਲਾ, ਹਰਜੀਤ ਸਿੰਘ ਕਟਾਣਾ ਸਾਹਿਬ, ਗੁਰਦੇਵ ਸਿੰਘ ਕਟਾਣਾ ਸਾਹਿਬ, ਸੁਖਦੇਵ ਸਿੰਘ ਕਟਾਣਾ ਸਾਹਿਬ, ਸੁਖਰਾਜ ਸਿੰਘ ਕਟਾਣਾ ਸਾਹਿਬ, ਦਵਿੰਦਰ ਸਿੰਘ ਮੱਲ ਮਾਜਰਾ ਆਦਿ ਤੋਂ ਇਲਾਵਾ ਵੱਡੀ ਗਿਣਤੀ ‘ਚ ਕਿਸਾਨ ਅਤੇ ਮਜ਼ਦੂਰ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ ਵਾਤਾਵਰਣ ਸੰਭਾਲ ਅਤੇ ਸਥਿਰਤਾ ਸਬੰਧੀ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ
ਅੰਮ੍ਰਿਤਸਰ, 7 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੀ ਫਲੋਰਾ ਐਂਡ ਫੌਨਾ ਸੋਸਾਇਟੀ ਵੱਲੋਂ …