ਮੰਗਾਂ ਦਾ ਜਲਦੀ ਨਿਪਟਾਰਾ ਨਾ ਕਰਨ ‘ਤੇ ਹੋਵੇਗਾ ਤਿੱਖਾ ਸੰਘਰਸ਼ – ਸਿਕੰਦਰ ਸਿੰਘ ਪ੍ਰਧਾਨ
ਸਮਰਾਲਾ, 10 ਅਕਤੂਬਰ (ਇੰਦਰਜੀਤ ਸਿੰੰਘ ਕੰਗ) – ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਰਾਜ ਪਾਵਰਕਾਮ ਮੰਡਲ ਸਮਰਾਲਾ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਸਭ ਤੋਂ ਪਹਿਲਾਂ ਵਿੱਛੜ ਗਏ ਪੈਨਸ਼ਨਰਾਂ/ ਪਰਿਵਾਰਕ ਮੈਂਬਰਾਂ ਰਘਵੀਰ ਸਿੰਘ ਜੇ.ਈ ਮਾਦਪੁਰ, ਸ਼ੇਰ ਸਿੰਘ ਲਾਈਨਮੈਨ ਖਮਾਣੋਂ, ਧਰਮਪਾਲ ਸਿੰਘ ਲਾਈਨਮੈਨ ਕੋਹਾੜਾ ਦੇ ਭਰਾ ਅਮਰਜੀਤ ਸਿੰਘ, ਪ੍ਰਸ਼ੋਤਮ ਦਾਸ ਲਾਈਨਮੈਨ ਦੇ ਭਰਾ ਸੁੰਦਰ ਕਲਿਆਣ, ਪ੍ਰੇਮ ਕੁਮਾਰ ਲਾਈਨਮੈਨ ਸਮਰਾਲਾ ਦੇ ਸਾਲਾ ਮੋਹਣ ਲਾਲ ਅਤੇ ਭਤੀਜਾ ਰਾਕੇਸ਼ ਕੁਮਾਰ ਦੀ ਬੇਵਕਤੀ ਮੌਤ ‘ਤੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਪ੍ਰਧਾਨ ਸਿਕੰਦਰ ਸਿੰਘ ਨੇ ਪੈਨਸ਼ਨਰਾਂ ਨਾਲ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦੱੱਸਿਆ ਕਿ ਚੇਅਰਮੈਨ ਪਾਵਰਕਾਮ ਨਾਲ ਮੀਟਿੰਗ ਦੌਰਾਨ ਕੁੱਝ ਮੰਗਾਂ ‘ਤੇ ਸਹਿਮਤੀ ਅਤੇ ਕੁੱਝ ਮੰਗਾਂ ‘ਤੇ ਸਿਫਾਰਸ਼ ਕਰਕੇ ਪੰਜਾਬ ਸਰਕਾਰ ਨੂੰ ਅਗਲੇਰੀ ਕਾਰਵਾਈ ਭੇਜਣ ਬਾਰੇ ਸਹਿਮਤੀ ਬਣੀ ਸੀ, ਪ੍ਰੰਤੂ ਅਜੇ ਤੱਕ ਇਨ੍ਹਾਂ ‘ਤੇ ਕੋਈ ਵੀ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ।ਉਨਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ /ਚੇਅਰਮੈਨ ਪਾਵਰਕਾਮ ਵਲੋਂ ਪੈਨਸ਼ਨਰਾਂ ਦੇ ਮਸਲੇ ਜਲਦੀ ਹੱਲ ਨਹੀਂ ਕੀਤੇ ਜਾਂਦੇ ਤਾਂ ਜਲਦੀ ਹੀ ਅਗਲਾ ਤਿੱਖਾ ਸੰਘਰਸ਼ ਉਲੀਕਿਆ ਜਾਵੇਗਾ।
ਮੀਟਿੰਗ ਦੌਰਾਨ ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ, ਇੰਜ: ਜੁਗਲ ਕਿਸ਼ੋਰ ਸਾਹਨੀ, ਦਰਸ਼ਨ ਸਿੰਘ ਕੋਟਾਲਾ, ਅਮਰੀਕ ਸਿੰਘ ਮੁਸ਼ਕਾਬਾਦ, ਪ੍ਰੇਮ ਕੁਮਾਰ ਸਮਰਾਲਾ, ਜਸਵੰਤ ਸਿੰਘ ਢੰਡਾ, ਗੁਰਮੁੱਖ ਸਿੰਘ ਕੋਟਾਲਾ, ਜਗਤਾਰ ਸਿੰਘ ਪ੍ਰੈਸ ਸਕੱਤਰ, ਭੁਪਿੰਦਰਪਾਲ ਸਿੰਘ ਚਹਿਲਾਂ, ਰਜਿੰਦਰ ਪਾਲ ਵਡੇਰਾ ਡਿਪਟੀ ਸੀ.ਏ.ਓ, ਕੁਲਵੰਤ ਸਿੰਘ ਜੱਗੀ ਪ੍ਰਧਾਨ ਗੁਰਦੁਆਰਾ, ਇੰਜ: ਸੁਖਦਰਸ਼ਨ ਸਿੰਘ ਸਕੱਤਰ, ਦਰਸ਼ਨ ਸਿੰਘ ਖਜਾਨਚੀ, ਪ੍ਰੇਮ ਸਿੰਘ ਖਮਾਣੋਂ, ਹਰਪਾਲ ਸਿੰਘ ਸਿਹਾਲਾ, ਸੁਰਜੀਤ ਵਿਸ਼ਾਦ, ਅਮਰਜੀਤ ਸਿੰਘ ਨਿਭਾਈ ਗਈ।ਸਿਕੰਦਰ ਸਿੰਘ ਪ੍ਰਧਾਨ ਨੇ ਆਏ ਪੈਨਸ਼ਨਰਾਂ ਦਾ ਧੰਨਵਾਦ ਕੀਤਾ।