ਕਬੱਡੀ ਖੇਡ ‘ਚ ਨੌਜਵਾਨ ਵੇਖ ਰਹੇ ਨੇ ਆਪਣਾ ਭਵਿੱਖ- ਚੱਕਮੁਕੰਦ, ਲਹੌਰੀਆ

ਅੰਮ੍ਰਿਤਸਰ, 8 ਦਸੰਬਰ (ਸੁਖਬੀਰ ਸਿੰਘ) ਨੌਜਵਾਨਾਂ ਨੂੰ ਨਸ਼ਿਆਂ ਵਲੋਂ ਹਟਾ ਕੇ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਸਰਕਾਰ ਵਲੋ ਮਾਂ ਖੇਡ ਕਬੱਡੀ ਤੇ ਹਾਕੀ ਆਦਿ ਖੇਡਾਂ ਨੂੰ ਪ੍ਰਫੁਲਿਤ ਕਰਨ ਲਈ ਵਿਖਾਈ ਰੁਚੀ ਸਦਕਾ, ਜਿਥੇ ਸੂਬੇ ਦੇ ਲੋਕ ਨਸ਼ੇ ਦਾ ਤਿਆਗ ਕਰਕੇ ਖੇਡਾਂ ਨਾਲ ਜੁੜੇ ਹਨ, ਉਥੇ ਹੀ ਦੂਜੇ ਖਿਡਾਰੀਆਂ ਦੇ ਹੋਸਲੇ ਵੀ ਵਧੇ ਹਨ।ਪਿਛਲੇ ਸਮੇ ਤੋਂ ਪੰਜਾਬ ਦੇ ਉਪ ਮੁੱਖ ਮੰਤਰੀ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਤੇ ਦੂਰਅੰਦੇਸ਼ੀ ਸੋਚ ਸਦਕਾ ਪਿੰਡਾਂ ਵਿੱਚ ਨੌਜਵਾਨਾ ਦੇ ਹੱਥਾਂ ਵਿੱਚ ਫੜੇ ਕ੍ਰਿਕਟ ਦੇ ਬੈਟ ਬੱਲੇ ਦੀ ਜਗ੍ਹਾ ਹੁਣ ਕਬੱਡੀ ਖੇਡਣ ਲਈ ਮੈਦਾਨ ਵੀ ਬਣ ਗਏ ਹਨ।ਇਹਨਾ ਸ਼ਬਦਾਂ ਦਾ ਪ੍ਰਗਟਾਵਾ ਇੰਟਰਨੈਸਨਲ ਸਿੱਖ ਫੈਡਰੇਸ਼ਨ ਆਫ ਪੰਜਾਬ ਦੇ ਕੌਮੀ ਪ੍ਰਧਾਨ ਗੁਰਜੀੱਤ ਸਿੰਘ ਬਿੱਟੂ ਚੱਕਮੁਕੰਦ ਤੇ ਸਰਪ੍ਰਸਤ ਡਾ: ਤਸਵੀਰ ਸਿੰਘ ਲਹੌਰੀਆ ਨੇ ਗੱਲਬਾਤ ਕਰਦਿਆਂ ਕੀਤਾ।ਉਹਨਾਂ ਕਿਹਾ ਕਿ ਭਾਵੇਂ ਕਿ ਪੰਜਾਬ ਦੀ ਜਵਾਨੀ ਕੁੱਝ ਦੇਸ਼ੀ ਤੇ ਵਿਦੇਸ਼ੀ ਤਾਕਤਾਂ ਦੇ ਪ੍ਰਕੋਪ ਕਾਰਨ ਨਸ਼ਿਆਂ ਦੀ ਜਕੜ ਵਿੱਚ ਜਰੂਰ ਆਈ ਹੈ, ਪਰ ਖੇਡਾਂ ਨਾਲ ਜੁੜ ਕੇ ਅੱਜ ਦੇ ਨੌਜਵਾਨ ਜਿੱਥੇ ਨਸ਼ਿਆਂ ਦੇ ਕੋਹੜ ਤੋਂ ਬੱਚ ਕੇ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਰਹੇ ਹਨ ਉੱਥੇ ਹੀ ਦੇਸ਼ਾਂ ਵਿਦੇਸ਼ਾਂ ਮਾਂ ਖੇਡ ਕਬੱਡੀ ਰਾਹੀਂ ਆਪਣਾ ਭਵਿੱਖ ਵੀ ਬਣਾ ਰਹੇ ਹਨ।ਉਹਨਾਂ ਕਿਹਾ ਕਿ ਅੱਜ ਦੇਸ਼ ਵਿਦੇਸ਼ ਵਿੱਚ ਜੋ ਕਬੱਡੀ ਦੀ ਪਹਿਚਾਣ ਤੇ ਬੱਲੇ ਬੱਲੇ ਹੋਈ ਹੈ ਇਹ ਸਾਰਾ ਕੁੱਝ ਸ਼੍ਰੋਮਣੀ ਅਕਾਲੀ ਦਲ ਤੇ ਸੁਖਬੀਰ ਸਿੰਘ ਬਾਦਲ ਦੀ ਮਿਹਨਤ ਤੇ ਯਤਨਾ ਸਦਕਾ ਹੋਈ ਹੈ।ਅਖੀਰ ‘ਚ ਚੱਕਮੁਕੰਦ ਤੇ ਲਹੌਰੀਆ ਨੇ ਨੌਜਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਾ ਰੂਪੀ ਜਹਿਰ ਤੋਂ ਬਚ ਕੇ ਆਪਣੀ ਸਿਹਤ ਵੱਲ ਧਿਆਨ ਦੇਣ ਤੇ ਖੇਡਾਂ ਵਿੱਚ ਨਾਮਣਾ ਖੱਟ ਕੇ ਆਪਣਾ ਤੇ ਪਰਿਵਾਰ ਦਾ ਭਵਿੱਖ ਸੰਵਾਰਨ।
Punjab Post Daily Online Newspaper & Print Media