ਅੰਮ੍ਰਿਤਸਰ, 29 ਅਕਤੂਬਰ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਹੇਠ ਚੱਲ ਰਹੇ ਅਦਾਰੇ ਸ੍ਰੀ ਗੁਰੁ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਵਿਖੇ 21ਵੀਆਂ ਅੰਤਰ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਖੇਡਾਂ ਦਾ ਅੱਜ ਸਮਾਪਨ ਸਮਾਰੋਹ ਹੋਇਆ।ਇਹਾਂ ਖੇਡਾਂ ‘ਚ ਲਗਭਗ 850 ਖਿਡਾਰੀਆਂ ਨੇ ਭਾਗ ਲਿਆ।ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਅਜੀਤ ਸਿੰਘ ਬਸਰਾ ਨੇ ਮੁੱਖ ਮਹਿਮਾਨ ਦੇ ਤੌਰ ‘ਤੇ ਸ਼ਿਰਕਤ ਕੀਤੀ।ਸਕੂਲ ਪਿ੍ਰੰਸੀਪਲ/ਡਾਇਰੈਕਟਰ ਡਾ: ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਨੂੰ ਦਾ ਸਵਾਗਤ ਕੀਤਾ ਅਤੇ ਉਹਨਾਂ ਨੂੰ ‘ਜੀ ਆਇਆਂ’ ਆਖਿਆ।ਰੰਗਾਰੰਗ ਪ੍ਰੋਗਰਾਮ ਦਾ ਆਰੰਭ ਸਕੂਲ ਸ਼ਬਦ ਨਾਲ ਕੀਤਾ ਗਿਆ।ਮੁੱਖ ਮਹਿਮਾਨ ਅਜੀਤ ਸਿੰਘ ਬਸਰਾ ਨੇ ਤਾਈਕਵਾਂਡੋ, ਟੇਬਲ ਟੈਨਿਸ, ਫੈਨਸਿੰਗ, ਰੋਪ ਸਕੀਪਿੰਗ, ਬੈਡਮਿੰਟਨ ਅਤੇ ਚੈਸ ਖੇਡਾਂ ਵਿੱਚ ਪਹਿਲੇ, ਦੂਜੇ ਅਤੇ ਤੀਜੇ ਦਰਜ਼ੇ ‘ਤੇ ਆਏ ਵਿਦਿਆਰਥੀਆਂ ਨੂੰ ਸੋਨੇ, ਚਾਂਦੀ ਅਤੇ ਕਾਂਸੇ ਦੇ ਤਗਮੇ ਦਿੱਤੇ।ਉਨ੍ਹਾਂ ਨੇ ਜੇਤੂ ਖਿਡਾਰੀਆਂ ਨੂੰ ਉਨ੍ਹਾਂ ਦੀ ਸਫਲਤਾ ਤੇ ਵਧਾਈ ਦਿੱਤੀ।ਉਨ੍ਹਾਂ ਨੇ ਕਿਹਾ ਕਿ ਖੇਡਾਂ ਨਾਲ ਨਾ ਸਿਰਫ ਵਿਦਿਆਰਥੀਆਂ ਨੂੰ ਸਫਲਤਾ ਮਿਲਦੀ ਹੈ ਸਗੋਂ ਉਨ੍ਹਾਂ ਦਾ ਸਰਬਪੱਖੀ ਵਿਕਾਸ ਹੁੰਦਾ ਹੈ।ਇਨਾਮ ਵੰਡ ਸਮਾਰੋਹ ਵਿੱਚ ਸਕੂਲ ਦੇ ਵਿਦਿਆਰਥੀਆਂ ਵੱਲੋਂ ਲੋਕ ਨਾਚ ਭੰਗੜੇ ਅਤੇ ਗੀਤਾਂ ਦੁਆਰਾ ਆਏ ਹੋਏ ਮਹਿਮਾਨਾਂ ਦਾ ਮਨੋਰੰਜਨ ਕੀਤਾ ਗਿਆ।ਪ੍ਰੋਗਰਾਮ ਵਿੱਚ ਸਥਾਨਕ ਪ੍ਰਧਾਨ/ਟੂਰਨਾਮੈਂਟ ਕਨਵੀਨਰ ਸੰਤੋਖ ਸਿੰਘ ਸੇਠੀ, ਆਨਰੇਰੀ ਸੱਕਤਰ ਐਜੂ. ਕਮੇਟੀ ਡਾ: ਐਸ.ਐਸ ਛੀਨਾ, ਐਡੀਸ਼ਨਲ ਸੱਕਤਰ ਜਸਪਾਲ ਸਿੰਘ ਢਿੱਲੋਂ, ਸੀ.ਕੇ.ਡੀ ਮੈਂਬਰ ਇੰਜੀ: ਜਸਪਾਲ ਸਿੰਘ, ਮੈਂਬਰ ਇੰਚਾਰਜ਼ ਚੀਫ਼ ਖ਼ਾਲਸਾ ਦੀਵਾਨ ਦਫਤਰ ਸੁਖਜਿੰਦਰ ਸਿੰਘ ਪ੍ਰਿੰਸ, ਸਪੋਰਟਸ ਡਾਇਰੈਕਟਰ ਸ਼੍ਰੀਮਤੀ ਅੰਮ੍ਰਿਤਪਾਲ ਕੌਰ, ਮੈਂਬਰ ਇੰਚਾਰਜ਼ ਸਕੂਲ ਰਬਿੰਦਰਜੀਤ ਸਿੰਘ ਭੱਲਾ, ਵਾਈਸ ਪਿ੍ਰੰਸੀਪਲ ਸ਼੍ਰੀਮਤੀ ਰੇਣੂ ਆਹੂਜਾ, ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ, ਸ਼੍ਰੀਮਤੀ ਨਿਸ਼ਚਿੰਤ ਕੌਰ, ਸ਼੍ਰੀਮਤੀ ਰਵਿੰਦਰ ਨਰੂਲਾ, ਖੇਡ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀ ਸ਼ਾਮਲ ਹੋਏ।ਖੇਡ ਮੁਕਾਬਲਿਆਂ ਦੇ ਰਿਜਲਟ ਇਸ ਪ੍ਰਕਾਰ ਰਹੇ।
ਬੈਡਮਿੰਟਨ ਮੁਕਾਬਲਾ (ਲੜਕੀਆਂ) ਅੰਡਰ-14 ਗਰੁੱਪ ‘ਚ ਜੀ.ਟੀ ਰੋਡ ਦਾ ਪਹਿਲਾ, ਗੋਲਡਨ ਐਵੀਨਿਊ ਦੂਜਾ, ਬਸੰਤ ਐਵੀਨਿਊ ਤੀਜਾ ਸਥਾਨ ਤੇ ਬੈਡਮਿੰਟਨ ਮੁਕਾਬਲਾ (ਲੜਕੇ) ਅੰਡਰ-14 ਗਰੁੱਪ ‘ਚ ਤਰਨਤਾਰਨ ਦਾ ਪਹਿਲਾ, ਬਸੰਤ ਐਵੀਨਿਊ ਦੂਜਾ ਤੇ ਜੀ.ਟੀ. ਰੋਡ ਤੀਜਾ ਸਥਾਨ ਆਇਆ।ਬੈਡਮਿੰਟਨ ਮੁਕਾਬਲਾ (ਲੜਕੀਆਂ) ਅੰਡਰ-17 ‘ਚ ਭਗਤਾਂਵਾਲਾ ਦਾ ਪਹਿਲਾ, ਬਸੰਤ ਐਵੀਨਿਊ ਦੂਜਾ, ਮਜੀਠਾ ਬਾਈਪਾਸ ਤੀਜਾ ਸਥਾਨ ਅਤੇ ਬੈਡਮਿੰਟਨ ਮੁਕਾਬਲਾ ਲੜਕੇ ਅੰਡਰ-17 ‘ਚ ਬਸੰਤ ਐਵੀਨਿਊ ਪਹਿਲੇ, ਤਰਨਤਾਰਨ ਦੂਜੇ, ਜੀ.ਟੀ ਰੋਡ ਤੀਜੇ ਸਥਾਨ ‘ਤੇ ਰਹੇ।ਬੈਡਮਿੰਟਨ ਮੁਕਾਬਲਾ (ਲੜਕੀਆਂ) ਅੰਡਰ-19 ‘ਚ ਜੀ.ਟੀ ਰੋਡ ਦਾ ਪਹਿਲਾ, ਸੁਲਤਾਨਵਿੰਡ ਲਿੰਕ ਰੋਡ ਦੂਜਾ, ਮਜੀਠਾ ਬਾਈਪਾਸ ਤੀਜਾ ਸਥਾਨ ਅਤੇ ਬੈਡਮਿੰਟਨ ਮੁਕਾਬਲਾ (ਲੜਕੇ) ਅੰਡਰ-19 ‘ਚ ਸੁਲਤਾਨਵਿੰਡ ਲਿੰਕ ਰੋਡ ਦਾ ਪਹਿਲਾ, ਤਰਨਤਾਰਨ ਦੂਜਾ ਤੇ ਮਜੀਠਾ ਬਾਈਪਾਸ ਤੀਜਾ ਸਥਾਨ ਆਇਆ।
ਟੇਬਲ ਟੈਨਿਸ ਮੁਕਾਬਲਾ (ਲੜਕੀਆਂ) ਅੰਡਰ-14 ‘ਚ ਬਸੰਤ ਐਵੀਨਿਊ ਦਾ ਪਹਿਲਾ, ਗੋਲਡਨ ਐਵੀਨਿਊ ਦੂਜਾ, ਜੀ.ਟੀ ਰੋਡ ਤੀਜਾ ਸਥਾਨ ਅਤੇ ਟੇਬਲ ਟੈਨਿਸ ਮੁਕਾਬਲਾ (ਲੜਕੇ) ਅੰਡਰ-14 ‘ਚ ਬਸੰਤ ਐਵੀਨਿਊ ਦਾ ਪਹਿਲਾ, ਜੀ.ਟੀ ਰੋਡ ਦੂਜਾ, ਸੁਲਤਾਨਵਿੰਡ ਲਿੰਕ ਰੋਡ ਦਾ ਤੀਜਾ ਸਥਾਨ ਆਇਆ।ਟੇਬਲ ਟੈਨਿਸ ਮੁਕਾਬਲਾ (ਲੜਕੀਆਂ) ਅੰਡਰ-17 ‘ਚ ਬਸੰਤ ਐਵੀਨਿਊ ਦਾ ਪਹਿਲਾ, ਜੀ.ਟੀ ਰੋਡ ਦੂਜਾ, ਗੋਲਡਨ ਐਵੀਨਿਊ ਦਾ ਤੀਜਾ ਸਥਾਨ ਅਤੇ ਟੇਬਲ ਟੈਨਿਸ ਮੁਕਾਬਲਾ ਲੜਕੇ ਅੰਡਰ-17 ‘ਚ ਜੀ.ਟੀ ਰੋਡ ਦਾ ਪਹਿਲਾ, ਭਗਤਾਂਵਾਲਾ ਦੂਜਾ, ਬਸੰਤ ਐਵੀਨਿਊ ਦਾ ਤੀਜਾ ਸਥਾਨ ਰਿਹਾ।
ਤਾਈਕਵਾਂਡੋ ਮੁਕਾਬਲਾ (ਲੜਕੇ) ਅੰਡਰ-14 ‘ਚ ਜੀ.ਟੀ ਰੋਡ ਪਹਿਲੇ, ਤਰਨਤਾਰਨ ਸਕੂਲ ਦੂਜੇ, ਭਗਤਾਂਵਾਲਾ ਅਤੇ ਸੁਲਤਾਨਵਿੰਡ ਲਿੰਕ ਰੋਡ ਤੀਜੇ ਸਥਾਨ ‘ਤੇ ਆਏ।ਤਾਈਕਵਾਂਡੋ ਮੁਕਾਬਲਾ (ਲੜਕੇ) ਅੰਡਰ -17 ‘ਚ ਤਰਨਤਾਰਨ ਸਕੂਲ ਦਾ ਪਹਿਲਾ, ਜੀ.ਟੀ ਰੋਡ ਦੂਜਾ, ਬਸੰਤ ਐਵੀਨਿਊ ਤੀਜਾ ਸਥਾਨ ਅਤੇ ਤਾਈਕਵਾਂਡੋ ਮੁਕਾਬਲਾ (ਲੜਕੇ) ਅੰਡਰ-19 ‘ਚ: ਜੀ.ਟੀ ਰੋਡ ਪਹਿਲਾ ਦਾ, ਸੁਲਤਾਨਵਿੰਡ ਲਿੰਕ ਰੋਡ ਦੂਜਾ, ਤਰਨਤਾਰ ਸਕੂਲ ਤੀਜਾ ਸਥਾਨ ਸਥਾਨ ਆਇਆ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …