Sunday, December 22, 2024

ਦਿਲਚਸਪ ਰੁਮਾਂਟਿਕ ਕਹਾਣੀ ਹੈ – ਐਮੀ ਵਿਰਕ ਤੇ ਤਾਨੀਆ ਦੀ ਫ਼ਿਲਮ `ਓਏ ਮੱਖਣਾ`

ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਸ਼ਿਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁੱਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ‘ਯੋਡਲੀ ਫ਼ਿਲਮਜ਼’ ਬੈਨਰ ਇੱਕ ਵੱਖਰੇ ਵਿਸ਼ੇ ਦੀ ਆਪਣੀ ਨਵੀਂ ਫਿਲਮ `ਓਏ ਮੱਖਣਾ` 4 ਨਵੰਬਰ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ।
`ਓਏ ਮੱਖਣਾ` ਫ਼ਿਲਮ ਦੀ ਨਾਇਕ ਜੋੜੀ ਪੰਜਾਬੀ ਸਿਨਮੇ ਦੀ ਸੁਪਰ ਸਟਾਰ ਐਮੀ ਵਿਰਕ ਤੇ ਤਾਨੀਆ ਹੈ।ਕਹਾਣੀ ਰਾਕੇਸ਼ ਧਵਨ ਨੇ ਲਿਖੀ ਹੈ, ਜੋ ਲਗਾਤਾਰ ਆਪਣੀ ਲੇਖਣੀ ਨਾਲ ਦਰਸ਼ਕਾਂ ਦਾ ਦਿਲ ਜਿੱਤ ਰਹੇ ਹਨ।ਉਨਾਂ ਦੀ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਇੱਕ ਵਿਲੱਖਣ ਅਤੇ ਮਨੋਰਜ਼ਕ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ।ਆਪਣੇ ਸੱਚੇ ਪਿਆਰ ਨੂੰ ਪਾਉਣ ਲਈ ਹਰ ਕੋਈ ਜੀਅ ਜਾਨ ਲਗਾ ਦਿੰਦਾ ਹੈ, ਫਿਰ ਚਾਹੇ ਉਸ ਦੇ ਲਈ ਗ਼ਲਤ, ਬੇਤੁਕਾ, ਅਜੀਬ ਕੋਈ ਵੀ ਤਰੀਕਾ ਕਿਉਂ ਨਾ ਅਪਣਾਉਣਾ ਪਵੇ, ਉਹ ਪਿੱਛੇ ਨਹੀਂ ਹਟਦੇ।ਇਸੇ ਤਰ੍ਹਾਂ ਫਿਲਮ `ਓਏ ਮੱਖਣਾ`’ਚ ਐਮੀ ਵਿਰਕ ਨੂੰ ਤਾਨਿਆ ਦੀਆਂ ਸਿਰਫ਼ ਅੱਖਾਂ ਦੇਖ ਕੇ ਹੀ ਉਸ ਦੇ ਨਾਲ ਪਿਆਰ ਹੋ ਜਾਂਦਾ ਹੈ।ਐਮੀ, ਤਾਨਿਆ ਨਾਲ ਆਪਣੀ ਜੋੜੀ ਫਿੱਟ ਕਰਨ ਲਈ ਉਹ ਵਾਰ-ਵਾਰ ਅਜ਼ੀਬੋ ਗਰੀਬ ਤਰੀਕੇ ਅਪਣਾਉਂਦਾ ਹੈ।ਇਹਨਾਂ ਅਜ਼ਬ ਤਰੀਕਿਆਂ ਨਾਲ ਹੀ ਫਿਲਮ ਵਿੱਚ ਮਜ਼ੇਦਾਰ ਕਮੇਡੀ ਪੈਦਾ ਹੁੰਦੀ ਹੈ, ਜੋ ਦਰਸ਼ਕਾਂ ਦੇ ਢਿੱਡੀਂ ਪੀੜ੍ਹਾਂ ਪਾਵੇਗੀ।ਹੁਣ ਦੇਖਣਾ ਹੋਵੇਗਾ, ਐਮੀ ਤੇ ਤਾਨਿਆ ਦੀ ਪ੍ਰੇਮ ਕਹਾਣੀ ਕਿਵੇਂ ਪੂਰੀ ਹੋਵੇਗੀ? ਕਿਵੇਂ ਆਪਣੇ ਸੁਪਨਿਆ ਦੀ ਰਾਣੀ ਨੂੰ ਐਮੀ ਪਾ ਸਕੇਗਾ? ਹੁਣ ਦਰਸ਼ਕ ਫਿਲਮ ਦੀ ਕਹਾਣੀ ਨੂੰ ਲੈ ਕੇ ਅੰਦਾਜ਼ੇ ਲਗਾ ਰਹੇ ਨੇ ਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫ਼ਿਲਮ ਵਿੱਚ ਐਮੀ ਵਿਰਕ ਤੇ ਤਾਨੀਆ ਦੇ ਨਾਲ ਗੁੱਗੂ ਗਿੱਲ, ਸਿੱਧੀਕਾ ਸ਼ਰਮਾ, ਸੁਖਵਿੰਦਰ ਚਾਹਲ, ਹਰਦੀਪ ਗਿੱਲ, ਤਰਸੇਮ ਪੌਲ, ਦੀਦਾਰ ਗਿੱਲ, ਸਤਵੰਤ ਕੌਰ, ਰੋਜ਼ ਜੇ.ਕੌਰ, ਮੰਜ਼ੂ ਮਾਹਲ ਤੇ ਪਰਮਿੰਦਰ ਗਿੱਲ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ।ਫਿਲਮ ਦਾ ਨਿਰਦੇਸ਼ਨ ਨਿਰਦੇਸ਼ਕ ਸਿਮਰਜੀਤ ਸਿੰਘ ਵਲੋਂ ਕੀਤਾ ਗਿਆ ਹੈ, ਜਿਨ੍ਹਾਂ ਨੇ ‘ਅੰਗਰੇਜ਼’ ਤੇ ‘ਵਰਗੀਆਂ ਬਲਾਕ ਬੂਸਟਰ ਫ਼ਿਲਮਾਂ ਦਿੱਤੀਆਂ ਹਨ।3010202201

ਹਰਜਿੰਦਰ ਜ਼ਵੰਦਾ
ਪਟਿਆਲਾ।
ਮੋ – 9463828000

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …