ਅੰਬੇਡਕਰ ਮਿਸ਼ਨ ਤੇ ਸ਼ਰਦ ਪੂਰਨਿਮਾ ਕਮੇਟੀ ਨੇ ਵੰਡੇ ਲੱਡੂ ਤੇ ਪੌਦੇ
ਸੰਗਰੂਰ, 8 ਅਕਤੂਬਰ (ਜਗਸੀਰ ਲੌਂਗੋਵਾਲ)- ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਥਾਨਕ ਵਾਲਮੀਕਿ ਸਮਾਜ ਵਲੋਂ ਬੜੀ ਹੀ ਸ਼ਰਧਾ ਨਾਲ ਮਨਾਇਆ ਗਿਆ।ਇਸ ਸਬੰਧੀ ਧਰਮ ਗੁਰੂ ਡਾ. ਦੇਵ ਸਿੰਘ ਅਦੈਵਤੀ ਜੀ ਦੇ ਆਸ਼ੀਰਵਾਦ ਸਦਕਾ ਦਰਸ਼ਨ ਸਿੰਘ ਕਾਂਗੜਾ, ਮੁਕੇਸ਼ ਰਤਨਾਕਰ ਅਤੇ ਵੀਰਪਾਲ ਗਿੱਲ ਦੀ ਯੋਗ ਅਗਵਾਈ ਹੇਠ ਮਹਾਰਾਜਾ ਅਗਰਸੈਨ ਚੌਂਕ ਵਿਖੇ ਭਾਰਤੀਯ ਅੰਬੇਡਕਰ ਮਿਸ਼ਨ ਅਤੇ ਸ਼ਰਦ ਪੂਰਨਿਮਾ ਉਤਸਵ ਕਮੇਟੀ ਸੰਗਰੂਰ ਵਲੋਂ ਕਰਵਾਏ ਗਏ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਮੈਡਮ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਬਤੌਰ ਮੁੱਖ ਮਹਿਮਾਨ ਅਤੇ ਬਾਬੂ ਪ੍ਰਕਾਸ਼ ਚੰਦ ਗਰਗ ਸਾਬਕਾ ਮੁੱਖ ਪਾਰਲੀਮਾਨੀ ਸਕੱਤਰ ਪੰਜਾਬ ਵਜੋਂ ਸ਼ਾਮਲ ਹੋਏ।ਭਗਵਾਨ ਵਾਲਮੀਕਿ ਪ੍ਰਗਟ ਦਿਵਸ ਦੀ ਖੁਸ਼ੀ ‘ਚ ਲੱਡੂ ਤੇ ਪੌਦੇ ਵੰਡੇ ਗਏ।
ਇਸ ਮੌਕੇ ਵੀਰ ਜੋਗਿੰਦਰ ਸਿੰਘ, ਕਮਲ ਕੁਮਾਰ ਗੋਗਾ, ਸੁਖਪਾਲ ਸਿੰਘ ਭੰਮਾਬੱਦੀ, ਹੈਪੀ, ਅਮਰਿੰਦਰ ਸਿੰਘ ਬੱਬੀ, ਅਮਿਤ ਕੁਮਾਰ, ਵੀਰਪਾਲ ਗਿੱਲ, ਸੰਜੀਵ ਕੁਮਾਰ ਬੇਦੀ, ਰਾਣਾ, ਜਗਸੀਰ ਸਿੰਘ ਜੱਗਾ, ਸ਼ਾਮ ਸਿੰਘ ਮਿਸ਼ਰਾ, ਸਾਜਨ ਕਾਂਗੜਾ, ਰਵੀ ਕੁਮਾਰ, ਸੁਖਵਿੰਦਰ ਸਿੰਘ ਸੁੱਖੀ, ਅਮਨ ਭਿੰਦਾ, ਰਾਜਨ, ਸੀਭੂ, ਰਵੀ ਸ਼ੰਕਰ, ਗੋਲਡੀ, ਨੀਰਜ਼ ਕੁਮਾਰ ਸ਼ਰਮਾ ਪ੍ਰਧਾਨ ਮਨੀ ਮਹੇਸ਼ ਲੰਗਰ ਕਮੇਟੀ ਸੰਗਰੂਰ, ਰਾਜ ਕੁਮਾਰ ਸ਼ਰਮਾ ਹਰਮਨ, ਸੰਦੀਪ ਸਿੰਘ, ਪੁਸ਼ਵਿੰਦਰ ਸਿੰਘ, ਸੁਨੀਲ ਕੁਮਾਰ, ਅਮਿਤ ਗੋਇਲ ਰੋਕਸੀ ਆਦਿ ਮੌਜ਼ੂਦ ਸਨ।