ਐਸ.ਐਮ.ਐਸ ਭੇਜਣ ਦੀ ਕੀਤੀ ਗਈ ਸ਼ੁਰੂਆਤ
ਅੰਮ੍ਰਿਤਸਰ, 10 ਅਕਤੂਬਰ (ਸੁਖਬੀਰ ਸਿੰਘ) – ਅੰਮਿ੍ਰਤਸਰ ਸ਼ਹਿਰ ਵਿੱਚ ਬਿਜਲੀ ਬੰਦ ਹੋਣ ਤੇ ਹਰੇਕ ਵਿਅਕਤੀ ਨੂੰ ਐਸ.ਐਮ.ਐਸ ਰਾਹੀਂ ਸੂਚਨਾ ਮਿਲੇਗੀ ਤਾਂ
ਜੋ ਲੋਕਾਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ ਅਤੇ ਸੂਚਨਾ ਰਾਹੀਂ ਬਾਰੇ ਵੀ ਦੱਸਿਆ ਜਾਵੇਗਾ ਕਿੰਨੇ ਤੋਂ ਕਿੰਨੇ ਵਜ਼ੇ ਤੱਕ ਬਿਜਲੀ ਬੰਦ ਰਹੇਗੀ ।
ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਪੰਜਾਬ ਮੁੱਖ ਇੰਜੀਨੀਅਰ ਬਾਰਡਰ ਜ਼ੋਨ ਦੇ ਦਫ਼ਤਰ ਤੋਂ ਕੰਪਿਊਟਰ ‘ਤੇ ਕਲਿਕ ਕਰਕੇ ਇਸ ਸੇਵਾ ਦਾ ਆਰੰਭ ਕੀਤਾ।ਉਨਾਂ ਦੱਸਿਆ ਕਿ ਇਹ ਪਹਿਲਾ ਪਾਇਲਟ ਪ੍ਰੋਜੈਕਟ ਬਟਾਲਾ ਸ਼ਹਿਰ ਵਿੱਚ ਟਰਾਇਲ ਸ਼ੁਰੂ ਕੀਤਾ ਗਿਆ ਸੀ।ਜਿਥੇ ਇਸ ਪ੍ਰੋਜੈਕਟ ਨੂੰ ਕਾਫ਼ੀ ਹੁੰਗਾਰਾ ਮਿਲਿਆ।ਹੁਣ ਇਸ ਪ੍ਰ੍ਰਜੈਕਟ ਦੀ ਸ਼ੁਰੂਆਤ ਅੰਮਿ੍ਰਤਸਰ ਸ਼ਹਿਰੀ ਇਲਾਕੇ ਵਿੱਚ ਸ਼ੁਰੂ ਕੀਤੀ ਗਈ ਹੈ ਅਤੇ ਆਉਂਦੇ ਅਗਲੇ 15 ਦਿਨਾਂ ਵਿੱਚ ਸ਼ਹਿਰ ਦਾ ਬਾਕੀ ਹਿੱਸਾ ਜੋ ਕਿ ਸਭ-ਅਰਬਨ ਸਰਕਲ ਵਿਚ ਆਉਂਦਾ ਹੈ ਨੂੰ ਵੀ ਇਸ ਸਕੀਮ ਵਿੱਚ ਜੋੜ ਦਿੱਤਾ ਜਾਵੇਗਾ।ਉਨਾਂ ਦੱਸਿਆ ਕਿ ਇਸ ਪਾਇਲਟ ਪ੍ਰੋਜੈਕਟ ਵਿੱਚ 14 ਸਬ-ਸਟੇਸ਼ਨਾਂ ਤੋਂ ਚਲਦੇ ਲਗਭਗ 141 ਨੰਬਰ 11 ਕੇ.ਵੀ ਫੀਡਰ ਸ਼ਾਮਿਲ ਕੀਤੇ ਗਏ ਹਨ।ਜਿਸ ਰਾਹੀਂ 2.27 ਲੱਖ ਵੱਖ-ਵੱਖ ਸ਼੍ਰੇਣੀਆਂ ਦੇ ਖਪਤਕਾਰਾਂ ਨੂੰ ਵੀ ਸੇਵਾ ਦਾ ਸਿੱਧਾ ਲਾਭ ਮਿਲੇਗਾ।ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ ਦੀ ਟੀਮ ਵਧਾਈ ਦੀ ਪਾਤਰ ਹੈ ਕਿਉਂਕਿ ਕਾਫ਼ੀ ਦਿਨਾਂ ਤੋਂ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੀ ਸੀ।
ਈ.ਟੀ.ਓ ਨੇ ਕਿਹਾ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਭ੍ਰਿਸ਼ਟਾਚਾਰ ਪ੍ਰਤੀ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾ ਰਹੀ ਹੈ। ਉਸੇ ਤਰ੍ਹਾਂ ਹੀ ਬਿਜਲੀ ਚੋਰੀ ਕਰਨ ‘ਤੇ ਵੀ ਜੀਰੋ ਟਾਲਰੈਂਸ ਦੀ ਨੀਤੀ ਅਪਣਾਈ ਜਾਵੇਗੀ। ਉਨਾਂ ਦੱਸਿਆ ਕਿ ਬਿਜਲੀ ਵਿਭਾਗ ਦੀਆਂ ਇਮਾਰਤਾਂ ਦੀ ਵੀ ਜਲਦ ਹੀ ਮੁਰੰਮਤ ਕੀਤਾ ਜਾਵੇਗੀ।
ਇਸ ਮੌਕੇ ਬਾਰਡਰ ਜ਼ੋਨ ਦੇ ਚੀਫ ਇੰਜੀ: ਬਾਲ ਕ੍ਰਿਸ਼ਨ, ਐਸ.ਈ ਰਾਮੇਸ਼ ਸਾਰੰਗਲ, ਐਸ.ਈ ਜਤਿੰਦਰ ਸਿੰਘ, ਐਸ.ਈ ਰਾਜੀਵ ਪਰਾਸ਼ਰ, ਐਸ.ਈ ਤਰਨ ਤਾਰਨ ਜੀ.ਐਸ ਖਹਿਰਾ ਅਤੇ ਪਾਵਰਕਾਮ ਇੰਨੋਵੇਸ਼ਨ ਇੰਚਾਰਜ਼ ਇੰਜੀ: ਪਰਉਪਕਾਰ ਸਿੰਘ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ ਦੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media